ਸਰਦੀਆਂ ''ਚ ਹਲਦੀ ਵਾਲਾ ਦੁੱਧ ਪੀਣ ਨਾਲ ਮਿਲਣਗੇ ਕਈ ਫਾਇਦੇ, ਜਾਣੋ ਸੌਂਣ ਤੋਂ ਕਿੰਨੇ ਸਮੇਂ ਪਹਿਲਾਂ ਪੀਣਾ ਸਹੀ
Saturday, Nov 22, 2025 - 05:10 PM (IST)
ਵੈੱਬ ਡੈਸਕ- ਸਰਦੀਆਂ ਦੀ ਸ਼ੁਰੂਆਤ ਨਾਲ ਹੀ ਸਿਹਤ ਸੰਭਾਲਣਾ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਠੰਢੇ ਮੌਸਮ 'ਚ ਸਰਦੀ-ਜ਼ੁਕਾਮ, ਖੰਘ ਅਤੇ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸੇ ਕਰਕੇ ਬਹੁਤ ਸਾਰੇ ਲੋਕ ਆਪਣੇ ਖਾਣੇ-ਪੀਣ 'ਚ ਹਲਦੀ ਵਾਲੇ ਦੁੱਧ ਨੂੰ ਸ਼ਾਮਲ ਕਰਦੇ ਹਨ। ਸਿਹਤ ਮਾਹਿਰ ਆਪਣੇ ਯੂਟਿਊਬ ਚੈਨਲ ‘ਤੇ ਹਲਦੀ ਵਾਲੇ ਦੁੱਧ ਦੇ ਫਾਇਦਿਆਂ ਬਾਰੇ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ।
ਇਮਿਊਨਿਟੀ ਕਰਦਾ ਹੈ ਮਜ਼ਬੂਤ
ਹਲਦੀ 'ਚ ਮੌਜੂਦ ਕਰਕਿਊਮਿਨ ਤੱਤ ਐਂਟੀ-ਇੰਫਲਾਮੇਟਰੀ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ ਅਤੇ ਸਰਦੀ-ਜ਼ੁਕਾਮ ਤੋਂ ਬਚਾਅ ਕਰਦਾ ਹੈ।
ਨੀਂਦ 'ਚ ਸੁਧਾਰ
ਦੁੱਧ 'ਚ ਮੌਜੂਦ ਟਰਿਪਟੋਫੈਨ ਦਿਮਾਗ ਨੂੰ ਸ਼ਾਂਤ ਕਰਦਾ ਹੈ, ਜਦਕਿ ਹਲਦੀ ਸਰੀਰ ਨੂੰ ਗਰਮਾਹਟ ਦਿੰਦੀ ਹੈ। ਦੋਵੇਂ ਮਿਲ ਕੇ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੇ ਹਨ। ਜਿਹੜੇ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝਦੇ ਹਨ, ਉਹ ਇਸ ਨੂੰ ਰਾਤ ਨੂੰ ਜ਼ਰੂਰ ਪੀਣ।
ਪਾਚਣ ਤੰਤਰ ਲਈ ਲਾਭਕਾਰੀ
ਹਲਦੀ ਵਾਲਾ ਦੁੱਧ ਪਾਚਨ ਤੰਤਰ ਨੂੰ ਸ਼ਾਂਤੀ ਦਿੰਦਾ ਹੈ। ਕਬਜ਼ ਜਾਂ ਗੈਸ ਦੀ ਸਮੱਸਿਆ ਵਾਲਿਆਂ ਲਈ ਇਸ 'ਚ ਇਕ ਚੁੱਟਕੀ ਘਿਓ ਜਾਂ ਬਾਦਾਮ ਰੋਗਨ ਮਿਲਾ ਕੇ ਪੀਣਾ ਫਾਇਦੇਮੰਦ ਹੈ।
ਸਕਿਨ ਅਤੇ ਹਾਰਮੋਨ ਬੈਲੈਂਸ ਲਈ ਵਧੀਆ
ਹਲਦੀ ਅਤੇ ਕੇਸਰ ਦਾ ਸੰਯੋਗ ਚਿਹਰੇ ਨੂੰ ਕੁਦਰਤੀ ਚਮਕ ਦਿੰਦਾ ਹੈ। ਸਿਹਤ ਮਾਹਿਰ ਅਨੁਸਾਰ ਸਰਦੀਆਂ ਵਿਚ ਹਲਦੀ ਵਾਲੇ ਦੁੱਧ ਵਿਚ ਚੁਟਕੀ ਕੇਸਰ ਮਿਲਾਉਣ ਨਾਲ ਹਾਰਮੋਨ ਸੰਤੁਲਨ 'ਚ ਵੀ ਮਦਦ ਮਿਲਦੀ ਹੈ।
ਦਰਦ ਅਤੇ ਥਕਾਵਟ 'ਚ ਰਾਹਤ
ਹਲਦੀ ਸਰੀਰ 'ਚ ਸੋਜ ਘਟਾਉਂਦੀ ਹੈ ਅਤੇ ਪੀਰੀਅਡ ਕ੍ਰੈਂਪਸ, ਬਾਡੀ ਪੇਨ ਅਤੇ ਥਕਾਵਟ 'ਚ ਵੀ ਆਰਾਮ ਦਿੰਦੀ ਹੈ।
ਇਕ ਗਿਲਾਸ ਦੁੱਧ 'ਚ ਕਿੰਨੀ ਹਲਦੀ ਪਾਉਣੀ ਚਾਹੀਦੀ ਹੈ?
- ਇਕ ਗਿਲਾਸ (200–250 ਮਿ.ਲੀ.) ਦੁੱਧ ਲਈ ਸਿਰਫ਼ ਇਕ ਚੁਟਕੀ ਹਲਦੀ ਕਾਫੀ ਹੈ।
- ਜ਼ਿਆਦਾ ਹਲਦੀ ਪਾਉਣ ਨਾਲ ਪੇਟ ਦੀ ਸਮੱਸਿਆ ਜਾਂ ਸਵਾਦ ਖ਼ਰਾਬ ਹੋ ਸਕਦਾ ਹੈ।
- ਇਸ 'ਚ ਇਕ ਚੁੱਟਕੀ ਕਾਲੀ ਮਿਰਚ ਜ਼ਰੂਰ ਪਾਓ, ਕਿਉਂਕਿ ਇਹ ਕਰਕਿਊਮਿਨ ਦੇ ਸਰੀਰ 'ਚ ਐਬਜ਼ਾਰਪਸ਼ਨ ਨੂੰ ਵਧਾਉਂਦੀ ਹੈ।
ਹਲਦੀ ਵਾਲੇ ਦੁੱਧ ਵਿਚ ਹੋਰ ਕੀ ਮਿਲਾ ਸਕਦੇ ਹੋ?
- ਬਾਦਾਮ ਰੋਗਨ ਜਾਂ ਘਿਓ – ਪਾਚਣ ਬਿਹਤਰ ਕਰਨ ਲਈ
- ਕੇਸਰ – ਹਾਰਮੋਨ ਬੈਲੈਂਸ ਅਤੇ ਸਕਿਨ ਗਲੋਅ ਲਈ
- ਇਲਾਇਚੀ – ਸਵਾਦ ਅਤੇ ਪਾਚਣ ਲਈ
- ਜਾਇਫਲ – ਨਰਵਸ ਸਿਸਟਮ ਨੂੰ ਸ਼ਾਂਤ ਕਰਨ ਤੇ ਗਹਿਰੀ ਨੀਂਦ ਲਈ
ਕਦੋਂ ਪੀਣਾ ਚਾਹੀਦਾ ਹੈ?
ਰਾਤ ਨੂੰ ਸੌਂਣ ਤੋਂ 30 ਮਿੰਟ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਸਭ ਤੋਂ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਆਰਾਮ, ਗਰਮਾਹਟ ਅਤੇ ਚੰਗੀ ਨੀਂਦ ਦਿੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
