World Heart Day : ਦਿਲ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਆਦਤਾਂ
Monday, Sep 29, 2025 - 05:14 PM (IST)

ਹੈਲਥ ਡੈਸਕ- ਅੱਜਕਲ ਦੇ ਸਮੇਂ 'ਚ ਪ੍ਰਦੂਸ਼ਣ, ਕਮਜ਼ੋਰ ਫਿਜ਼ੀਕਲ ਐਕਟਿਵਿਟੀ, ਅਣਹੈਲਥੀ ਖਾਣ-ਪੀਣ ਅਤੇ ਤਣਾਅ ਭਰੀ ਜੀਵਨਸ਼ੈਲੀ ਕਾਰਨ ਦਿਲ ਦੀਆਂ ਬੀਮਾਰੀਆਂ ਆਮ ਹੋ ਗਈਆਂ ਹਨ। ਇਸ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 29 ਸਤੰਬਰ ਨੂੰ ਵਲਰਡ ਹਾਰਟ ਡੇ (World Heart Day) ਮਨਾਇਆ ਜਾਂਦਾ ਹੈ। ਦਿਲ ਦੀਆਂ ਬੀਮਾਰੀਆਂ ਨੂੰ ਕਾਰਡਿਓਵੈਸਕੁਲਰ ਡਿਜ਼ੀਜ਼ (Cardiovascular Disease) ਕਿਹਾ ਜਾਂਦਾ ਹੈ ਅਤੇ ਇਹ ਆਜਕੱਲ ਦੁਨੀਆ 'ਚ ਜੀਵਨ ਦੀ ਉਮੀਦ ਘਟਾਉਣ ਵਾਲੀ ਸਭ ਤੋਂ ਵੱਡੀ ਵਜ੍ਹਾ ਬਣ ਗਈ ਹੈ। ਹਾਰਟ ਅਟੈਕ ਉਸੇ 'ਚੋਂ ਇਕ ਹੈ ਜਿਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ।
ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣ
- ਛਾਤੀ 'ਚ ਦਰਦ, ਭਾਰੀਪਣ ਜਾਂ ਦਬਾਅ ਮਹਿਸੂਸ ਹੋਣਾ
- ਸਰੀਰ ਦੇ ਉੱਪਰੀ ਹਿੱਸਿਆਂ ਜਿਵੇਂ ਮੋਢੇ, ਬਾਂਹ, ਪਿੱਠ ਅਤੇ ਗਰਦਨ 'ਚ ਦਰਦ
- ਅਚਾਨਕ ਪਸੀਨਾ ਆਉਣਾ ਅਤੇ ਚੱਕਰ ਆਉਣਾ
- ਸਾਹ ਲੈਣ 'ਚ ਮੁਸ਼ਕਲ ਅਤੇ ਜ਼ਿਆਦਾ ਥਕਾਵਟ ਮਹਿਸੂਸ ਹੋਣਾ
- ਪੇਟ 'ਚ ਦਰਦ ਜਾਂ ਉਲਟੀ
- ਵਧੀਕ ਚਿੰਤਾ, ਤਣਾਅ ਜਾਂ ਘਬਰਾਹਟ
ਦਿਲ ਦੀ ਸਿਹਤ ਬਣਾਈ ਰੱਖਣ ਲਈ ਟਿਪਸ
- ਸੰਤੁਲਿਤ ਆਹਾਰ ਅਤੇ ਹਰੀ ਸਬਜ਼ੀਆਂ ਖਾਓ
- ਹਰ ਰੋਜ਼ 30 ਮਿੰਟ ਦੀ ਐਕਸਰਸਾਈਜ਼ ਅਤੇ ਯੋਗਾ ਕਰੋ
- ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ
- ਤਣਾਅ ਤੋਂ ਬਚੋ ਅਤੇ ਮਨ ਨੂੰ ਸ਼ਾਂਤ ਰੱਖੋ
- ਭਾਰ ਨੂੰ ਕੰਟਰੋਲ 'ਚ ਰੱਖੋ, ਜ਼ਿਆਦਾ ਮੋਟਾਪਾ ਹਾਰਟ ਅਟੈਕ ਦਾ ਖਤਰਾ ਵਧਾ ਸਕਦਾ ਹੈ
- ਰੋਜ਼ਾਨਾ 7-8 ਘੰਟੇ ਦੀ ਨੀਂਦ ਦਿਲ ਲਈ ਲਾਭਕਾਰੀ ਹਨ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8