ਕੀ ਤੁਸੀਂ ਵੀ ਹੋ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ, ਅਪਣਾਓ ਇਹ ਤਿੰਨ ਬਿਹਤਰੀਨ ਉਪਾਅ

Wednesday, Sep 24, 2025 - 04:01 PM (IST)

ਕੀ ਤੁਸੀਂ ਵੀ ਹੋ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ, ਅਪਣਾਓ ਇਹ ਤਿੰਨ ਬਿਹਤਰੀਨ ਉਪਾਅ

ਵੈੱਬ ਡੈਸਕ- ਅੱਜਕੱਲ੍ਹ ਵਾਲ ਝੜਨਾ ਇਕ ਆਮ ਸਮੱਸਿਆ ਬਣ ਗਈ ਹੈ। ਤਣਾਅ, ਪ੍ਰਦੂਸ਼ਣ ਅਤੇ ਗਲਤ ਖੁਰਾਕ ਕਾਰਨ ਵਾਲ ਕਮਜ਼ੋਰ ਹੋ ਕੇ ਝੜਣ ਲੱਗਦੇ ਹਨ। ਲੋਕ ਮਹਿੰਗੇ ਟ੍ਰੀਟਮੈਂਟ ਕਰਵਾਉਂਦੇ ਅਤੇ ਦਵਾਈਆਂ ਖਾਂਦੇ ਹਨ, ਪਰ ਘਰੇਲੂ ਨੁਸਖੇ ਵੀ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ। ਇਨ੍ਹਾਂ 'ਚੋਂ ਇਕ ਹੈ ਪਿਆਜ਼ ਦਾ ਰਸ, ਜੋ ਨਵੇਂ ਵਾਲ ਉਗਾਉਣ ਅਤੇ ਕਮਜ਼ੋਰ ਜੜ੍ਹਾਂ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੈ।

ਪਿਆਜ਼ ਦਾ ਰਸ ਕਿਉਂ ਫਾਇਦੇਮੰਦ?

ਪਿਆਜ਼ ਦੇ ਰਸ 'ਚ ਸਲਫਰ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਇਹ ਸਿਰ ਦੀ ਚਮੜੀ 'ਚ ਖ਼ੂਨ ਦਾ ਪ੍ਰਸਾਰ ਵਧਾਉਂਦੇ ਹਨ, ਜੜ੍ਹਾਂ ਨੂੰ ਐਕਟਿਵ ਕਰਦੇ ਹਨ ਅਤੇ ਨਵੇਂ ਵਾਲਾਂ ਦੇ ਵਿਕਾਸ ਕਰਦੇ ਹਨ। ਨਾਲ ਹੀ, ਇਹ ਡੈਂਡਰਫ਼ ਅਤੇ ਇਨਫੈਕਸ਼ਨ ਘਟਾਉਂਦੇ ਹਨ ਅਤੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟਾ ਹੋਣ ਤੋਂ ਰੋਕਦੇ ਹਨ।

ਵੱਖ-ਵੱਖ ਨੁਸਖੇ

ਮੇਥੀ ਅਤੇ ਪਿਆਜ਼ ਦਾ ਰਸ

ਮੇਥੀ 'ਚ ਪ੍ਰੋਟੀਨ ਅਤੇ ਆਇਰਨ ਹੁੰਦਾ ਹੈ ਜੋ ਵਾਲਾਂ ਨੂੰ ਪੋਸ਼ਣ ਦਿੰਦਾ ਹੈ।

ਪਿਆਜ਼ ਦਾ ਰਸ ਜੜ੍ਹਾਂ ਨੂੰ ਐਕਟਿਵ ਕਰਦਾ ਹੈ।

ਮੇਥੀ ਦੇ ਬੀਜ ਪੀਸ ਕੇ ਉਸ 'ਚ ਪਿਆਜ਼ ਦਾ ਰਸ ਮਿਲਾਓ ਅਤੇ ਸਕੈਲਪ ਤੇ 30 ਮਿੰਟ ਲਈ ਲਗਾਓ।

ਅਲਸੀ ਅਤੇ ਪਿਆਜ਼ ਦਾ ਰਸ

ਅਲਸੀ 'ਚ ਓਮੇਗਾ-3 ਫੈਟੀ ਐਸਿਡ ਅਤੇ ਮਿਨਰਲ ਹੁੰਦੇ ਹਨ ਜੋ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ।

ਪਿਆਜ਼ ਦਾ ਰਸ ਨਵੀਂ ਊਰਜਾ ਦੇ ਕੇ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।

ਅਲਸੀ ਪੀਸ ਕੇ ਪਿਆਜ਼ ਦਾ ਰਸ ਮਿਲਾਓ, ਸਿਰ ਤੇ ਮਾਲਿਸ਼ ਕਰੋ ਅਤੇ 30 ਮਿੰਟ ਬਾਅਦ ਧੋ ਲਵੋ।

ਕੜੀ ਪੱਤਾ ਅਤੇ ਪਿਆਜ਼ ਦਾ ਰਸ

ਕੜੀ ਪੱਤਾ ਵਾਲਾਂ ਨੂੰ ਝੜਣ ਤੋਂ ਬਚਾਉਂਦਾ ਹੈ ਅਤੇ ਕੁਦਰਤੀ ਕਾਲਾਪਨ ਦਿੰਦਾ ਹੈ।

ਪਿਆਜ਼ ਦਾ ਰਸ ਤੇਜ਼ੀ ਨਾਲ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ ਹੈ।

ਕੜੀ ਪੱਤੇ ਨੂੰ ਪੀਸ ਕੇ ਉਸ 'ਚ ਪਿਆਜ਼ ਦਾ ਰਸ ਮਿਲਾਓ, ਸਿਰ ਤੇ ਲਗਾਓ ਅਤੇ 40 ਮਿੰਟ ਬਾਅਦ ਸ਼ੈਂਪੂ ਕਰੋ।

ਨਤੀਜਾ

ਜੇ ਤੁਸੀਂ ਵੀ ਲਗਾਤਾਰ ਵਾਲ ਝੜਨ ਦੀ ਸਮੱਸਿਆ ਨਾਲ ਪਰੇਸ਼ਾਨ ਹੋ, ਤਾਂ ਪਿਆਜ਼ ਦਾ ਰਸ ਨਿਯਮਿਤ ਵਰਤਣਾ ਸ਼ੁਰੂ ਕਰੋ। ਇਹ ਸਿਰਫ਼ ਵਾਲਾਂ ਨੂੰ ਝੜਨ ਤੋਂ ਨਹੀਂ ਰੋਕੇਗਾ, ਸਗੋਂ ਨਵੇਂ ਵਾਲ ਉਗਣ 'ਚ ਵੀ ਮਦਦ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News