ਗਠੀਆ ਦੇ ਮਰੀਜ਼ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ, ਵਧ ਸਕਦੈ ਜੋੜਾਂ ਦਾ ਦਰਦ
Monday, Sep 22, 2025 - 03:50 PM (IST)

ਹੈਲਥ ਡੈਸਕ- ਗਠੀਆ (Arthritis) ਜੋੜਾਂ ਦੇ ਦਰਦ, ਅਕੜਨ ਅਤੇ ਸੋਜ ਨਾਲ ਜੁੜੀ ਇਕ ਆਮ ਸਮੱਸਿਆ ਹੈ। ਪਹਿਲਾਂ ਇਹ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ 'ਚ ਹੀ ਪਾਈ ਜਾਂਦੀ ਸੀ, ਪਰ ਹੁਣ ਘੱਟ ਉਮਰ ਦੇ ਨੌਜਵਾਨ ਵੀ ਇਸ ਬੀਮਾਰੀ ਨਾਲ ਪੀੜਤ ਹੋ ਰਹੇ ਹਨ। ਇਸ ਬੀਮਾਰੀ 'ਚ ਮਰੀਜ਼ ਨੂੰ ਤੇਜ਼ ਦਰਦ ਦੇ ਨਾਲ-ਨਾਲ ਜੋੜਾਂ 'ਚ ਸੋਜ ਵੀ ਆ ਜਾਂਦੀ ਹੈ, ਜਿਸ ਕਰਕੇ ਤੁਰਨ-ਫਿਰਨ ਅਤੇ ਉੱਠਣ-ਬੈਠਣ 'ਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਅਕਸਰ ਛੋਟੀਆਂ-ਛੋਟੀਆਂ ਗਲਤੀਆਂ ਵੀ ਦਰਦ ਅਤੇ ਸੋਜ ਨੂੰ ਵਧਾ ਸਕਦੀਆਂ ਹਨ। ਆਓ ਜਾਣਦੇ ਹਾਂ ਗਠੀਆ ਦੇ ਮਰੀਜ਼ਾਂ ਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ-
1. ਦੌੜਣ ਤੋਂ ਬਚੋ
ਗਠੀਆ ਦੇ ਮਰੀਜ਼ ਕਸਰਤ ਕਰ ਸਕਦੇ ਹਨ, ਪਰ ਦੌੜਣਾ, ਜੌਗਿੰਗ, ਏਰੋਬਿਕਸ, ਜੰਪਿੰਗ ਅਤੇ ਸਕਿਪਿੰਗ ਕਰਨ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਨਾਲ ਗੋਡਿਆਂ 'ਤੇ ਸਿੱਧਾ ਦਬਾਅ ਪੈਂਦਾ ਹੈ, ਜਿਸ ਨਾਲ ਹਾਲਤ ਹੋਰ ਖ਼ਰਾਬ ਹੋ ਸਕਦੀ ਹੈ।
2. ਕੁਝ ਖੇਡਾਂ ਤੋਂ ਦੂਰ ਰਹੋ
ਟੈਨਿਸ, ਬਾਸਕਟਬਾਲ, ਵੌਲੀਬਾਲ ਵਰਗੀਆਂ ਖੇਡਾਂ 'ਚ ਅਚਾਨਕ ਦਿਸ਼ਾ ਬਦਲਣੀ ਪੈਂਦੀ ਹੈ, ਜੋ ਜੋੜਾਂ ਲਈ ਨੁਕਸਾਨਦਾਇਕ ਹੈ। ਇਸ ਲਈ ਗਠੀਆ ਦੇ ਮਰੀਜ਼ਾਂ ਨੂੰ ਇਨ੍ਹਾਂ ਖੇਡਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
3. ਬਾਡੀ ਪੌਜ਼ਚਰ 'ਤੇ ਧਿਆਨ ਦਿਓ
ਗਲਤ ਢੰਗ ਨਾਲ ਬੈਠਣਾ ਦਰਦ ਨੂੰ ਵਧਾ ਸਕਦਾ ਹੈ। ਖਾਸ ਤੌਰ ’ਤੇ ਪੈਰਾਂ ਨੂੰ ਕਰਾਸ ਕਰਕੇ ਬੈਠਣਾ ਗੋਡਿਆਂ ਲਈ ਖਤਰਨਾਕ ਹੈ। ਮਰੀਜ਼ਾਂ ਨੂੰ ਹਮੇਸ਼ਾ ਸਹੀ ਪੌਜ਼ਚਰ 'ਚ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ।
4. ਪੌੜੀਆਂ ਘੱਟ ਵਰਤੋਂ
ਪੌੜੀਆਂ ਚੜ੍ਹਣ-ਉਤਰਣ ਨਾਲ ਗੋਡਿਆਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਲਈ ਸੰਭਵ ਹੋਵੇ ਤਾਂ ਲਿਫਟ ਦੀ ਵਰਤੋਂ ਕਰੋ, ਤਾਂ ਜੋ ਦਰਦ ਅਤੇ ਸੋਜ ਨਾ ਵਧੇ।
5. ਗਰਮ ਸਿਕਾਈ ਨਾ ਕਰੋ
ਦਰਦ ਜਾਂ ਸੋਜ ਦੇ ਸਮੇਂ ਕਈ ਲੋਕ ਹੌਟ ਕੰਪ੍ਰੈਸ (ਗਰਮ ਸਿਕਾਈ) ਕਰਦੇ ਹਨ। ਪਰ ਗਠੀਆ ਦੇ ਮਰੀਜ਼ਾਂ ਲਈ ਇਹ ਖ਼ਤਰਨਾਕ ਹੈ ਕਿਉਂਕਿ ਗਰਮੀ ਸੋਜ ਨੂੰ ਵਧਾ ਦਿੰਦੀ ਹੈ। ਇਸ ਦੀ ਥਾਂ ਕੋਲਡ ਕੰਪ੍ਰੈਸ (ਠੰਡੀ ਸਿਕਾਈ) ਜ਼ਿਆਦਾ ਲਾਭਕਾਰੀ ਰਹਿੰਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8