ਭਾਰਤੀਆਂ ਲਈ ਵਿਦੇਸ਼ ''ਚ ਵਸਣ ਦਾ ਸੁਨਹਿਰੀ ਮੌਕਾ, ਇਹ ਦੇਸ਼ ਦੇ ਰਿਹੈ PR
Wednesday, Sep 17, 2025 - 05:03 PM (IST)

ਵੈੱਬ ਡੈਸਕ- ਹੈਲਥ ਅਤੇ ਸਿੱਖਿਆ 'ਚ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ 'ਚ ਸ਼ਾਮਲ ਫਿਨਲੈਂਡ ਹੁਣ ਭਾਰਤੀਆਂ ਨੂੰ ਆਪਣੀ Permanent Residency (PR) ਦੇਣ ਦਾ ਸੁਨਹਿਰੀ ਮੌਕਾ ਦੇ ਰਿਹਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਫਿਨਲੈਂਡ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹੋ ਤਾਂ ਪੀਆਰ ਲੈਣਾ ਇਕ ਚੰਗਾ ਵਿਕਲਪ ਹੈ।
ਫਿਨਲੈਂਡ PR ਕੀ ਹੈ?
Permanent Residency (PR) ਯਾਨੀ ਸਥਾਈ ਰਿਹਾਇਸ਼ ਪਰਮਿਟ ਤੁਹਾਨੂੰ ਫਿਨਲੈਂਡ 'ਚ ਅਣਮਿੱਥੇ ਸਮੇਂ ਤੱਕ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਨੂੰ ਲੈਣ ਤੋਂ ਬਾਅਦ ਤੁਹਾਨੂੰ ਵਾਰ-ਵਾਰ ਵੀਜ਼ਾ ਜਾਂ ਪਰਮਿਟ ਰਿਨਿਊ ਨਹੀਂ ਕਰਵਾਉਣਾ ਪੈਂਦਾ। ਫਿਨਲੈਂਡ 'ਚ ਪੀਆਰ ਪਾਉਣ ਲਈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਜਿਵੇਂ-
- ਲਗਾਤਾਰ 4 ਸਾਲ ਫਿਨਲੈਂਡ 'ਚ ਰਹਿਣਾ।
- ਵੈਧ ਪਾਸਪੋਰਟ ਦੀ ਮੌਜੂਦਗੀ।
- ਪਿਛਲੇ 4 ਸਾਲਾਂ 'ਚ ਕੋਈ ਅਪਰਾਧਕ ਰਿਕਾਰਡ ਨਾ ਹੋਵੇ।
- ਆਰਥਿਕ ਤੌਰ 'ਤੇ ਖੁਦ ਨੂੰ ਸਪੋਰਟ ਕਰਨ ਦੀ ਯੋਗਤਾ।
- ਫਿਨਿਸ਼ ਸਮਾਜ 'ਚ ਚੰਗੀ ਤਰ੍ਹਾਂ ਘੁਲਣ-ਮਿਲਣ ਦੀ ਸਮਰੱਥਾ।
ਫਿਨਲੈਂਡ 'ਚ ਭਾਰਤੀ ਨਾਗਰਿਕਾਂ ਦੀ ਗਿਣਤੀ
ਫਿਨਲੈਂਡ 'ਚ ਭਾਰਤ ਤੋਂ ਆਏ 16,400 ਲੋਕ ਰਹਿ ਰਹੇ ਹਨ, ਜਿਨ੍ਹਾਂ 'ਚੋਂ ਬਹੁਤਿਆਂ ਕੋਲ ਫਿਨਲੈਂਡ ਦੀ ਨਾਗਰਿਕਤਾ ਨਹੀਂ ਹੈ। ਜ਼ਿਆਦਾਤਰ ਲੋਕ ਆਪਣੇ ਨਿਰੰਤਰ ਨਿਵਾਸ ਪਰਮਿਟ 'ਤੇ ਨਿਰਭਰ ਰਹਿੰਦੇ ਹਨ ਜੋ ਉਨ੍ਹਾਂ ਨੂੰ ਫਿਨਿਸ਼ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਹੋਣ ਤੋਂ ਬਾਅਦ, ਪਰਿਵਾਰਕ ਸੰਬੰਧਾਂ, ਰੁਜ਼ਗਾਰ ਜਾਂ ਪੜ੍ਹਾਈ ਤੋਂ ਕੰਮ 'ਚ ਤਬਦੀਲੀ ਵਰਗੇ ਵੈਧ ਕਾਰਨਾਂ ਕਰ ਕੇ, ਚਾਰ ਸਾਲ ਤੱਕ ਰਹਿਣ ਦੀ ਮਨਜ਼ੂਰੀ ਦਿੰਦਾ ਹੈ। ਹਾਲਾਂਕਿ ਪਿਛਲੀ ਨੀਤੀ ਸੁਰੱਖਿਅਤ ਪ੍ਰਵਾਸ ਦੀ ਗਾਰੰਟੀ ਨਹੀਂ ਦਿੰਦੀ ਹੈ ਪਰ ਨਵੇਂ ਅਪਡੇਟ ਨਾਲ ਕਈ ਲੋਕਾਂ ਲਈ ਅੰਕੜੇ ਬਦਲ ਸਕਦੇ ਹਨ।
ਪ੍ਰਵਾਸੀਆਂ ਲਈ ਲਾਭ
- ਪਰਮਾਨੈਂਟ ਰੈਜ਼ਡੈਂਸੀ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਕੁਝ ਵੱਡੇ ਲਾਭ ਮਿਲਦੇ ਹਨ, ਜਿਵੇਂ ਕਿ:
- ਸਿਹਤ ਸੇਵਾਵਾਂ, ਸਿੱਖਿਆ ਅਤੇ ਬੇਰੁਜ਼ਗਾਰੀ ਸਹਾਇਤਾ।
- ਸਮਾਜਿਕ ਸੁਰੱਖਿਆ ਅਤੇ ਪੈਨਸ਼ਨ ਲਾਭ।
- ਫਿਨਲੈਂਡ 'ਚ ਬਿਨਾਂ ਕੋਈ ਐਡੀਸ਼ਨਲ ਲਾਭਾਂ ਦੇ ਅਣਮਿੱਥੇ ਲਮੇਂ ਤੱਕ ਕੰਮ ਕਰਨ ਦਾ ਮੌਕਾ।
- ਪਰਿਵਾਰ ਦੇ ਮੈਂਬਰਾਂ ਨੂੰ ਪ੍ਰਾਯੋਜਿਤ ਕਰਨ ਦੀ ਯੋਗਤਾ।
PR ਲਈ ਅਰਜ਼ੀ ਦੀ ਪ੍ਰਕਿਰਿਆ
Residence permit A type ਨਾਲ 4 ਸਾਲ ਪੂਰੇ ਕਰੋ।
ਫਿਨਲੈਂਡ ਇਮੀਗ੍ਰੇਸ਼ਨ ਸਰਵਿਸ (Migri) ਦੀ ਵੈੱਬਸਾਈਟ ਤੇ ਜਾ ਕੇ ermanent Residence Permit Application ਦੀ ਅਰਜ਼ੀ ਭਰੋ।
ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਫੀਸ ਦਾ ਭੁਗਤਾਨ ਕਰੋ (ਲਗਭਗ 200-250 ਯੂਰੋ)।
ਅਰਜ਼ੀ ਦੀ ਪ੍ਰਕਿਰਿਆ ਦਾ ਇੰਤਜ਼ਾਰ ਕਰੋ (ਆਮ ਤੌਰ 'ਤੇ 6 ਤੋਂ 9 ਮਹੀਨੇ ਲੱਗ ਸਕਦੇ ਹਨ)।
ਧਿਆਨ 'ਚ ਰੱਖਣ ਵਾਲੀਆਂ ਗੱਲਾਂ
- ਤੁਹਾਡੇ ਕੋਲ A-type residence permit ਹੋਣਾ ਜ਼ਰੂਰੀ ਹੈ।
- ਪੜ੍ਹਾਈ ਦੇ ਆਧਾਰ 'ਤੇ ਮਿਲਣ ਵਾਲਾ permit (B-type) PR ਲਈ ਨਹੀਂ ਗਿਣਿਆ ਜਾਂਦਾ।
- ਲੰਬੇ ਸਮੇਂ ਤੱਕ ਫਿਨਲੈਂਡ ਤੋਂ ਬਾਹਰ ਰਹਿਣ 'ਤੇ PR ਰੱਦ ਵੀ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8