ਤੁਸੀਂ ਵੀ ਬਣਾਓ ਸਿਹਤਮੰਦ ਓਟਸ ਸੂਜੀ ਦਾ ਹੈਵੀ ਨਾਸ਼ਤਾ
Wednesday, Sep 24, 2025 - 10:27 AM (IST)

ਵੈੱਬ ਡੈਸਕ- ਇਹ ਰੈਸਿਪੀ ਬਹੁਤ ਸਭ ਤੋਂ ਸਿਹਤਮੰਦ ਹੈ। ਓਟਸ ਫਾਈਬਰ, ਪ੍ਰੋਟੀਨ, ਮਿਨਰਲ, ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸੇ ਤਰ੍ਹਾਂ ਸੂਜੀ ’ਚ ਵੀ ਫਾਈਬਰ ਹੁੰਦਾ ਹੈ। ਓਟਸ ਅਤੇ ਸੂਜੀ ਦੋਵੇਂ ਭਾਰ ਘੱਟ ਕਰਨ ’ਚ ਸਹਾਇਕ ਹਨ। ਇਸ ਤਰ੍ਹਾਂ ਦਹੀਂ ਅਤੇ ਪ੍ਰਯੋਗ ’ਚ ਆਉਣ ਵਾਲੀਆਂ ਸਬਜ਼ੀਆਂ ਨਾਲ ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ।
ਮੁੱਖ ਸਮੱਗਰੀ : 3 ਸਰਵਿੰਗ
3/4 ਕੱਪ ਓਟਸ
1/2 ਕੱਪ ਸੂਜੀ
3/4 ਕੱਪ ਦਹੀਂ,
1/2 ਚਮਚ ਮਿਕਸ ਹਰਬ
1/2 ਚਮਚ ਜੀਰਾ
1/2 ਚਮਚ ਚਿੱਲੀ ਫਲੈਕਸ
ਸਵਾਦ ਅਨੁਸਾਰ ਲੂਣ
1 ਟੇਬਲ ਸਪੂਨ ਕੁਕਿੰਗ ਆਇਲ ਜਾਂ ਘਿਓ
1 ਇਨੋ ਪਾਊਚ।
ਛੌਂਕ ਦੀ ਸਮੱਗਰੀ : 1 ਛੋਟੇ ਸਾਈਜ਼ ਦਾ ਪਿਆਜ
1 ਟਮਾਟਰ
3 ਹਰੀ ਮਿਰਚ
5-6 ਕੜੀ ਪੱਤੇ
3 ਚਮਚ ਸ਼ਿਮਲਾ ਮਿਰਚ (ਕੱਟੀ ਹੋਇਆ)
1 ਚਮਚ ਰਾਈ/ਸਰ੍ਹੋਂ
1/3 ਚਮਚ ਹਲਦੀ ਪਾਊਡਰ
1/3 ਦੇਗੀ ਲਾਲ ਮਿਰਚ ਪਾਊਡਰ
1/2 ਚਮਚ ਮੈਗੀ ਮਸਾਲਾ ਜਾਂ ਕੋਈ ਵੀ ਮਿਕਸ ਮਸਾਲਾ
ਸਵਾਦ ਅਨੁਸਾਰ ਲੂਣ
ਕੁਝ ਪਾਰਸਲੇ ਦੀ ਪੱਤੀਆਂ, 2 ਛੋਟਾ ਚਮਚ ਕੁਕਿੰਗ ਆਇਲ।
ਵਿਧੀ
- ਦਹੀਂ ਨੂੰ ਇਕ ਵੱਡੇ ਬਾਊਲ ’ਚ ਕੱਢ ਕੇ ਫੇਂਟ ਲਓ। ਓਟਸ ਨੂੰ ਗ੍ਰਾਈਂਡਰ ’ਚ ਪਾ ਕੇ ਪੀਸ ਲਓ ਅਤੇ ਦਹੀਂ ’ਚ ਮਿਲਾ ਦਿਓ। ਸੂਜੀ, ਜੀਰਾ, ਮਿਕਸ ਹਰਬਸ, ਲੂਣ ਅਤੇ ਚਿਲੀ ਫਲੇਕਸ ਨੂੰ ਦਹੀਂ ’ਚ ਪਾ ਕੇ ਫੈਟ ਲਓ। ਪਾਣੀ ਵੀ ਮਿਲਾ ਲਓ ਬੈਟਰ ਨਾ ਜ਼ਿਆਦਾ ਗਾੜ੍ਹਾ ਹੋਣਾ ਚਾਹੀਦਾ ਅਤੇ ਨਾ ਹੀ ਜ਼ਿਆਦਾ ਪਤਲਾ।
- ਹੁਣ ਉਸ ’ਚ ਇਨੋ ਪਾ ਕੇ ਫੈਟ ਲਓ। ਦੂਜੇ ਪਾਸੇ ਤਵਾ ਗਰਮ ਕਰ ਉਸ ਨੂੰ ਕੁਕਿੰਗ ਆਇਲ ਨਾਲ ਗ੍ਰੀਸ ਕਰ ਲਓ ਫਿਰ ਇਕ ਥੋੜ੍ਹਾ ਜਿਹੇ ਮਿਸ਼ਰਣ ਨੂੰ ਤਵੇ ’ਤੇ ਪਾਓ, ਇਸ ਤਰ੍ਹਾਂ ਮਿਸ਼ਰਣ ਨਾਲ ਹੋਰ ਵੀ ਗੋਲੇ (ਸਰਕਲ) ਤਿਆਰ ਕਰ ਲਓ।
- ਇਨ੍ਹਾਂ ਕਵਰ ਕਰਕੇ ਪਕਾਓ। ਇਹ 2 ਮਿੰਟ ’ਚ ਹੀ ਪੱਕ ਜਾਂਦੇ ਹਨ। ਇਕ ਸਾਈਡ ਤੋਂ ਕੁੱਕ ਹੋਣ ’ਤੇ ਦੂਜੀ ਸਾਈਡ ਤੋਂ ਵੀ ਪਕਾ ਲਓ। ਸਾਫਟ ਹੋਣ ਦੇ ਕਾਰਨ ਇਸ ’ਚ ਜਾਅਲੀ ਵੀ ਪਈਆਂ ਹਨ। ਦੋਵਾਂ ਸਾਈਡ ਤੋਂ ਕੁੱਕ ਹੋਣ ’ਤੇ ਦੂਜੀ ਪਲੇਟ ’ਚ ਕੱਢ ਲਓ।
- ਹੁਣ ਇਕ ਫਰਾਈ ਪੈਨ ’ਚ ਕੁਕਿੰਗ ਆਇਲ ਪਾ ਕੇ ਗਰਮ ਕਰੋ ਫਿਰ ਉਸ ’ਚ ਰਾਈ/ਸਰ੍ਹੋਂ ਹਰੀਮਿਚਰ, ਕੜੀ ਪੱਤਾ ਦਾ ਤੜਕਾ ਲਗਾ ਲਓ। ਇਸ ਦਾ ਬਾਅਦ ਪਿਆਜ਼ ਪਾ ਕੇ ਉਸ ਦੇ ਹਲਕਾ ਲਾਲ ਹੋਣ ਤੱਕ ਭੁੰਨੋ। ਹੁਣ ਟਮਾਟਰ, ਸ਼ਿਮਲਾ ਮਿਰਚ ਸਾਰੇ ਮਸਾਲੇ ਅਤੇ ਲੂਣ ਪਾ ਕੇ ਲਗਭਗ 2 ਮਿੰਟ ਪਕਾਓ। ਇਹ ਛੌਂਕ ਤਿਆਰ ਹੈ ਹੁਣ ਇਸ ’ਚ ਤਿਆਰ ਸਾਰੇ ਸਰਕਲ ਨੂੰ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਜਮੋਦ (ਪਾਰਸਲੇ) ਦੀਆਂ ਪੱਤੀਆਂ ਵੀ ਸਿਪ੍ਰੰਕਲ ਕਰ ਦਿਓ।
- ਇਸ ਹੈਲਥੀ ਨਾਸ਼ਤੇ ਨੂੰ ਪਲੇਟ ’ਚ ਕੱਢ ਲਓ। ਗਰਮ-ਗਰਮ ਓਟਸ ਅਤੇ ਸੂਜੀ ਦਾ ਝਟਪਟ ਹੈਲਦੀ ਨਾਸ਼ਤਾ ਤਿਆਰ ਹੈ।