ਲੱਕ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖਾ, 1 ਹਫ਼ਤੇ ''ਚ ਮਿਲੇਗੀ ਰਾਹਤ!
Saturday, Sep 20, 2025 - 01:37 PM (IST)

ਹੈਲਥ ਡੈਸਕ- ਉਮਰ ਵਧਣ ਦੇ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ। ਇਸ 'ਚੋਂ ਸਭ ਤੋਂ ਆਮ ਅਤੇ ਪਰੇਸ਼ਾਨ ਕਰਨ ਵਾਲਾ ਦਰਦ ਹੈ ਲੱਕ ਦਰਦ। ਇਹ ਕਿਸੇ ਨੂੰ ਵੀ ਹੋ ਸਕਦਾ ਹੈ, ਜਵਾਨ ਹੋਵੇ ਜਾਂ ਬਜ਼ੁਰਗ। ਅੱਜ ਦੀ ਆਧੁਨਿਕ ਲਾਈਫਸਟਾਈਲ 'ਚ ਇਹ ਸਮੱਸਿਆ ਨੌਜਵਾਨਾਂ 'ਚ ਵੀ ਤੇਜ਼ੀ ਨਾਲ ਵਧ ਰਹੀ ਹੈ। ਖਾਸ ਕਰਕੇ ਔਰਤਾਂ 'ਚ ਉਮਰ ਵੱਧਣ ਦੇ ਨਾਲ ਲੱਕ ਦਰਦ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਅਸੀਂ ਤੁਹਾਨੂੰ ਕੁਝ ਅਸਰਦਾਰ ਘਰੇਲੂ ਉਪਾਅ ਦੱਸਾਂਗੇ, ਜਿਸ ਨਾਲ ਤੁਸੀਂ ਸਿਰਫ਼ 1 ਹਫ਼ਤੇ 'ਚ ਲੱਕ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਲੱਕ ਦਰਦ ਦੇ 5 ਮੁੱਖ ਕਾਰਨ
- ਸਰੀਰ ਦਾ ਵੱਧਦਾ ਭਾਰ- ਜਦੋਂ ਤੁਹਾਡਾ ਭਾਰ ਵੱਧ ਜਾਂਦਾ ਹੈ ਤਾਂ ਤੁਹਾਡਾ ਜ਼ਿਆਦਾ ਭਾਰ ਤੁਹਾਡੇ ਲੱਕ 'ਤੇ ਪੈਂਦਾ ਹੈ, ਜਿਸ ਨਾਲ ਲੱਕ ਦਰਦ ਦੀ ਸਮੱਸਿਆ ਹੋ ਜਾਂਦੀ ਹੈ।
- ਭਾਰੀ ਵਜ਼ਨ ਚੁੱਕਣਾ- ਸਰੀਰ ਦੀ ਸਮਰੱਥਾ ਤੋਂ ਵੱਧ ਭਾਰ ਚੁੱਕਣਾ ਦਰਦ ਦਾ ਕਾਰਨ ਬਣ ਸਕਦਾ ਹੈ।
- ਗਲਤ ਪੋਜ਼ੀਸ਼ਨ 'ਚ ਸੌਂਣਾ- ਜੇਕਰ ਤੁਸੀਂ ਸੌਂਦੇ ਸਮੇਂ ਅਜਿਹੀ ਪੋਜ਼ੀਸ਼ਨ 'ਚ ਸੌਂਦੇ ਹੋ, ਜੋ ਤੁਹਾਡੇ ਲੱਕ ਲਈ ਸਹੀ ਨਹੀਂ ਹੈ ਤਾਂ ਇਸ ਨਾਲ ਲੱਕ ਦਰਦ ਹੋ ਸਕਦਾ ਹੈ।
- ਗਲਤ ਢੰਗ ਨਾਲ ਉਠਣਾ, ਬੈਠਣਾ ਜਾਂ ਝੁਕਣਾ- ਰੋਜ਼ ਦੇ ਕੰਮਾਂ 'ਚ ਸਰੀਰ ਦੀ ਸਹੀ ਪੋਜ਼ੀਸ਼ਨ ਨਾ ਹੋਣ ਨਾਲ ਲੱਕ ਖਿੱਚ ਜਾਂਦਾ ਹੈ।
- ਮਾਸਪੇਸ਼ੀਆਂ 'ਚ ਖਿਚਾਅ- ਕਦੇ-ਕਦੇ ਅਚਾਨਕ ਕੋਈ ਕੰਮ ਕਰਦੇ ਸਮੇਂ ਮਾਸਪੇਸ਼ੀਆਂ ਖਿਚ ਜਾਂਦੀਆਂ ਹਨ, ਜੋ ਦਰਦ ਦਾ ਕਾਰਨ ਬਣਦੀਆਂ ਹਨ।
ਲੱਕ ਦਰਦ ਲਈ 5 ਘਰੇਲੂ ਉਪਾਅ
- ਸਰ੍ਹੋਂ ਦਾ ਤੇਲ ਅਤੇ ਲਸਣ- 3 ਤੋਂ 5 ਚਮਚ ਤੇਲ 'ਚ 5 ਲਸਣ ਦੀਆਂ ਕਲੀਆਂ ਭੁੰਨ ਕੇ ਰਾਤ ਨੂੰ ਦਰਦ ਵਾਲੀ ਜਗ੍ਹਾ ‘ਤੇ ਮਾਲਿਸ਼ ਕਰੋ।
- ਗਰਮ ਪਾਣੀ ਨਾਲ ਸਿਕਾਈ- ਦਿਨ 'ਚ 2-3 ਵਾਰੀ ਗਰਮ ਪਾਣੀ ਨਾਲ ਸਿਕਾਈ ਕਰਨ ਨਾਲ ਮਾਸਪੇਸ਼ੀਆਂ ਰਿਲੈਕਸ ਹੁੰਦੀਆਂ ਹਨ।
- ਅਜਵਾਇਨ ਖਾਣਾ- ਅੱਧਾ ਚਮਚ ਅਜਵਾਇਨ ਤਵੇ ‘ਤੇ ਭੁੰਨ ਕੇ ਹੌਲੀ-ਹੌਲੀ ਚਬਾ ਕੇ ਕੋਸਾ ਪਾਣੀ ਨਾਲ ਪੀਓ।
- ਗਰਮ ਲੂਣ ਨਾਲ ਸਿਕਾਈ- ਗਰਮ ਲੂਣ ਨੂੰ ਕਪੜੇ 'ਚ ਲਪੇਟ ਕੇ ਦਰਦ ਵਾਲੀ ਕਮਰ ‘ਤੇ ਰੱਖੋ।
- ਗਰਮ ਅਤੇ ਠੰਡਾ ਸਿਕਾਈ (Hot & Cold Therapy)- ਪਹਿਲਾਂ ਗਰਮ ਪਾਣੀ ਨਾਲ, ਫਿਰ ਬਰਫ ਨਾਲ ਸਿਕਾਈ ਕਰਨ ਨਾਲ ਦਰਦ ਅਤੇ ਸੋਜ ਦੋਵੇਂ ਘਟਦੇ ਹਨ।
ਸਹੀ ਆਦਤਾਂ ਅਪਣਾਓ
ਲੱਕ ਦਰਦ ਤੋਂ ਰਾਹਤ ਲਈ ਸਹੀ ਪੋਜ਼ੀਸ਼ਨ 'ਚ ਬੈਠਣਾ, ਠੀਕ ਢੰਗ ਨਾਲ ਉਠਣਾ-ਝੁਕਣਾ, ਭਾਰੀ ਚੀਜ਼ਾਂ ਸਾਵਧਾਨੀ ਨਾਲ ਚੁੱਕਣਾ ਅਤੇ ਉਪਰ ਦੱਸੇ ਘਰੇਲੂ ਉਪਾਅ ਦਾ ਨਿਯਮਿਤ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜੇ ਦਰਦ ਜ਼ਿਆਦਾ ਹੋ ਜਾਂ ਲੰਬੇ ਸਮੇਂ ਤੱਕ ਰਹੇ, ਤਾਂ ਡਾਕਟਰ ਦੀ ਸਲਾਹ ਲੈਣਾ ਮਹੱਤਵਪੂਰਨ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8