ਬੱਚਿਆਂ ਲਈ ਘਾਤਕ ਹੈ ਹਾਈ ਬਲੱਡ ਪ੍ਰੈਸ਼ਰ, ਨਾ ਕਰੋ ਨਜ਼ਰਅੰਦਾਜ਼

Tuesday, Sep 23, 2025 - 04:19 PM (IST)

ਬੱਚਿਆਂ ਲਈ ਘਾਤਕ ਹੈ ਹਾਈ ਬਲੱਡ ਪ੍ਰੈਸ਼ਰ, ਨਾ ਕਰੋ ਨਜ਼ਰਅੰਦਾਜ਼

ਵੈੱਬ ਡੈਸਕ- ਜੇਕਰ ਬਚਪਨ 'ਚ ਹੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਜਾਵੇ ਤਾਂ 50 ਸਾਲ ਦੀ ਉਮਰ ਤੋਂ ਬਾਅਦ ਦਿਲ ਦੀਆਂ ਬੀਮਾਰੀਆਂ ਕਾਰਨ ਮੌਤ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। ਇਹ ਗੱਲ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ। ਅਮਰੀਕਾ ਦੇ ਨਾਰਥਵੈਸਟਰਨ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡਿਸਨ ਦੀ ਸਹਾਇਕ ਪ੍ਰੋਫੈਸਰ ਐਲੇਕਸਾ ਫ੍ਰੀਡਮੈਨ ਨੇ ਕਿਹਾ ਕਿ ਬਚਪਨ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਨਾਲ ਅਗਲੇ ਪੰਜ ਦਹਾਕਿਆਂ 'ਚ ਮੌਤ ਦਾ ਖ਼ਤਰਾ 40 ਤੋਂ 50 ਫੀਸਦੀ ਤੱਕ ਵੱਧ ਸਕਦਾ ਹੈ। ਇਹ ਖੋਜ ਅਮਰੀਕਨ ਹਾਰਟ ਅਸੋਸੀਏਸ਼ਨ ਦੇ ਹਾਈਪਰਟੈਂਸ਼ਨ ਸਾਇੰਟਿਫਿਕ ਸੈਸ਼ਨ 2025 ਵਿਚ ਪੇਸ਼ ਕੀਤੀ ਗਈ ਅਤੇ ਪ੍ਰਸਿੱਧ ਮੈਡੀਕਲ ਜਰਨਲ ਜੇਏਐੱਮਏ (JAMA) 'ਚ ਪ੍ਰਕਾਸ਼ਤ ਕੀਤੀ ਗਈ ਹੈ।

38 ਹਜ਼ਾਰ ਬੱਚਿਆਂ ‘ਤੇ 6 ਦਹਾਕਿਆਂ ਦੀ ਖੋਜ

ਇਹ ਰਿਸਰਚ ਯੂਐੱਸ ਕੋਲੈਬੋਰੇਟਿਵ ਪੇਰੀਨੇਟਲ ਪ੍ਰੋਜੈਕਟ (CPP) ਦੇ ਤਹਿਤ ਕੀਤੀ ਗਈ, ਜਿਸ 'ਚ 1959 ਤੋਂ 1966 ਦੇ ਵਿਚਕਾਰ ਜਨਮੇ ਲਗਭਗ 38,000 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਖੋਜਕਰਤਾਵਾਂ ਨੇ ਉਨ੍ਹਾਂ ਦਾ ਲੰਮੇ ਸਮੇਂ ਤੱਕ ਟ੍ਰੈਕ ਕੀਤਾ। 2016 ਤੱਕ, ਇਨ੍ਹਾਂ 'ਚੋਂ 2,837 ਲੋਕਾਂ ਦੀ ਮੌਤ ਹੋਈ, ਜਿਨ੍ਹਾਂ 'ਚੋਂ 504 ਦੀ ਮੌਤ ਦਿਲ ਦੀ ਬੀਮਾਰੀ ਕਾਰਨ ਹੋਈ। ਅੰਕੜਿਆਂ ਤੋਂ ਇਹ ਸਪੱਸ਼ਟ ਹੋਇਆ ਕਿ 7 ਸਾਲ ਦੀ ਉਮਰ 'ਚ ਹਾਈ ਬਲੱਡ ਪ੍ਰੈਸ਼ਰ ਵਾਲੇ ਬੱਚਿਆਂ ਵਿਚ ਵੱਡੇ ਹੋ ਕੇ ਦਿਲ ਦੀ ਬੀਮਾਰੀ ਨਾਲ ਅਕਾਲ ਮੌਤ ਦਾ ਖ਼ਤਰਾ ਵੱਧਦਾ ਹੈ।

ਬੱਚਿਆਂ ਦੀ ਨਿਯਮਿਤ ਜਾਂਚ ਜ਼ਰੂਰੀ

ਫ੍ਰੀਡਮੈਨ ਨੇ ਕਿਹਾ ਕਿ ਇਹ ਖੋਜ ਸਾਬਿਤ ਕਰਦੀ ਹੈ ਕਿ ਬੱਚਿਆਂ ਦੇ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣੀ ਬਹੁਤ ਮਹੱਤਵਪੂਰਨ ਹੈ। ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ ਅਤੇ ਅੱਗੇ ਜਾ ਕੇ ਗੰਭੀਰ ਬੀਮਾਰੀਆਂ ਤੋਂ ਬਚਾਅ ਹੋ ਸਕਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News