ਭਾਰਤ 'ਚ 5 ਤੋਂ 9 ਸਾਲ ਦੇ ਬੱਚੇ 'ਚ ਵਧ ਰਹੀ ਇਹ ਖ਼ਤਰਨਾਕ ਬੀਮਾਰੀ, New Born ਲਈ ਹੈ ਜਾਨਲੇਵਾ
Friday, Sep 26, 2025 - 04:35 PM (IST)

ਨਵੀਂ ਦਿੱਲੀ- ਭਾਰਤ ਦੇ 5 ਤੋਂ 9 ਸਾਲ ਦੀ ਉਮਰ ਦੇ ਹਰ ਤੀਜੇ ਬੱਚੇ 'ਚ ‘ਹਾਈ ਟ੍ਰਾਈਗਲਿਸਰਾਈਡ’ ਦੀ ਸਮੱਸਿਆ ਪਾਈ ਜਾ ਸਕਦੀ ਹੈ। ਇਹ ਖੁਲਾਸਾ ਇਕ ਸਰਕਾਰੀ ਰਿਪੋਰਟ 'ਚ ਕੀਤਾ ਗਿਆ ਹੈ। ਰਿਪੋਰਟ ਅਨੁਸਾਰ, ਜੰਮੂ-ਕਸ਼ਮੀਰ, ਪੱਛਮੀ ਬੰਗਾਲ ਅਤੇ ਉੱਤਰੀ-ਪੂਰਬੀ ਰਾਜ ਇਸ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਪੱਛਮੀ ਬੰਗਾਲ 'ਚ 67 ਫੀਸਦੀ ਤੋਂ ਵੱਧ, ਸਿੱਕਮ 'ਚ 64 ਫੀਸਦੀ, ਆਸਾਮ 'ਚ 57 ਫੀਸਦੀ, ਨਾਗਾਲੈਂਡ 'ਚ 55 ਫੀਸਦੀ ਅਤੇ ਜੰਮੂ-ਕਸ਼ਮੀਰ 'ਚ 50 ਫੀਸਦੀ ਬੱਚਿਆਂ 'ਚ ਹਾਈ ਟ੍ਰਾਈਗਲਿਸਰਾਈਡ ਦੀ ਸਮੱਸਿਆ ਹੋ ਸਕਦੀ ਹੈ।
ਹਾਈ ਟ੍ਰਾਈਗਲਿਸਰਾਈਡ ਕੀ ਹੈ?
ਟ੍ਰਾਈਗਲਿਸਰਾਈਡ ਖੂਨ 'ਚ ਮੌਜੂਦ ਵਸਾ ਦੀ ਇਕ ਕਿਸਮ ਹੈ, ਜੋ ਸਰੀਰ ਨੂੰ ਊਰਜਾ ਦੇਣ ਲਈ ਲੋੜੀਂਦੀ ਹੁੰਦੀ ਹੈ। ਪਰ ਜਦੋਂ ਇਹ ਪੱਧਰ ਵੱਧ ਜਾਂਦਾ ਹੈ ਤਾਂ ਇਹ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਕਿਹੜੇ ਸੂਬੇ ਸਭ ਤੋਂ ਘੱਟ ਪ੍ਰਭਾਵਿਤ
ਕੇਰਲ ਅਤੇ ਮਹਾਰਾਸ਼ਟਰ ਉਹ ਰਾਜ ਹਨ ਜਿੱਥੇ ਇਹ ਸਮੱਸਿਆ ਸਭ ਤੋਂ ਘੱਟ ਹੈ। ਕੇਰਲ 'ਚ ਕੇਵਲ 16.6 ਫੀਸਦੀ ਅਤੇ ਮਹਾਰਾਸ਼ਟਰ 'ਚ 19.1 ਫੀਸਦੀ ਬੱਚਿਆਂ 'ਚ ਹੀ ਹਾਈ ਟ੍ਰਾਈਗਲਿਸਰਾਈਡ ਦੀ ਸਮੱਸਿਆ ਪਾਈ ਗਈ ਹੈ।
ਰਿਪੋਰਟ ਦੇ ਹੋਰ ਖੁਲਾਸੇ
- ਇਹ ਰਿਪੋਰਟ 'ਭਾਰਤ 'ਚ ਬੱਚੇ 2025' ਦਾ ਚੌਥਾ ਸੰਸਕਰਣ ਹੈ, ਜੋ 25 ਸਤੰਬਰ ਨੂੰ ਚੰਡੀਗੜ੍ਹ 'ਚ ਜਾਰੀ ਕੀਤਾ ਗਿਆ।
- ਨਵਜਾਤ ਸ਼ਿਸ਼ੂਆਂ 'ਚ ਪਹਿਲੇ 29 ਦਿਨਾਂ ਦੌਰਾਨ ਮੌਤ ਦਾ ਸਭ ਤੋਂ ਵੱਡਾ ਕਾਰਨ ਸਮੇਂ ਤੋਂ ਪਹਿਲਾਂ ਜਨਮ ਅਤੇ ਜਨਮ ਸਮੇਂ ਘੱਟ ਭਾਰ ਪਾਇਆ ਗਿਆ ਹੈ (ਕੁੱਲ 48 ਫੀਸਦੀ)।
- ਬੱਚਿਆਂ ਨੂੰ ਜਨਮ ਵੇਲੇ ਆਕਸੀਜਨ ਨਾ ਮਿਲਣਾ (16 ਫੀਸਦੀ) ਅਤੇ ਨਿਮੋਨੀਆ (9 ਫੀਸਦੀ) ਦੂਜੇ ਅਤੇ ਤੀਜੇ ਮੁੱਖ ਕਾਰਨ ਹਨ।
- ਦੇਸ਼ ਦੇ ਕਰੀਬ 5 ਫੀਸਦੀ ਕਿਸ਼ੋਰ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ। ਸਭ ਤੋਂ ਵੱਧ ਮਾਮਲੇ ਦਿੱਲੀ (10 ਫੀਸਦੀ) 'ਚ ਸਾਹਮਣੇ ਆਏ ਹਨ।
- ਦੇਸ਼ ਦੇ 16 ਫੀਸਦੀ ਤੋਂ ਵੱਧ ਨਾਬਾਲਗ 'ਚ ਹਾਈ ਟ੍ਰਾਈਗਲਿਸਰਾਈਡ ਹੋਣ ਦਾ ਅਨੁਮਾਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8