21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ ''ਚ ਦਿੱਸਣਗੇ ਜ਼ਬਰਦਸਤ ਫ਼ਾਇਦੇ

Tuesday, Sep 02, 2025 - 01:15 PM (IST)

21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ ''ਚ ਦਿੱਸਣਗੇ ਜ਼ਬਰਦਸਤ ਫ਼ਾਇਦੇ

ਹੈਲਥ ਡੈਸਕ- ਭਾਰਤ ਦੇ ਲਗਭਗ ਹਰ ਘਰ 'ਚ ਕਣਕ ਦੇ ਆਟੇ ਦੀ ਰੋਟੀ ਬਣਦੀ ਹੈ ਅਤੇ ਸਦੀਆਂ ਤੋਂ ਲੋਕ ਇਸ ਨੂੰ ਆਪਣੀ ਖੁਰਾਕ ਦਾ ਮੁੱਖ ਹਿੱਸਾ ਬਣਾਏ ਹੋਏ ਹਨ। ਪਰ ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਜਿੰਨੀ ਲਾਭਕਾਰੀ ਸਮਝੀ ਜਾਂਦੀ ਹੈ, ਓਨੀ ਨਹੀਂ ਹੈ। ਕਣਕ 'ਚ ਪੋਸ਼ਕ ਤੱਤ ਤਾਂ ਹਨ ਪਰ ਇਹ ਖੂਨ 'ਚ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਵਧਾਉਂਦੇ ਹਨ ਅਤੇ ਇਸ ਦੀ ਰੋਟੀ ਹਜ਼ਮ ਹੋਣ 'ਚ ਸਮਾਂ ਲਗਾਉਂਦੀ ਹੈ, ਜਿਸ ਨਾਲ ਕਈ ਵਾਰ ਪਾਚਨ ਤੰਤਰ ਖ਼ਰਾਬ ਹੋ ਸਕਦਾ ਹੈ। ਮਾਹਿਰਾਂ ਮੁਤਾਬਕ ਜੇਕਰ ਕੋਈ ਵਿਅਕਤੀ 21 ਦਿਨਾਂ ਲਈ ਕਣਕ ਛੱਡ ਦੇਵੇ ਤਾਂ ਉਸ ਦੀ ਸਿਹਤ 'ਚ ਕਈ ਸਕਾਰਾਤਮਕ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਕਿਉਂ ਨਹੀਂ ਖਾਣੀ ਚਾਹੀਦੀ ਕਣਕ ਦੀ ਰੋਟੀ?

  • ਕਣਕ 'ਚ ਗਲੂਟੇਨ ਵੱਧ ਮਾਤਰਾ 'ਚ ਹੁੰਦਾ ਹੈ ਜੋ ਕਈ ਲੋਕਾਂ 'ਚ ਐਲਰਜੀ ਅਤੇ ਸੋਜ (Inflammation) ਦਾ ਕਾਰਨ ਬਣਦਾ ਹੈ।
  • ਇਸ ਨਾਲ ਗੈਸ ਅਤੇ ਸੁਸਤੀ ਵਧ ਸਕਦੀ ਹੈ।
  • ਕੁਝ ਲੋਕਾਂ 'ਚ ਇਹ ਵੀਟ ਐਲਰਜੀ ਦਾ ਕਾਰਨ ਵੀ ਬਣਦਾ ਹੈ ਜਿਸ ਦਾ ਪਤਾ ਉਨ੍ਹਾਂ ਨੂੰ ਕਈ ਵਾਰ ਦੇਰ ਨਾਲ ਲੱਗਦਾ ਹੈ।

ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ

ਕਣਕ ਦੀ ਥਾਂ ਕੀ ਖਾਧਾ ਜਾ ਸਕਦਾ ਹੈ?

  • ਮਾਹਿਰਾਂ ਅਨੁਸਾਰ ਕਣਕ ਦੀ ਥਾਂ ਮੋਟੇ ਅਨਾਜਾਂ ਦੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ ਜਿਵੇਂ ਕਿ: ਰਾਗੀ, ਬਾਜਰਾ, ਜਵਾਰ ਜਾਂ ਬੇਸਨ।
  • ਗਰਮੀਆਂ 'ਚ ਜਵਾਰ ਦੀ ਰੋਟੀ ਤੇ ਸਰਦੀਆਂ 'ਚ ਬਾਜਰੇ ਦੀ ਰੋਟੀ ਬਿਹਤਰ ਰਹਿੰਦੀ ਹੈ।

ਇਹ ਵੀ ਪੜ੍ਹੋ : ਮਹਿੰਗਾ ਪਿਆ ਰੀਲ ਦਾ ਚਸਕਾ, ਦੂਜੀ ਪਤਨੀ ਨਾਲ ਫੜਿਆ ਗਿਆ 8 ਸਾਲ ਤੋਂ 'ਲਾਪਤਾ' ਪਤੀ

ਕਣਕ ਛੱਡਣ ਦੇ 5 ਵੱਡੇ ਫਾਇਦੇ:

  • ਬਲੱਡ ਸ਼ੂਗਰ ਕੰਟਰੋਲ- ਡਾਇਬਟੀਜ਼ ਮਰੀਜ਼ਾਂ ਲਈ ਖ਼ਾਸ ਤੌਰ ‘ਤੇ ਲਾਭਕਾਰੀ।
  • ਪਾਚਨ ਪ੍ਰਣਾਲੀ ਸੁਧਰੇਗੀ- ਗੈਸ ਅਤੇ ਐਸੀਡਿਟੀ ਦੀ ਸਮੱਸਿਆ ਘਟੇਗੀ।
  • ਸੋਜ ਘਟੇਗੀ- ਕਣਕ 'ਚ ਗਲੂਟੇਨ ਹੁੰਦਾ ਹੈ ਜੋ ਕਈ ਵਾਰ ਸਰੀਰ 'ਚ ਇੰਫਲੇਮੇਸ਼ਨ ਅਤੇ ਐਲਰਜੀ ਦਾ ਕਾਰਨ ਬਣਦਾ ਹੈ। ਕਣਕ ਛੱਡਣ ਨਾਲ ਸਰੀਰ ਦੀ ਸੋਜ ਘੱਟ ਹੋ ਸਕਦੀ ਹੈ
  • ਥਕਾਵਟ ਤੇ ਭਾਰੀਪਨ ਘਟੇਗਾ- ਕਣਕ ਖਾਣ ਨਾਲ ਕਈ ਲੋਕਾਂ ਨੂੰ ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। 21 ਦਿਨਾਂ ਬਾਅਦ ਐਨਰਜੀ ਲੈਵਲ ਬਿਹਤਰ ਮਹਿਸੂਸ ਹੋ ਸਕਦਾ ਹੈ।
  • ਫਿਟਨੈੱਸ ਤੇ ਇਮਿਊਨਿਟੀ ਮਜ਼ਬੂਤ ਹੋਵੇਗੀ- ਮੋਟੇ ਅਨਾਜ ਵਿਟਾਮਿਨ, ਮਿਨਰਲ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਫਿਟਨੈੱਸ ਬਿਹਤਰ ਬਣਾਉਂਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News