ਫੈਸ਼ਨ ਦੀ ਦੁਨੀਆ ’ਚ ਛਾਇਆ ‘ਬ੍ਰਾਕੇਡ ਬਲੇਜ਼ਰ ਕੋ-ਆਰਡ ਸੈੱਟ’
Wednesday, Feb 18, 2026 - 09:48 AM (IST)
ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਤੇ ਔਰਤਾਂ ਆਪਣੀ ਲੁਕ ਨੂੰ ਸਟਾਈਲਿਸ਼, ਆਕਰਸ਼ਕ ਅਤੇ ਕਲਾਸੀ ਬਣਾਉਣ ਲਈ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਸਟਾਈਲ ਨੂੰ ਖੂਬ ਪਸੰਦ ਕਰ ਰਹੀਆਂ ਹਨ। ਇਨ੍ਹਾਂ ’ਚ ਬ੍ਰਾਕੇਡ ਬਲੇਜ਼ਰ ਕੋ-ਆਰਡ ਸੈੱਟ (ਬ੍ਰਾਕੇਡ ਬਲੇਜ਼ਰ ਸੈੱਟ) ਕਾਫੀ ਟ੍ਰੈਂਡ ’ਚ ਹੈ। ਇਹ ਸੈੱਟ ਭਾਰਤੀ ਪ੍ਰੰਪਰਾ ਅਤੇ ਆਧੁਨਿਕ ਫੈਸ਼ਨ ਦਾ ਸ਼ਾਨਦਾਰ ਮਿਸ਼ਰਣ ਹੈ, ਜੋ ਹਰ ਮੌਕੇ ’ਤੇ ਪਹਿਨਣਯੋਗ ਹੈ। ਬ੍ਰਾਕੇਡ ਫੈਬ੍ਰਿਕ ਦੀ ਚਮਕ ਅਤੇ ਰਿਚ ਟੈਕਸਚਰ ਇਸ ਨੂੰ ਚਾਰ ਚੰਨ ਲਾ ਦਿੰਦਾ ਹੈ, ਜਿਸ ਨਾਲ ਪਹਿਨਣ ਵਾਲੀ ਹਰ ਕਿਸੇ ਤੋਂ ਵੱਖਰੀ ਅਤੇ ਆਕਰਸ਼ਕ ਨਜ਼ਰ ਆਉਂਦੀ ਹੈ। ਬ੍ਰਾਕੇਡ ਫੈਬ੍ਰਿਕ ਆਪਣੇ ਆਪ ’ਚ ਕਾਫੀ ਪ੍ਰੀਮੀਅਮ ਅਤੇ ਲਗਜ਼ਰੀ ਲੁਕ ਦਿੰਦਾ ਹੈ। ਇਹ ਮੋਟਾ, ਟਿਕਾਊ ਅਤੇ ਚਮਕਦਾਰ ਹੁੰਦਾ ਹੈ, ਜਿਸ ’ਚ ਗੁੰਝਲਦਾਰ ਵੀਵਿੰਗ, ਜ਼ਰੀ ਜਾਂ ਫਲੋਰਲ ਮੋਟਿਫਸ ਹੁੰਦੇ ਹਨ। ਇਸ ਦੀ ਵਜ੍ਹਾ ਨਾਲ ਇਹ ਫੈਬ੍ਰਿਕ ਹਰ ਮੌਸਮ ’ਚ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਸਰਦੀਆਂ ’ਚ ਨਿੱਘ ਦਿੰਦਾ ਹੈ ਤਾਂ ਗਰਮੀਆਂ ’ਚ ਵੀ ਲਾਈਟ ਲੇਅਰ ਦੇ ਤੌਰ ’ਤੇ ਸੂਟ ਕਰਦਾ ਹੈ। ਬ੍ਰਾਕੇਡ ਬਲੇਜ਼ਰ ਨੂੰ ਬ੍ਰਾਕੇਡ ਜੈਕਟ ਵੀ ਕਿਹਾ ਜਾਂਦਾ ਹੈ, ਜੋ ਸੈੱਟ ਦਾ ਮੁੱਖ ਆਕਰਸ਼ਣ ਹੁੰਦਾ ਹੈ। ਇਹ ਸ਼ਾਰਟ, ਮੀਡੀਅਮ ਜਾਂ ਲੌਂਗ ਲੈਂਥ ’ਚ ਉਪਲਬਧ ਹੈ, ਜਿਸ ਨੂੰ ਫਰੰਟ ਓਪਨ ਰੱਖ ਕੇ ਕੈਜ਼ੂਅਲ ਲੁਕ ਦਿੱਤੀ ਜਾ ਸਕਦੀ ਹੈ ਜਾਂ ਬਟਨ ਬੰਦ ਕਰ ਕੇ ਫਾਰਮਲ ਟੱਚ ਜੋੜਿਆ ਜਾ ਸਕਦਾ ਹੈ।
ਇਹ ਕੋ-ਆਰਡ ਸੈੱਟ ਆਮ ਤੌਰ ’ਤੇ ਥ੍ਰੀ-ਪੀਸ ’ਚ ਆਉਂਦਾ ਹੈ। ਟਾਪ, ਬੌਟਮ ਅਤੇ ਬ੍ਰਾਕੇਡ ਬਲੇਜ਼ਰ। ਟਾਪ ’ਚ ਕ੍ਰਾਪ ਟਾਪ, ਸ਼ਾਰਟ ਟਾਪ, ਪੀਪਲਮ ਸਟਾਈਲ ਜਾਂ ਬਸਟਰ ਟਾਪ ਸ਼ਾਮਲ ਹੋ ਸਕਦੇ ਹਨ, ਜੋ ਮਾਡਰਨ ਟੱਚ ਦਿੰਦੇ ਹਨ। ਬੌਟਮ ’ਚ ਪਲਾਜ਼ੋ, ਪੈਂਟਸ, ਧੋਤੀ ਪੈਂਟਸ, ਸਕਰਟ, ਬੈੱਲ ਬੌਟਮ ਜਾਂ ਡ੍ਰੇਪ ਸਕਰਟ ਵਰਗੇ ਆਪਸ਼ਨ ਮਿਲਦੇ ਹਨ, ਜੋ ਕੰਫਰਟ ਅਤੇ ਸਟਾਈਲ ਦੋਵੇਂ ਦਿੰਦੇ ਹਨ। ਪੂਰਾ ਸੈੱਟ ਇੰਡੋ-ਵੈਸਟਰਨ ਫਿਊਜ਼ਨ ਦੀ ਬਿਹਤਰੀਨ ਉਦਾਹਰਣ ਹੈ, ਜੋ ਵਿਆਹ, ਪਾਰਟੀ, ਆਫਿਸ ਮੀਟਿੰਗ, ਸਨਮਾਨ ਸਮਾਰੋਹ ਜਾਂ ਕੈਜ਼ੂਅਲ ਆਊਟਿੰਗ ਹਰ ਜਗ੍ਹਾ ਪਰਫੈਕਟ ਬੈਠਦਾ ਹੈ। ਮੁਟਿਆਰਾਂ ਇਸ ਨੂੰ ਆਪਣੀ ਪਸੰਦ ਅਨੁਸਾਰ ਸਟਾਈਲ ਕਰ ਰਹੀਆਂ ਹਨ। ਕੁਝ ਇਸ ਨੂੰ ਓਪਨ ਰੱਖ ਕੇ ਕੈਜ਼ੂਅਲ ਵਾਈਬ ਦਿੰਦੀਆਂ ਹਨ ਤੇ ਕੁਝ ਬੰਦ ਕਰ ਕੇ ਪ੍ਰੋਫੈਸ਼ਨਲ ਲੁਕ ਚੁਣਦੀਆਂ ਹਨ। ਅਸੈਸਰੀਜ਼ ’ਚ ਮਿਨੀਮਲ ਜਿਊਲਰੀ ਜਿਵੇਂ ਨੈੱਕਲੇਸ, ਈਅਰਰਿੰਗਸ, ਬ੍ਰੈਸਲੇਟ ਕਾਫੀ ਪਾਪੂਲਰ ਹਨ। ਗੋਲਡਨ, ਸਿਲਵਰ ਜਾਂ ਮੈਚਿੰਗ ਕਲਰ ਦਾ ਕਲੱਚ ਇਸ ਨੂੰ ਹੋਰ ਐਲੀਗੈਂਟ ਬਣਾਉਂਦਾ ਹੈ। ਹੇਅਰਸਟਾਈਲ ’ਚ ਓਪਨ ਹੇਅਰ, ਮੀਡੀਅਮ ਬੰਨ ਜਾਂ ਲੋਅ ਬੰਨ ਰਾਇਲ ਅਤੇ ਕਲਾਸੀ ਲੁਕ ਦਿੰਦੇ ਹਨ। ਮੁਟਿਆਰਾਂ ਫੁੱਟਵੀਅਰ ’ਚ ਹਾਈ ਹੀਲਜ਼, ਸੈਂਡਲਜ਼ ਜਾਂ ਫਲੈਟਸ ਮੌਕੇ ਦੇ ਹਿਸਾਬ ਨਾਲ ਚੁਣ ਸਕਦੀਆਂ ਹਨ।
ਬਾਲੀਵੁੱਡ ਅਦਾਕਾਰਾਂ, ਮਾਡਲ ਅਤੇ ਇੰਫਲੂਐਂਸਰਸ ਨੂੰ ਵੀ ਬ੍ਰਾਕੇਡ ਬਲੇਜ਼ਰ ਸੈੱਟ ’ਚ ਦੇਖਿਆ ਜਾ ਰਿਹਾ ਹੈ, ਜਿਸ ਨਾਲ ਇਸ ਦੀ ਡਿਮਾਂਡ ਹੋਰ ਵਧ ਗਈ ਹੈ। ਮਾਰਕੀਟ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਕਲਰ ਅਤੇ ਪੈਟਰਨ ਉਪਲਬਧ ਹਨ। ਰੈੱਡ, ਬਲੈਕ, ਬਲਿਊ, ਗੋਲਡਨ ਤੋਂ ਲੈ ਕੇ ਪਿੰਕ ਅਤੇ ਗ੍ਰੀਨ ਤੱਕ। ਇਹ ਸੈੱਟ ਸਦਾਬਹਾਰ ਟ੍ਰੈਂਡ ਹੈ, ਕਿਉਂਕਿ ਬ੍ਰਾਕੇਡ ਫੈਬ੍ਰਿਕ ਹਮੇਸ਼ਾ ਤੋਂ ਔਰਤਾਂ ਦਾ ਫੇਵਰੇਟ ਰਿਹਾ ਹੈ। ਇਹ ਫੈਸ਼ਨ ਟ੍ਰੈਂਡ ਨਾ ਸਿਰਫ ਸਟਾਈਲਿਸ਼ ਹੈ, ਸਗੋਂ ਬਹੁਮੁਖੀ ਵੀ ਹੈ। ਇਕ ਵਾਰ ਪਹਿਨਣ ਤੋਂ ਬਾਅਦ ਇਹ ਮੁਟਿਆਰਾਂ ਦੇ ਵਾਰਡਰੋਬ ਦਾ ਸਭ ਤੋਂ ਪਸੰਦੀਦਾ ਪੀਸ ਬਣ ਜਾਂਦਾ ਹੈ। ਇਹ ਮੁਟਿਆਰਾਂ ਨੂੰ ਕਲਾਸੀ, ਐਲੀਗੈਂਟ ਅਤੇ ਟ੍ਰੈਂਡੀ ਲੁਕ ਦਿੰਦੇ ਹਨ ਅਤੇ ਉਨ੍ਹਾਂ ਦਾ ਕਾਨਫੀਡੈਂਸ ਵਧਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
