Kitchen Tips : ਕੀ ਤੁਹਾਡੀ ਰੋਟੀ ਵੀ ਗੋਲ ਨਹੀਂ ਬਣਦੀ? ਅਪਣਾਓ ਇਹ ‘ਸੁਪਰ ਟ੍ਰਿਕਸ’
Saturday, Feb 14, 2026 - 03:25 PM (IST)
ਵੈੱਬ ਡੈਸਕ - ਰਸੋਈ 'ਚ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਪਰਫੈਕਟ ਗੋਲ ਅਤੇ ਨਰਮ ਰੋਟੀ ਬਣਾਉਣਾ। ਅਕਸਰ ਨਵੇਂ ਸਿੱਖਣ ਵਾਲੇ ਹੀ ਨਹੀਂ, ਸਗੋਂ ਪੁਰਾਣੇ ਖਿਡਾਰੀ ਵੀ ਰੋਟੀ ਦੇ ਸਖ਼ਤ ਹੋਣ ਜਾਂ ਸਹੀ ਸ਼ਕਲ ਨਾ ਬਣਨ ਕਾਰਨ ਪਰੇਸ਼ਾਨ ਰਹਿੰਦੇ ਹਨ ਪਰ ਹੁਣ ਫ਼ਿਕਰ ਛੱਡੋ! ਅਸੀਂ ਲੈ ਕੇ ਆਏ ਹਾਂ ਅਜਿਹੇ Secret ਨੁਸਖੇ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡੀ ਰੋਟੀ ਵੀ ਕਿਸੇ ਮਾਹਿਰ ਸ਼ੈੱਫ ਵਾਂਗ ਫੁੱਲੀ ਹੋਈ ਅਤੇ ਬਿਲਕੁਲ ਗੋਲ ਬਣੇਗੀ।
ਅਪਣਾਓ ਇਹ ਟਿਪਸ :-
- ਰੋਟੀ ਦੀ ਨਰਮੀ ਆਟੇ 'ਤੇ ਨਿਰਭਰ ਕਰਦੀ ਹੈ। ਆਟਾ ਗੁੰਨ੍ਹਦੇ ਸਮੇਂ ਉਸ 'ਚ ਇਕ ਚਮਚ ਘਿਓ ਜਾਂ ਦੁੱਧ ਮਿਲਾਓ। ਸਭ ਤੋਂ ਜ਼ਰੂਰੀ ਗੱਲ ਆਟਾ ਗੁੰਨ੍ਹਣ ਤੋਂ ਬਾਅਦ ਉਸ ਨੂੰ 20 ਮਿੰਟ ਲਈ ਢੱਕ ਕੇ ਜ਼ਰੂਰ ਰੱਖੋ। ਇਸ ਨਾਲ ਆਟਾ ਸੈੱਟ ਹੋ ਜਾਂਦਾ ਹੈ।
- ਜੇ ਪੇੜਾ ਗੋਲ ਹੈ, ਤਾਂ ਰੋਟੀ ਵੀ ਗੋਲ ਬਣੇਗੀ। ਇਸ ਲਈ ਪੇੜੇ ਨੂੰ ਹਥੇਲੀਆਂ ਦੇ ਵਿਚਕਾਰ ਚੰਗੀ ਤਰ੍ਹਾਂ ਘੁਮਾਓ ਤਾਂ ਜੋ ਉਸ 'ਚ ਕੋਈ ਤਰੇੜ ਨਾ ਰਹੇ। ਜਿੰਨਾ ਸਾਫ਼ ਪੇੜਾ ਹੋਵੇਗਾ, ਰੋਟੀ ਦੇ ਕਿਨਾਰੇ ਉੱਨੇ ਹੀ ਵਧੀਆ ਬਣਨਗੇ।
- ਵੇਲਣੇ ਨੂੰ ਕਦੇ ਵੀ ਜ਼ੋਰ ਨਾਲ ਨਾ ਦਬਾਓ। ਰੋਟੀ ਦੇ ਸਿਰਫ਼ ਕਿਨਾਰਿਆਂ 'ਤੇ ਹਲਕਾ ਦਬਾਅ ਪਾਓ। ਜੇਕਰ ਤੁਸੀਂ ਸਹੀ ਤਰੀਕੇ ਨਾਲ ਵੇਲ ਰਹੇ ਹੋ, ਤਾਂ ਰੋਟੀ ਚਕਲੇ 'ਤੇ ਆਪਣੇ ਆਪ ਗੋਲ-ਗੋਲ ਘੁੰਮਣੀ ਚਾਹੀਦੀ ਹੈ।
- ਤਵਾ ਹਮੇਸ਼ਾ ਮੀਡੀਅਮ ਗਰਮ ਰੱਖੋ। ਰੋਟੀ ਪਾਉਣ ਤੋਂ ਬਾਅਦ ਜਦੋਂ ਹਲਕੇ ਬੁਲਬੁਲੇ ਦਿਖਣ, ਤਾਂ ਪਾਸਾ ਪਲਟ ਦਿਓ। ਦੂਜੇ ਪਾਸੇ ਨੂੰ ਚੰਗੀ ਤਰ੍ਹਾਂ ਸੇਕਣ ਤੋਂ ਬਾਅਦ ਹੀ ਅੱਗ 'ਤੇ ਫੁਲਾਓ। ਇਸ ਨਾਲ ਰੋਟੀ ਕੱਚੀ ਨਹੀਂ ਰਹੇਗੀ।
- ਰੋਟੀ ਬਣਾਉਣ ਤੋਂ ਤੁਰੰਤ ਬਾਅਦ ਉਸ ਨੂੰ ਕੱਪੜੇ 'ਚ ਲਪੇਟ ਕੇ ਡੱਬੇ 'ਚ ਰੱਖੋ। ਜੇਕਰ ਸਫ਼ਰ 'ਤੇ ਜਾਣਾ ਹੈ, ਤਾਂ ਆਟਾ ਗੁੰਨ੍ਹਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ, ਰੋਟੀ ਲੰਬੇ ਸਮੇਂ ਤੱਕ ਤਾਜ਼ੀ ਰਹੇਗੀ।
