20 ਸਾਲਾਂ ''ਚ ਤਲਾਕ ਦੇ ਮਾਮਲਿਆਂ ''ਚ 50 ਫੀਸਦੀ ਵਾਧਾ! 58% ਕੇਸਾਂ ''ਚ ਔਰਤਾਂ ਕਰ ਰਹੀਆਂ ਹਨ ਪਹਿਲ
Tuesday, Feb 24, 2026 - 08:30 AM (IST)
ਨਵੀਂ ਦਿੱਲੀ: ਭਾਰਤੀ ਸਮਾਜ ਵਿੱਚ ਵਿਆਹ ਨੂੰ ਇੱਕ ਪਵਿੱਤਰ ਅਤੇ ਜਨਮਾਂ-ਜਨਮਾਂ ਦਾ ਬੰਧਨ ਮੰਨਿਆ ਜਾਂਦਾ ਹੈ ਪਰ ਬਦਲਦੇ ਦੌਰ ਅਤੇ ਆਰਥਿਕ ਆਜ਼ਾਦੀ ਨੇ ਇਸ ਰਿਸ਼ਤੇ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਦੇਸ਼ ਵਿੱਚ ਬਦਲਦੇ ਸਮਾਜਿਕ ਅਤੇ ਆਰਥਿਕ ਹਾਲਾਤਾਂ ਦੇ ਨਾਲ ਵਿਆਹੁਤਾ ਰਿਸ਼ਤਿਆਂ ਦੇ ਟੁੱਟਣ ਦੀ ਦਰ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 20 ਸਾਲਾਂ ਵਿੱਚ ਤਲਾਕ ਦੇ ਮਾਮਲਿਆਂ ਵਿੱਚ 50% ਦਾ ਵਾਧਾ ਦਰਜ ਕੀਤਾ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਹੁਣ ਤਲਾਕ ਲੈਣ ਲਈ 58% ਕੇਸਾਂ ਵਿੱਚ ਔਰਤਾਂ ਖ਼ੁਦ ਅੱਗੇ ਆ ਰਹੀਆਂ ਹਨ, ਜਦੋਂ ਕਿ ਦੋ ਦਹਾਕੇ ਪਹਿਲਾਂ ਪੁਣੇ ਵਰਗੇ ਸ਼ਹਿਰਾਂ ਵਿੱਚ 67% ਕੇਸ ਪਤੀਆਂ ਵੱਲੋਂ ਦਾਇਰ ਕੀਤੇ ਜਾਂਦੇ ਸਨ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ
ਕਾਮਕਾਜੀ ਔਰਤਾਂ ਦੀ ਆਰਥਿਕ ਆਜ਼ਾਦੀ ਵੱਡਾ ਕਾਰਨ
ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ, ਮੈਟਰੋ ਸ਼ਹਿਰਾਂ ਵਿੱਚ ਪਿਛਲੇ 3 ਸਾਲਾਂ ਵਿੱਚ ਤਲਾਕ ਦੇ ਕੇਸਾਂ ਵਿੱਚ 3 ਗੁਣਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕਾਮਕਾਜੀ ਔਰਤਾਂ ਦੀ ਆਰਥਿਕ ਸੁਤੰਤਰਤਾ ਉਨ੍ਹਾਂ ਨੂੰ ਅਸੰਤੁਸ਼ਟ ਵਿਆਹੁਤਾ ਰਿਸ਼ਤਿਆਂ ਨੂੰ ਖ਼ਤਮ ਕਰਨ ਦੇ ਸਮਰੱਥ ਬਣਾ ਰਹੀ ਹੈ। ਪੜ੍ਹੀਆਂ-ਲਿਖੀਆਂ ਔਰਤਾਂ ਹੁਣ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੂਕ ਹਨ ਅਤੇ ਘਰੇਲੂ ਹਿੰਸਾ ਜਾਂ ਮਾਨਸਿਕ ਤਣਾਅ ਨੂੰ ਸਹਿਣ ਦੀ ਬਜਾਏ ਅਲੱਗ ਹੋਣ ਦਾ ਫੈਸਲਾ ਲੈ ਰਹੀਆਂ ਹਨ।
ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
ਤਲਾਕ ਲੈਣ ਵਾਲਿਆਂ ਦੀ ਔਸਤ ਉਮਰ
ਅੰਕੜਿਆਂ ਅਨੁਸਾਰ, ਭਾਰਤ ਵਿੱਚ ਤਲਾਕ ਲੈਣ ਵਾਲੀਆਂ ਔਰਤਾਂ ਦੀ ਔਸਤ ਉਮਰ 31 ਸਾਲ ਅਤੇ ਮਰਦਾਂ ਦੀ 36 ਸਾਲ ਹੈ। ਸ਼ਹਿਰੀ ਭਾਰਤ ਵਿੱਚ ਤਲਾਕਸ਼ੁਦਾ ਔਰਤਾਂ ਦੀ ਦਰ 0.6% ਤੋਂ ਵਧ ਕੇ 0.7% ਹੋ ਗਈ ਹੈ।
ਇਹ ਵੀ ਪੜ੍ਹੋ : Smile Plz! ਸੈਲਫੀ ਲੈਣ 'ਤੇ ਭੜਕਿਆ ਲਾੜਾ, ਸਟੇਜ 'ਤੇ ਹੀ ਲਾੜੀ ਨੂੰ ਮਾਰ 'ਤੀ ਲੱਤ, ਫਿਰ...
ਕਿਉਂ ਟੁੱਟ ਰਹੇ ਹਨ ਰਿਸ਼ਤੇ?
ਰਿਸ਼ਤੇ ਟੁੱਟਣ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ:
• ਆਪਸੀ ਸਹਿਮਤੀ: 33.2% ਮਾਮਲੇ।
• ਬੇਰਹਿਮੀ (Cruelty): 23% ਮਾਮਲੇ।
• ਘਰੇਲੂ ਹਿੰਸਾ: 14.5% ਮਾਮਲੇ।
• ਲਗਾਤਾਰ ਝਗੜੇ (Adultery): 11.5% ਮਾਮਲੇ।
ਇਸ ਤੋਂ ਇਲਾਵਾ ਪਰਿਵਾਰਕ ਦਬਾਅ, ਮਾਨਸਿਕ ਬੀਮਾਰੀ ਅਤੇ ਧਾਰਮਿਕ ਮਤਭੇਦ ਵੀ ਕੁਝ ਹੋਰ ਕਾਰਨ ਹਨ।
ਇਹ ਵੀ ਪੜ੍ਹੋ : ‘ਭਾਰਤ ਟੈਕਸੀ’ ਨਾਲ ਬਦਲੇਗੀ ਹੁਣ ਡਰਾਈਵਰਾਂ ਦੀ ਕਿਸਮਤ! ਅਮਿਤ ਸ਼ਾਹ ਦਾ ਵੱਡਾ ਬਿਆਨ
ਵਿਆਹ ਦੇ ਪਹਿਲੇ 3 ਸਾਲ ਸਭ ਤੋਂ ਨਾਜ਼ੁਕ
ਮੁੰਬਈ ਫੈਮਿਲੀ ਕੋਰਟ ਦੇ ਇੱਕ ਅਧਿਐਨ ਅਨੁਸਾਰ, 40% ਮਾਮਲਿਆਂ ਵਿੱਚ ਵਿਆਹ ਦੇ ਪਹਿਲੇ ਤਿੰਨ ਸਾਲਾਂ ਦੇ ਅੰਦਰ ਹੀ ਰਿਸ਼ਤਾ ਟੁੱਟ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ 25 ਤੋਂ 34 ਸਾਲ ਦੀ ਉਮਰ ਦੀਆਂ ਹਨ। ਭਾਰਤ ਵਿੱਚ ਤਲਾਕ ਦੀ ਦਰ ਦੇ ਮਾਮਲੇ ਵਿੱਚ ਮਹਾਰਾਸ਼ਟਰ (18.7%) ਸਭ ਤੋਂ ਉੱਪਰ ਹੈ, ਉਸ ਤੋਂ ਬਾਅਦ ਕਰਨਾਟਕ (11.7%), ਪੱਛਮੀ ਬੰਗਾਲ (8.2%) ਅਤੇ ਦਿੱਲੀ (7.7%) ਦਾ ਨੰਬਰ ਆਉਂਦਾ ਹੈ। ਦੁਨੀਆ ਭਰ ਵਿੱਚ ਮਾਲਦੀਵ ਵਿੱਚ ਸਭ ਤੋਂ ਵੱਧ 5.52% ਤਲਾਕ ਦਰ ਹੈ, ਜਦਕਿ ਭਾਰਤ ਵਿੱਚ ਇਹ ਅਜੇ ਵੀ ਕਾਫੀ ਘੱਟ (0.9%) ਹੈ। ਹੁਣ ਅਦਾਲਤਾਂ 6 ਮਹੀਨੇ ਦੀ ਲਾਜ਼ਮੀ ਉਡੀਕ ਮਿਆਦ ਨੂੰ ਵੀ ਖ਼ਤਮ ਕਰ ਰਹੀਆਂ ਹਨ, ਜਿਸ ਕਾਰਨ ਆਪਸੀ ਸਹਿਮਤੀ ਨਾਲ ਹੋਣ ਵਾਲੇ ਤਲਾਕ ਦੀ ਪ੍ਰਕਿਰਿਆ ਵਿਵਾਦਿਤ ਤਲਾਕ ਦੇ ਮੁਕਾਬਲੇ 30% ਘੱਟ ਤਣਾਅਪੂਰਨ ਅਤੇ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ : Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ ਵਾਲਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
