ਕੀ ਤੁਹਾਡੇ ਘਰ ਵੀ ਬਚ ਗਈ ਹੈ ਰਾਤ ਦੀ ਦਾਲ? ਸੁੱਟਣ ਦੀ ਬਜਾਏ ਬਣਾਓ ਇਹ ''ਸਪੈਸ਼ਲ ਡਿਸ਼''
Friday, Feb 13, 2026 - 12:38 PM (IST)
ਵੈੱਬ ਡੈਸਕ - ਅਕਸਰ ਘਰਾਂ 'ਚ ਰਾਤ ਦੀ ਬਣੀ ਹੋਈ ਦਾਲ ਬਚ ਜਾਂਦੀ ਹੈ, ਜਿਸ ਨੂੰ ਲੋਕ ਅਗਲੇ ਦਿਨ ਖਾਣਾ ਪਸੰਦ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਚੀ ਹੋਈ ਦਾਲ ਤੁਹਾਡੇ ਨਾਸ਼ਤੇ ਨੂੰ ਬੇਹੱਦ ਖਾਸ ਬਣਾ ਸਕਦੀ ਹੈ? ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ 'ਦਾਲ ਵਾਲੀ ਮਿਸੀ ਰੋਟੀ' ਬਣਾਉਣ ਦਾ ਉਹ ਤਰੀਕਾ, ਜਿਸ ਨੂੰ ਖਾ ਕੇ ਬੱਚੇ ਅਤੇ ਵੱਡੇ ਉਂਗਲੀਆਂ ਚੱਟਦੇ ਰਹਿ ਜਾਣਗੇ।
ਦਾਲ ਦੀ ਰੋਟੀ ਕਿਉਂ ਹੈ ਸਭ ਤੋਂ ਉੱਤਮ?
ਮਾਹਿਰਾਂ ਅਨੁਸਾਰ ਦਾਲ ਪ੍ਰੋਟੀਨ ਦਾ ਭੰਡਾਰ ਹੁੰਦੀ ਹੈ। ਜਦੋਂ ਅਸੀਂ ਇਸ ਨੂੰ ਆਟੇ 'ਚ ਗੁੰਨ੍ਹ ਕੇ ਰੋਟੀ ਬਣਾਉਂਦੇ ਹਾਂ, ਤਾਂ ਇਸ ਦੀ ਪੌਸ਼ਟਿਕਤਾ ਹੋਰ ਵੀ ਵੱਧ ਜਾਂਦੀ ਹੈ। ਇਹ ਪਚਣ 'ਚ ਆਸਾਨ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਦੀ ਹੈ।
ਬਣਾਉਣ ਦਾ ਆਸਾਨ ਤਰੀਕਾ :-
ਸਮੱਗਰੀ
- ਕਣਕ ਦਾ ਆਟਾ, ਬਚੀ ਹੋਈ ਦਾਲ, ਬਾਰੀਕ ਕੱਟਿਆ ਪਿਆਜ਼, ਹਰੀ ਮਿਰਚ, ਅਦਰਕ, ਹਰਾ ਧਨੀਆ ਅਤੇ ਮਸਾਲੇ।
ਵਿਧੀ
- ਇਕ ਵੱਡੇ ਭਾਂਡੇ 'ਚ ਆਟਾ ਲਓ ਅਤੇ ਉਸ 'ਚ ਦਾਲ ਸਮੇਤ ਸਾਰੀਆਂ ਚੀਜ਼ਾਂ ਮਿਲਾ ਲਓ। ਯਾਦ ਰੱਖੋ, ਆਟਾ ਗੁੰਨ੍ਹਣ ਵੇਲੇ ਪਾਣੀ ਦੀ ਵਰਤੋਂ ਸਿਰਫ਼ ਲੋੜ ਪੈਣ 'ਤੇ ਹੀ ਕਰੋ। ਜੇਕਰ ਆਟੇ 'ਚ ਥੋੜ੍ਹਾ ਬੇਸਨ ਮਿਲਾ ਲਿਆ ਜਾਵੇ, ਤਾਂ ਰੋਟੀ ਹੋਰ ਵੀ ਕੁਰਕੁਰੀ ਬਣੇਗੀ।
ਸਿਕਾਈ
- ਪੇੜੇ ਬਣਾ ਕੇ ਰੋਟੀ ਵੇਲੋ ਅਤੇ ਤਵੇ 'ਤੇ ਘਿਓ ਜਾਂ ਮੱਖਣ ਲਗਾ ਕੇ ਸੁਨਹਿਰੀ ਹੋਣ ਤੱਕ ਸੇਕੋ।
ਸਰਵਿੰਗ ਟਿਪ
- ਇਸ ਗਰਮਾ-ਗਰਮ ਰੋਟੀ ਨੂੰ ਤਾਜ਼ੇ ਦਹੀਂ, ਘਰ ਦੇ ਬਣੇ ਮੱਖਣ ਜਾਂ ਅੰਬ ਦੇ ਅਚਾਰ ਨਾਲ ਖਾਓ। ਇਹ ਨਾ ਸਿਰਫ਼ ਸੁਆਦੀ ਹੈ, ਸਗੋਂ ਇਹ ਭੋਜਨ ਦੀ ਬਰਬਾਦੀ ਨੂੰ ਰੋਕਣ ਦਾ ਇੱਕ ਵਧੀਆ ਤਰੀਕਾ ਵੀ ਹੈ।
