ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇਣਾ ਪਿਆ ਮਹਿੰਗਾ! 1.65 ਲੱਖ ਦੀ ਨੋਟਾਂ ਵਾਲੀ ਚੇਨ ਹਵਾ 'ਚ ਉੱਡੀ, ਦੇਖਦਾ ਰਹਿ ਗਿਆ ਪ੍ਰੇਮ

Thursday, Feb 12, 2026 - 04:52 PM (IST)

ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇਣਾ ਪਿਆ ਮਹਿੰਗਾ! 1.65 ਲੱਖ ਦੀ ਨੋਟਾਂ ਵਾਲੀ ਚੇਨ ਹਵਾ 'ਚ ਉੱਡੀ, ਦੇਖਦਾ ਰਹਿ ਗਿਆ ਪ੍ਰੇਮ

ਵੈੱਬ ਡੈਸਕ -  ਸੋਸ਼ਲ ਮੀਡੀਆ 'ਤੇ ਅਕਸਰ ਅਜਿਹੇ ਵੀਡੀਓ ਵਾਇਰਲ ਹੁੰਦੇ ਹਨ ਜੋ ਸਾਨੂੰ ਹੈਰਾਨ ਕਰ ਦਿੰਦੇ ਹਨ ਪਰ ਹਾਲ ਹੀ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਲੋਕ ਹੱਸ ਵੀ ਰਹੇ ਹਨ ਅਤੇ ਦੁੱਖ ਵੀ ਜਤਾ ਰਹੇ ਹਨ। ਇਕ ਨੌਜਵਾਨ ਨੇ ਆਪਣੀ ਗਰਲਫ੍ਰੈਂਡ ਨੂੰ ਖੁਸ਼ ਕਰਨ ਲਈ $2000 (ਕਰੀਬ 1.65 ਲੱਖ ਰੁਪਏ) ਦੀ ਅਸਲੀ ਨੋਟਾਂ ਨਾਲ ਬਣੀ ਇਕ 'ਮਨੀ ਚੇਨ' ਗਿਫਟ ਕਰਨ ਦੀ ਯੋਜਨਾ ਬਣਾਈ ਸੀ, ਪਰ ਇਹ ਸਰਪ੍ਰਾਈਜ਼ ਉਸ ਲਈ ਇਕ ਵੱਡਾ ਝਟਕਾ ਸਾਬਤ ਹੋਇਆ।

 ਹਵਾ 'ਚ ਉੱਡ ਗਏ ਲੱਖਾਂ ਰੁਪਏ 
ਵਾਇਰਲ ਵੀਡੀਓ ਮੁਤਾਬਕ, ਨੌਜਵਾਨ ਨੇ ਇਸ ਮਨੀ ਚੇਨ ਨੂੰ ਇਕ ਖੂਬਸੂਰਤ ਬਾਕਸ 'ਚ ਰੱਖਿਆ ਸੀ ਅਤੇ ਇਸ ਨੂੰ ਹੀਲੀਅਮ ਬੈਲੂਨ ਨਾਲ ਬੰਨ੍ਹਿਆ ਹੋਇਆ ਸੀ। ਉਸ ਦਾ ਮਕਸਦ ਸੀ ਕਿ ਜਿਵੇਂ ਹੀ ਗਰਲਫ੍ਰੈਂਡ ਬਾਕਸ ਖੋਲ੍ਹੇਗੀ, ਨੋਟਾਂ ਦੀ ਚੇਨ ਹਵਾ 'ਚ ਉੱਪਰ ਉੱਠੇਗੀ ਪਰ ਜਿਵੇਂ ਹੀ ਬਾਕਸ ਖੋਲ੍ਹਿਆ ਗਿਆ, ਹਵਾ ਇੰਨੀ ਤੇਜ਼ ਸੀ ਕਿ ਨੋਟਾਂ ਦੀ ਚੇਨ ਬਾਕਸ ਤੋਂ ਵੱਖ ਹੋ ਕੇ ਸਿੱਧੀ ਅਸਮਾਨ 'ਚ ਉੱਡ ਗਈ।

 ਗਰਲਫ੍ਰੈਂਡ ਨੂੰ ਲੱਗਿਆ ਕਿ ਨੋਟ ਨਕਲੀ ਹਨ 
ਸ਼ੁਰੂਆਤ 'ਚ ਲੜਕੀ ਨੂੰ ਲੱਗਿਆ ਕਿ ਸ਼ਾਇਦ ਇਹ ਦਿਖਾਵੇ ਲਈ ਨਕਲੀ ਨੋਟ ਹਨ ਪਰ ਜਦੋਂ ਪ੍ਰੇਮੀ ਨੇ ਦੱਸਿਆ ਕਿ ਇਹ ਅਸਲੀ $2000 ਸਨ, ਤਾਂ ਉਸ ਦੇ ਹੋਸ਼ ਉੱਡ ਗਏ। ਦੋਵਾਂ ਨੇ ਉੱਡਦੇ ਹੋਏ ਨੋਟਾਂ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤੇਜ਼ ਹਵਾ ਕਾਰਨ ਜ਼ਿਆਦਾਤਰ ਨੋਟ ਉਨ੍ਹਾਂ ਦੇ ਹੱਥ ਨਹੀਂ ਆਏ।

 ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ 
ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੁਝ ਯੂਜ਼ਰਸ ਇਸ ਨੂੰ 'ਸਭ ਤੋਂ ਮਹਿੰਗਾ ਸਰਪ੍ਰਾਈਜ਼' ਦੱਸ ਰਹੇ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਪਿਆਰ ਵਿੱਚ ਰੋਮਾਂਸ ਦੇ ਨਾਲ-ਨਾਲ ਸਹੀ ਪਲੈਨਿੰਗ ਦੀ ਵੀ ਲੋੜ ਹੁੰਦੀ ਹੈ। 
 


author

Sunaina

Content Editor

Related News