ਸਾਵਧਾਨ! ਗਲਤ ਢੰਗ ਨਾਲ ਗੁੰਨਿਆ ਹੋਇਆ ਆਟਾ ਵੀ ਸਰੀਰ ''ਤੇ ਪਾ ਸਕਦੈ ਬੁਰਾ ਪ੍ਰਭਾਵ, ਜਾਣੋ ਸਹੀ ਤਰੀਕੇ ਬਾਰੇ

Tuesday, Feb 17, 2026 - 01:01 PM (IST)

ਸਾਵਧਾਨ! ਗਲਤ ਢੰਗ ਨਾਲ ਗੁੰਨਿਆ ਹੋਇਆ ਆਟਾ ਵੀ ਸਰੀਰ ''ਤੇ ਪਾ ਸਕਦੈ ਬੁਰਾ ਪ੍ਰਭਾਵ, ਜਾਣੋ ਸਹੀ ਤਰੀਕੇ ਬਾਰੇ

ਵੈੱਬ ਡੈਸਕ - ਰਸੋਈ 'ਚ ਆਟਾ ਗੁੰਨਣਾ ਇਕ ਬਹੁਤ ਹੀ ਸਧਾਰਨ ਅਤੇ ਰੋਜ਼ਾਨਾ ਦਾ ਕੰਮ ਲੱਗਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਇਹ ਅੰਦਾਜ਼ ਤੁਹਾਡੀ ਸਿਹਤ ਲਈ ਘਾਤਕ ਵੀ ਹੋ ਸਕਦਾ ਹੈ? ਜੀ ਹਾਂ, ਵਾਸਤੂ ਸ਼ਾਸਤਰ ਅਤੇ ਵਿਗਿਆਨ ਦੋਵੇਂ ਹੀ ਮੰਨਦੇ ਹਨ ਕਿ ਜੇਕਰ ਆਟਾ ਸਹੀ ਤਰੀਕੇ ਨਾਲ ਨਾ ਗੁੰਨਿਆ ਜਾਵੇ, ਤਾਂ ਇਹ ਨਾ ਸਿਰਫ਼ ਤੁਹਾਡੇ ਪੇਟ ਦੀ ਸਿਹਤ ਵਿਗਾੜ ਸਕਦਾ ਹੈ, ਸਗੋਂ ਘਰ 'ਚ ਨਕਾਰਾਤਮਕ ਊਰਜਾ ਦਾ ਕਾਰਨ ਵੀ ਬਣਦਾ ਹੈ।

ਅਕਸਰ ਅਸੀਂ ਜਲਦਬਾਜ਼ੀ 'ਚ ਆਟਾ ਗੁੰਨਦੇ ਸਮੇਂ ਕੁਝ ਅਜਿਹੀਆਂ ਗਲਤੀਆਂ ਕਰ ਜਾਂਦੇ ਹਾਂ, ਜਿਸ ਨਾਲ ਰੋਟੀਆਂ ਸਖ਼ਤ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਗੁੰਨੇ ਹੋਏ ਆਟੇ ਨੂੰ ਸਹੀ ਤਰੀਕੇ ਨਾਲ ਨਾ ਰੱਖਣਾ ਵੀ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਆਓ ਜਾਣਦੇ ਹਾਂ ਆਟਾ ਗੁੰਨਣ ਵੇਲੇ ਕੀਤੀਆਂ ਜਾਣ ਵਾਲੀਆਂ ਉਹ ਗਲਤੀਆਂ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਸਿਹਤ ਅਤੇ ਘਰ ਦੀ ਸੁੱਖ-ਸ਼ਾਂਤੀ 'ਤੇ ਪੈਂਦਾ ਹੈ।

ਆਟਾ ਗੁੰਨਣ ਲਈ ਵਰਤੋਂ ਹੋਣ ਵਾਲੀ ਸਮੱਗਰੀ :-

ਆਟਾ- 1 ਕੌਲੀ
ਤੇਲ - 1/2 ਚਮਚ 
ਲੂਣ - 1/4 ਚਮਚ 
ਪਾਣੀ- ਲੋੜ ਅਨੁਸਾਰ
 
ਆਟੇ ਗੁੰਨਣ ਦਾ ਤਰੀਕਾ :-

- ਆਟੇ ਨੂੰ ਗੁੰਨਣ ਲਈ ਸਭ ਤੋਂ ਪਹਿਲਾਂ ਇਕ ਮਿਕਸਿੰਗ ਬਾਊਲ ਜਾਂ ਪਰਾਤ 'ਚ ਆਟੇ ਨੂੰ ਛਾਣ ਲਓ। ਜੇਕਰ ਤੁਸੀਂ ਆਟੇ 'ਚ ਚੋਕਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਬਿਨਾਂ ਛਾਣੇ ਆਟੇ ਦੀ ਵਰਤੋਂ ਕਰੋ। ਹੁਣ ਆਟੇ 'ਚ ਲੂਣ (ਲੋੜ ਅਨੁਸਾਰ) ਪਾਓ ਅਤੇ ਇਸ ਨੂੰ ਆਟੇ ਨਾਲ ਚੰਗੀ ਤਰ੍ਹਾਂ ਮਿਲਾਓ। ਕਈ ਲੋਕ ਆਟੇ 'ਚ ਲੂਣ ਨਹੀਂ ਮਿਲਾਉਂਦੇ, ਅਜਿਹੇ 'ਚ ਤੁਸੀਂ ਲੂਣ ਨੂੰ ਵੀ ਸਕਿੱਪ ਕਰ ਸਕਦੇ ਹੋ। ਹਾਲਾਂਕਿ ਆਟੇ 'ਚ ਲੂਣ ਮਿਲਾ ਕੇ ਰੋਟੀ ਦਾ ਸਵਾਦ ਵਧ ਜਾਂਦਾ ਹੈ।

- ਹੁਣ ਹੱਥ 'ਚ ਥੋੜ੍ਹਾ ਜਿਹਾ ਪਾਣੀ ਲੈ ਕੇ ਆਟੇ 'ਤੇ ਛਿੜਕ ਦਿਓ ਅਤੇ ਆਟੇ ਨੂੰ ਮਿਲਾਉਂਦੇ ਰਹੋ। ਬਹੁਤ ਸਾਰੇ ਲੋਕ ਆਟੇ ਦੇ ਵਿਚਕਾਰ ਇਕ ਖਾਲੀ ਥਾਂ ਬਣਾ ਲੈਂਦੇ ਹਨ ਅਤੇ ਇਕ ਵਾਰ 'ਚ ਪਾਣੀ ਪਾ ਦਿੰਦੇ ਹਨ ਪਰ ਅਜਿਹਾ ਕਰਨ ਨਾਲ ਆਟਾ ਵੀ ਗਿੱਲਾ ਹੋ ਸਕਦਾ ਹੈ। ਇਸ ਲਈ ਹਮੇਸ਼ਾ ਪਾਣੀ ਨੂੰ ਹੱਥ 'ਚ ਥੋੜ੍ਹਾ-ਥੋੜ੍ਹਾ ਪਾ ਕੇ ਪਾਓ। ਇਸ ਤੋਂ ਬਾਅਦ ਆਟੇ ਨੂੰ ਗੁੰਨ ਲਓ। ਜਦੋਂ ਵੀ ਆਟੇ ਨੂੰ ਗੁੰਨ੍ਹਦੇ ਸਮੇਂ ਪਾਣੀ ਪਾਉਣ ਦੀ ਲੋੜ ਪਵੇ ਤਾਂ ਹੱਥਾਂ ਨਾਲ ਪਾਣੀ ਮਿਲਾਉਂਦੇ ਜਾਵੋ।

- ਆਟੇ ਨੂੰ ਗੁੰਨਦੇ ਸਮੇਂ, ਜਦੋਂ ਇਹ ਚੰਗੀ ਤਰ੍ਹਾਂ ਗਿੱਲਾ ਹੋ ਜਾਵੇ, ਤਾਂ ਆਪਣੇ ਹੱਥਾਂ ਦੀਆਂ ਮੁੱਠੀਆਂ ਬਣਾਓ ਅਤੇ ਆਪਣੀਆਂ ਉਂਗਲਾਂ ਦੇ ਜੋੜਾਂ ਨਾਲ ਆਟੇ ਨੂੰ ਗੁੰਨੋ। ਇਸ ਪ੍ਰਕਿਰਿਆ ਨੂੰ ਲਗਭਗ 5 ਮਿੰਟ ਤੱਕ ਕਰੋ। ਇਸ ਤੋਂ ਬਾਅਦ ਆਟੇ 'ਚ ਅੱਧਾ ਚਮਚਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾਓ। ਆਟੇ ਨੂੰ 1 ਮਿੰਟ ਹੋਰ ਗੁੰਨੋ, ਫਿਰ ਢੱਕ ਕੇ 5 ਮਿੰਟ ਲਈ ਇਕ ਪਾਸੇ ਰੱਖ ਦਿਓ। ਜੇਕਰ ਤੁਸੀਂ ਆਟੇ ਤੋਂ ਤੁਰੰਤ ਰੋਟੀਆਂ ਬਣਾਉਣ ਜਾ ਰਹੇ ਹੋ, ਤਾਂ ਤੇਲ ਪਾ ਕੇ ਵੀ 2 ਤੋਂ 3 ਮਿੰਟ ਲਈ ਆਟੇ ਨੂੰ ਗੁੰਨੋ। ਇਸ ਤਰ੍ਹਾਂ ਨਰਮ ਰੋਟੀਆਂ ਬਣਾਉਣ ਲਈ ਪਰਫੈਕਟ ਆਟਾ ਤਿਆਰ ਹੁੰਦਾ ਹੈ।


author

Sunaina

Content Editor

Related News