ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਵੈਲਵੇਟ ਗਾਊਨ

Saturday, Feb 14, 2026 - 09:52 AM (IST)

ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਵੈਲਵੇਟ ਗਾਊਨ

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਵੈਲਵੇਟ ਗਾਊਨ ਨੇ ਮੁਟਿਆਰਾਂ ਅਤੇ ਔਰਤਾਂ ਦੇ ਦਿਲ ’ਚ ਖ਼ਾਸ ਜਗ੍ਹਾ ਬਣਾ ਲਈ ਹੈ। ਇਹ ਫੈਬਰਿਕ ਨਾ ਸਿਰਫ ਲਗਜ਼ਰੀ ਦਾ ਪ੍ਰਤੀਕ ਹੈ, ਸਗੋਂ ਪਹਿਨਣ ਵਾਲੇ ਨੂੰ ਰਾਇਲ ਅਤੇ ਕਲਾਸੀ ਲੁਕ ਦਿੰਦਾ ਹੈ। ਭਾਵੇਂ ਸੂਟ, ਸਾੜ੍ਹੀ, ਲਹਿੰਗਾ-ਚੋਲੀ ਹੋਵੇ ਜਾਂ ਵੈਸਟਰਨ ਡਰੈੱਸ, ਵੈਲਵੇਟ ਹਰ ਸਟਾਈਲ ’ਚ ਸ਼ਾਨਦਾਰ ਲੱਗਦਾ ਹੈ ਪਰ ਗਾਊਨ ਦੇ ਰੂਪ ’ਚ ਇਹ ਹੋਰ ਵੀ ਜ਼ਿਆਦਾ ਆਕਰਸ਼ਕ ਨਜ਼ਰ ਆਉਂਦਾ ਹੈ। ਵੈਲਵੇਟ ਗਾਊਨ ਦੀ ਸਭ ਤੋਂ ਵੱਡੀ ਖਿੱਚ ਇਸ ਦਾ ਰਾਇਲ ਅਪੀਅਰੈਂਸ ਹੈ। ਫੈਬਰਿਕ ਦੀ ਚਮਕ ਅਤੇ ਗਾਊਨ ਦੀ ਗ੍ਰੇਸਫੁੱਲ ਕਟਿੰਗ ਮਿਲ ਕੇ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਕਿਸੇ ਰਾਜਕੁਮਾਰੀ ਵਰਗੀ ਲੁਕ ਦਿੰਦੀਆਂ ਹਨ। ਖ਼ਾਸ ਮੌਕਿਆਂ ਜਿਵੇਂ ਵਿਆਹ, ਪਾਰਟੀ, ਫੰਕਸ਼ਨ, ਬਰਥਡੇ, ਐਨੀਵਰਸਰੀ, ਆਫਿਸ ਪਾਰਟੀ ਜਾਂ ਸਨਮਾਨ ਸਮਾਰੋਹ ’ਚ ਔਰਤਾਂ ਵੈਲਵੇਟ ਗਾਊਨ ਨੂੰ ਤਰਜੀਹ ਦਿੰਦੀਆਂ ਹਨ।

PunjabKesari

ਅੱਜਕੱਲ੍ਹ ਇੰਡੋ-ਵੈਸਟਰਨ ਸਟਾਈਲ ਦੇ ਵੈਲਵੇਟ ਗਾਊਨ ਬਹੁਤ ਟ੍ਰੈਂਡ ’ਚ ਹਨ। ਇਨ੍ਹਾਂ ’ਚ ਮਿਡ-ਕੱਟ, ਸਾਈਡ-ਕੱਟ, ਹਾਈ-ਲੋ ਕੱਟ ਵਰਗੇ ਪੈਟਰਨ ਦੇਖਣ ਨੂੰ ਮਿਲਦੇ ਹਨ। ਸਲੀਵਜ਼ ਦੇ ਆਪਸ਼ਨਜ਼ ਵੀ ਭਰਪੂਰ ਹਨ। ਸਲੀਵਲੈੱਸ, ਹਾਫ ਸ਼ੋਲਡਰ, ਵਨ ਸ਼ੋਲਡਰ, ਫੁੱਲ ਸਲੀਵਜ਼, ਸਟ੍ਰੈਪਲੈੱਸ ਜਾਂ ਸਟ੍ਰੈਪ ਡਿਜ਼ਾਈਨ ਆਦਿ। ਨੈੱਕਲਾਈਨ ’ਚ ਵੀ ਵਿਭਿੰਨਤਾ ਹੈ, ਜਿਵੇਂ ਡੀਪ ਨੈੱਕ, ਹਾਰਟ ਸ਼ੇਪ, ਆਫ-ਸ਼ੋਲਡਰ ਜਾਂ ਹਾਈ ਨੈੱਕ, ਜਿਸ ਨੂੰ ਹਰ ਔਰਤ ਆਪਣੀ ਪਸੰਦ ਅਨੁਸਾਰ ਚੁਣ ਸਕਦੀ ਹੈ। ਕਲਰ ਪੈਲੇਟ ਦੀ ਗੱਲ ਕਰੀਏ ਤਾਂ ਡਾਰਕ ਸ਼ੇਡਸ ਦਾ ਬੋਲਬਾਲਾ ਹੈ। ਰੈੱਡ, ਮੈਰੂਨ, ਬਲੈਕ, ਚਾਕਲੇਟ ਬ੍ਰਾਊਨ ਅਤੇ ਡੀਪ ਪਰਪਲ ਵਰਗੇ ਰੰਗ ਵੈਲਵੇਟ ’ਚ ਸਭ ਤੋਂ ਜ਼ਿਆਦਾ ਖ਼ੂਬਸੂਰਤ ਲੱਗਦੇ ਹਨ। ਹਾਲਾਂਕਿ, ਕੁਝ ਮੁਟਿਆਰਾਂ ਲਾਈਟ ਸ਼ੇਡਸ ਜਿਵੇਂ ਪਿੰਕ, ਲਾਈਟ ਬਲਿਊ, ਬੇਬੀ ਪਿੰਕ, ਯੈਲੋ, ਵ੍ਹਾਈਟ ਜਾਂ ਕਰੀਮ ਕਲਰ ਦੇ ਵੈਲਵੇਟ ਗਾਊਨ ਵੀ ਪਸੰਦ ਕਰ ਰਹੀਆਂ ਹਨ। ਵੈਲਵੇਟ ਗਾਊਨ ਪਲੇਨ ਅਤੇ ਸਿੰਪਲ ਸਟਾਈਲ ’ਚ ਵੀ ਉਪਲਬਧ ਹਨ ਪਰ ਜ਼ਿਆਦਾਤਰ ਔਰਤਾਂ ਐਂਬ੍ਰਾਇਡਰੀ ਵਾਲੇ ਗਾਊਨ ਚੁਣਦੀਆਂ ਹਨ। ਇਨ੍ਹਾਂ ’ਤੇ ਸਟੋਨ ਵਰਕ, ਮਿਰਰ ਵਰਕ, ਬੀਡਸ, ਸੀਕੁਐਂਸ ਆਦਿ ਦਾ ਵਰਕ ਦੇਖਿਆ ਜਾ ਸਕਦਾ ਹੈ।

ਸੀਕੁਐਂਸ ਵਰਕ ਵਾਲੇ ਗਾਊਨ ਪਾਰਟੀ ’ਚ ਸਭ ਤੋਂ ਜ਼ਿਆਦਾ ਅਟ੍ਰੈਕਟਿਵ ਲੱਗਦੇ ਹਨ, ਜਦਕਿ ਸਟੋਨ ਵਰਕ ਗਾਊਨ ਨੂੰ ਐਲੀਗੈਂਟ ਟੱਚ ਦਿੰਦੇ ਹਨ। ਲੈਂਥ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਗਾਊਨ ਫਲੋਰ-ਲੈਂਥ ਹੁੰਦੇ ਹਨ, ਜੋ ਗ੍ਰੇਸਫੁੱਲ ਸਿਲਹੂਟ ਬਣਾਉਂਦੇ ਹਨ। ਕੁਝ ’ਚ ਹਾਈ-ਲੋ ਡਿਜ਼ਾਈਨ ਜਾਂ ਫ੍ਰਿਲ ਵੀ ਹੁੰਦੀ ਹੈ, ਜੋ ਮੂਵਮੈਂਟ ਦੇ ਨਾਲ ਖ਼ੂਬਸੂਰਤੀ ਵਧਾਉਂਦੀ ਹੈ। ਇਨ੍ਹਾਂ ਗਾਊਨ ਨੂੰ ਸਟਾਈਲ ਕਰਨ ਲਈ ਅਸੈਸਰੀਜ਼ ਬਹੁਤ ਮਹੱਤਵਪੂਰਨ ਹਨ। ਹਾਈ ਹੀਲਜ਼ ਜਾਂ ਸਟਾਈਲਿਸ਼ ਬੈਲੀਜ਼ ਫੁੱਟਵੀਅਰ ਦਾ ਬੈਸਟ ਆਪਸ਼ਨ ਹਨ। ਜਿਊਲਰੀ ’ਚ ਮਿਨੀਮਲਿਸਟ ਅਪ੍ਰੋਚ ਅਪਣਾਈ ਜਾਂਦੀ ਹੈ। ਲੌਂਗ ਈਅਰਰਿੰਗਸ, ਡਾਇਮੰਡ ਨੈੱਕਲੇਸ, ਬ੍ਰੈਸਲੇਟ ਅਤੇ ਮੈਚਿੰਗ ਕਲੱਚ ਲੁਕ ਨੂੰ ਕੰਪਲੀਟ ਕਰਦੇ ਹਨ। ਹੇਅਰਸਟਾਈਲ ’ਚ ਓਪਨ ਹੇਅਰ, ਹਾਫ-ਅੱਪ ਹਾਫ-ਡਾਊਨ, ਸਲੀਕ ਬੰਨ ਜਾਂ ਹੇਅਰ ਡੂ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ, ਜੋ ਏਂਜਲਿਕ ਅਤੇ ਗਲੈਮਰਸ ਲੁਕ ਦਿੰਦੇ ਹਨ। ਕੁੱਲ ਮਿਲਾ ਕੇ, ਵੈਲਵੇਟ ਗਾਊਨ ਅੱਜ ਦੀਆਂ ਮੁਟਿਆਰਾਂ ਅਤੇ ਔਰਤਾਂ ਲਈ ਪਰਫੈਕਟ ਚੁਆਇਸ ਬਣ ਗਏ ਹਨ। ਇਹ ਫੈਬਰਿਕ, ਡਿਜ਼ਾਈਨ ਅਤੇ ਕਲਰ ਦੀ ਵਜ੍ਹਾ ਕਾਰਨ ਹਰ ਮੌਕੇ ’ਤੇ ਰਾਇਲ ਅਤੇ ਸਟਾਈਲਿਸ਼ ਲੁਕ ਦਿੰਦਾ ਹੈ। ਭਾਵੇਂ ਵਿਆਹ ਦੀ ਰਿਸੈਪਸ਼ਨ ਹੋਵੇ ਜਾਂ ਕੋਈ ਸਪੈਸ਼ਲ ਪਾਰਟੀ, ਵੈਲਵੇਟ ਗਾਊਨ ਹਰ ਔਰਤ ਦੀ ਖ਼ੂਬਸੂਰਤੀ ਵਧਾਉਂਦੇ ਹਨ। 


author

DIsha

Content Editor

Related News