ਰੋਟੀ ਦਾ ਸੁਆਦ ਹੋ ਜਾਵੇਗਾ ਦੁੱਗਣਾ! ਨਿੰਬੂ ਦਾ ਆਚਾਰ ਬਣਾਉਣ ਵੇਲੇ ਅਪਣਾਓ ਇਹ ਖ਼ਾਸ ਟਿਪਸ

Tuesday, Feb 24, 2026 - 02:41 PM (IST)

ਰੋਟੀ ਦਾ ਸੁਆਦ ਹੋ ਜਾਵੇਗਾ ਦੁੱਗਣਾ! ਨਿੰਬੂ ਦਾ ਆਚਾਰ ਬਣਾਉਣ ਵੇਲੇ ਅਪਣਾਓ ਇਹ ਖ਼ਾਸ ਟਿਪਸ

ਵੈੱਬ ਡੈਸਕ - ਭਾਰਤੀ ਖਾਣੇ 'ਚ ਜੇਕਰ ਆਚਾਰ ਨਾ ਹੋਵੇ, ਤਾਂ ਰੋਟੀ ਦਾ ਸਵਾਦ ਅਧੂਰਾ ਲੱਗਦਾ ਹੈ। ਖ਼ਾਸ ਕਰਕੇ ਨਿੰਬੂ ਦਾ ਆਚਾਰ, ਜੋ ਨਾ ਸਿਰਫ਼ ਜ਼ਾਇਕਾ ਵਧਾਉਂਦਾ ਹੈ, ਸਗੋਂ ਪੇਟ ਦੀਆਂ ਕਈ ਸਮੱਸਿਆਵਾਂ ਲਈ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਘਰ 'ਚ ਬਿਨਾਂ ਤੇਲ ਦੀ ਵਰਤੋਂ ਕੀਤੇ ਸਾਲਾਂ-ਸਾਲ ਚੱਲਣ ਵਾਲਾ ਟੇਸਟੀ ਆਚਾਰ ਤਿਆਰ ਕਰ ਸਕਦੇ ਹੋ।

 ਆਚਾਰ ਬਣਾਉਣ ਲਈ ਲੋੜੀਂਦੀ ਸਮੱਗਰੀ :-

ਤਾਜ਼ੇ ਪੀਲੇ ਨਿੰਬੂ (500 ਗ੍ਰਾਮ)
ਕਾਲਾ ਨਮਕ ਅਤੇ ਸਾਧਾਰਨ ਨਮਕ (ਸਵਾਦ ਅਨੁਸਾਰ)
ਅਜਵਾਇਣ (2 ਚਮਚ)
ਕਾਲੀ ਮਿਰਚ ਪਾਊਡਰ (1 ਚਮਚ)
ਹਿੰਗ (ਇੱਕ ਚੁਟਕੀ)
ਚੀਨੀ (ਜੇਕਰ ਖੱਟਾ-ਮਿੱਠਾ ਬਣਾਉਣਾ ਹੋਵੇ)

ਬਣਾਉਣ ਦੀ ਸੌਖੀ ਵਿਧੀ :-

ਸਫ਼ਾਈ ਹੈ ਜ਼ਰੂਰੀ
- ਸਭ ਤੋਂ ਪਹਿਲਾਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ। ਯਾਦ ਰੱਖੋ, ਨਿੰਬੂਆਂ 'ਤੇ ਬਿਲਕੁਲ ਵੀ ਨਮੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਆਚਾਰ ਖ਼ਰਾਬ ਹੋ ਸਕਦਾ ਹੈ।

ਕੱਟਣ ਦਾ ਤਰੀਕਾ
- ਹਰੇਕ ਨਿੰਬੂ ਨੂੰ ਚਾਰ ਹਿੱਸਿਆਂ ਵਿੱਚ ਕੱਟੋ, ਪਰ ਧਿਆਨ ਰੱਖੋ ਕਿ ਉਹ ਹੇਠਾਂ ਤੋਂ ਜੁੜੇ ਰਹਿਣ।

ਮਸਾਲਾ ਤਿਆਰ ਕਰੋ
- ਇਕ ਕੌਲੀ 'ਚ ਨਮਕ, ਅਜਵਾਇਣ, ਕਾਲੀ ਮਿਰਚ ਅਤੇ ਹਿੰਗ ਨੂੰ ਮਿਲਾ ਲਓ।

ਭਰਾਈ
- ਹੁਣ ਕੱਟੇ ਹੋਏ ਨਿੰਬੂਆਂ 'ਚ ਇਸ ਤਿਆਰ ਮਸਾਲੇ ਨੂੰ ਚੰਗੀ ਤਰ੍ਹਾਂ ਭਰ ਦਿਓ।

ਸਟੋਰੇਜ
- ਮਸਾਲੇ ਨਾਲ ਭਰੇ ਨਿੰਬੂਆਂ ਨੂੰ ਕੱਚ ਦੇ ਇਕ ਸਾਫ਼ ਅਤੇ ਸੁੱਕੇ ਮਰਤਬਾਨ 'ਚ ਪਾ ਦਿਓ। ਉੱਪਰੋਂ 2-3 ਨਿੰਬੂਆਂ ਦਾ ਰਸ ਨਿਚੋੜ ਕੇ ਪਾ ਦਿਓ।

ਧੁੱਪ ਲਗਵਾਓ
- ਮਰਤਬਾਨ ਦਾ ਮੂੰਹ ਸਾਫ਼ ਕੱਪੜੇ ਨਾਲ ਬੰਨ੍ਹ ਕੇ ਇਸ ਨੂੰ 8-10 ਦਿਨਾਂ ਤੱਕ ਧੁੱਪ 'ਚ ਰੱਖੋ। ਹਰ ਰੋਜ਼ ਮਰਤਬਾਨ ਨੂੰ ਇਕ ਵਾਰ ਹਿਲਾਓ।

 ਸਿਹਤ ਲਈ ਫਾਇਦੇ:-
- ਮਾਹਿਰਾਂ ਅਨੁਸਾਰ, ਨਿੰਬੂ ਦਾ ਪੁਰਾਣਾ ਆਚਾਰ ਪੇਟ ਦਰਦ, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ 'ਚ ਤੁਰੰਤ ਰਾਹਤ ਦਿੰਦਾ ਹੈ। ਇਹ ਵਿਟਾਮਿਨ-C ਦਾ ਵੀ ਇਕ ਚੰਗਾ ਸਰੋਤ ਹੈ।
 


author

Sunaina

Content Editor

Related News