ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕਰਵਾਉਣੀ ਚਾਹੀਦੀ ਹੈ ਵੈਕਸ? ਹਰ ਲਾੜੀ ਲਈ ਜਾਣਨੀ ਜ਼ਰੂਰੀ ਹੈ ਇਹ ਖਾਸ ਗੱਲ

Saturday, Feb 14, 2026 - 12:05 PM (IST)

ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕਰਵਾਉਣੀ ਚਾਹੀਦੀ ਹੈ ਵੈਕਸ? ਹਰ ਲਾੜੀ ਲਈ ਜਾਣਨੀ ਜ਼ਰੂਰੀ ਹੈ ਇਹ ਖਾਸ ਗੱਲ

ਵੈੱਬ ਡੈਸਕ - ਵਿਆਹ ਦਾ ਦਿਨ ਹਰ ਕੁੜੀ ਲਈ ਬਹੁਤ ਖਾਸ ਹੁੰਦਾ ਹੈ ਅਤੇ ਇਸ ਦਿਨ ਸਭ ਤੋਂ ਸੁੰਦਰ ਦਿਖਣ ਲਈ ਲਾੜੀਆਂ ਮਹੀਨਿਆਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਪਰ ਅਕਸਰ ਵੈਕਸਿੰਗ ਵਰਗੀ ਜ਼ਰੂਰੀ ਚੀਜ਼ ਵੱਲ ਉਦੋਂ ਧਿਆਨ ਜਾਂਦਾ ਹੈ ਜਦੋਂ ਵਿਆਹ ਦੇ ਦਿਨ ਬਿਲਕੁਲ ਨੇੜੇ ਆ ਜਾਂਦੇ ਹਨ। ਜੇਕਰ ਇਸ ਨੂੰ ਪਹਿਲਾਂ ਤੋਂ ਪਲਾਨ ਕਰ ਲਿਆ ਜਾਵੇ, ਤਾਂ ਬ੍ਰਾਈਡਲ ਲੁੱਕ ਕਿਤੇ ਜ਼ਿਆਦਾ ਸਮੂਦ ਅਤੇ ਆਤਮ-ਵਿਸ਼ਵਾਸ ਭਰਪੂਰ ਬਣਦੀ ਹੈ।

ਵੈਕਸਿੰਗ ਕਿਉਂ ਹੈ ਜ਼ਰੂਰੀ?
ਵਿਆਹ ਦੇ ਦਿਨ ਲਾੜੀ ਨੇ ਲਹਿੰਗਾ, ਸਾੜ੍ਹੀ, ਸਲੀਵਲੇਸ ਚੋਲੀ ਜਾਂ ਡੀਪ ਨੈੱਕ ਬਲਾਊਜ਼ ਪਹਿਨਣਾ ਹੁੰਦਾ ਹੈ। ਅਜਿਹੇ 'ਚ ਹੱਥ, ਪੈਰ, ਅੰਡਰਆਰਮਸ ਅਤੇ ਬੈਕ ਦਾ ਸਾਫ਼ ਅਤੇ ਸਮੂਦ ਦਿਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਫੋਟੋਆਂ 'ਚ ਸਕਿਨ ਫਲਾਅਲੈੱਸ ਲੱਗੇ। ਵੈਕਸਿੰਗ ਨਾਲ ਚਮੜੀ ਸਾਫ਼, ਨਰਮ ਅਤੇ ਇਕੋ ਜਿਹੀ ਰੰਗਤ ਵਾਲੀ ਦਿਖਦੀ ਹੈ, ਜੋ ਅਕਸਰ ਸ਼ੇਵਿੰਗ ਨਾਲ ਸੰਭਵ ਨਹੀਂ ਹੁੰਦਾ।

ਕੀ ਹੈ ਵੈਕਸ ਕਰਵਾਉਣ ਦਾ ਸਹੀ ਸਮਾਂ?
ਮਾਹਰਾਂ ਅਨੁਸਾਰ, ਵਿਆਹ ਤੋਂ 3-4 ਦਿਨ ਪਹਿਲਾਂ ਵੈਕਸ ਕਰਵਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਚਮੜੀ ਨੂੰ ਕਿਸੇ ਵੀ ਤਰ੍ਹਾਂ ਦੀ ਲਾਲੀ ਜਾਂ ਜਲਣ ਤੋਂ ਠੀਕ ਹੋਣ ਲਈ ਪੂਰਾ ਸਮਾਂ ਮਿਲ ਜਾਂਦਾ ਹੈ ਅਤੇ ਵਿਆਹ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੇ ਰੈਸ਼ੇਜ਼ ਦਾ ਖਤਰਾ ਨਹੀਂ ਰਹਿੰਦਾ।

Brides ਲਈ ਕੁਝ ਖਾਸ ਟਿਪਸ :- 

- ਕਦੇ ਵੀ ਵਿਆਹ ਤੋਂ ਠੀਕ ਪਹਿਲਾਂ ਪਹਿਲੀ ਵਾਰ ਵੈਕਸ ਨਾ ਕਰਵਾਓ।
- ਜੇਕਰ ਤੁਹਾਡੀ ਚਮੜੀ ਸੈਂਸਟਿਵ ਹੈ, ਤਾਂ ਚਾਕਲੇਟ ਜਾਂ ਰਿਕਾ ਵੈਕਸ ਦੀ ਚੋਣ ਕਰਨਾ ਬਿਹਤਰ ਰਹਿੰਦਾ ਹੈ।
- ਵੈਕਸ ਕਰਵਾਉਣ ਤੋਂ ਬਾਅਦ ਐਲੋਵੇਰਾ ਜੈੱਲ ਜਾਂ ਕੋਈ ਕੂਲਿੰਗ ਲੋਸ਼ਨ ਜ਼ਰੂਰ ਲਗਾਓ।
- ਜਿਸ ਦਿਨ ਵੈਕਸ ਕਰਵਾਈ ਹੋਵੇ, ਉਸੇ ਦਿਨ ਫੇਸ਼ੀਅਲ ਜਾਂ ਬੌਡੀ ਪਾਲਿਸ਼ਿੰਗ ਕਰਵਾਉਣ ਤੋਂ ਬਚੋ।

ਵਿਆਹ ਦਾ ਦਿਨ ਪਹਿਲਾਂ ਹੀ ਕਾਫ਼ੀ ਤਣਾਅਪੂਰਨ ਹੁੰਦਾ ਹੈ, ਇਸ ਲਈ ਜੇਕਰ ਵੈਕਸਿੰਗ ਵਰਗੀ ਛੋਟੀ ਚੀਜ਼ ਨੂੰ ਪਹਿਲਾਂ ਹੀ ਪਲਾਨ ਕਰ ਲਿਆ ਜਾਵੇ, ਤਾਂ ਤੁਸੀਂ ਬਿਨਾਂ ਕਿਸੇ ਟੈਨਸ਼ਨ ਦੇ ਆਪਣੇ ਖਾਸ ਦਿਨ ਦਾ ਆਨੰਦ ਲੈ ਸਕਦੇ ਹੋ।
 


author

Sunaina

Content Editor

Related News