ਬਦਲਦੇ ਮੌਸਮ ''ਚ ਵੀ ਬਰਕਰਾਰ ਰਹੇਗੀ ਚਿਹਰੇ ਦੀ ਚਮਕ! ਬਸ ਅਪਣਾਓ ਇਹ ਸੌਖੇ ਟਿਪਸ
Friday, Feb 20, 2026 - 02:24 PM (IST)
ਵੈੱਬ ਡੈਸਕ - ਮੌਸਮ 'ਚ ਆ ਰਹੀ ਤਬਦੀਲੀ ਦਾ ਸਭ ਤੋਂ ਪਹਿਲਾ ਅਤੇ ਸਿੱਧਾ ਅਸਰ ਸਾਡੀ ਸਕਿਨ 'ਤੇ ਦੇਖਣ ਨੂੰ ਮਿਲਦਾ ਹੈ। ਕਦੇ ਤੇਜ਼ ਧੁੱਪ ਅਤੇ ਕਦੇ ਹਵਾ 'ਚ ਖੁਸ਼ਕੀ ਕਾਰਨ ਚਿਹਰੇ ਦੀ ਕੁਦਰਤੀ ਚਮਕ ਗਾਇਬ ਹੋਣ ਲੱਗਦੀ ਹੈ ਅਤੇ ਚਮੜੀ ਬੇਜਾਨ ਦਿਖਾਈ ਦਿੰਦੀ ਹੈ। ਅਜਿਹੇ ਸਮੇਂ 'ਚ ਚਮੜੀ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਬਦਲਦੇ ਮੌਸਮ 'ਚ ਸਕਿਨ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਇਹ ਆਸਾਨ ਟਿਪਸ ਤੁਹਾਡੀ ਮਦਦ ਕਰ ਸਕਦੇ ਹਨ।
ਸਕਿਨ ਨੂੰ ਸਿਹਤਮੰਦ ਰੱਖਣ ਦੇ ਤਰੀਕੇ :-
ਹਾਈਡ੍ਰੇਟਿਡ ਰਹੋ
- ਬਦਲਦੇ ਮੌਸਮ 'ਚ ਚਮੜੀ ਨੂੰ ਅੰਦਰੋਂ ਨਮੀ ਦੇਣਾ ਬਹੁਤ ਜ਼ਰੂਰੀ ਹੈ। ਦਿਨ ਭਰ ਵਿੱਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ। ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਚਿਹਰੇ 'ਤੇ ਕੁਦਰਤੀ ਨਿਖਾਰ ਲਿਆਉਂਦਾ ਹੈ।
ਮੌਇਸਚੁਰਾਈਜ਼ਰ ਦੀ ਸਹੀ ਵਰਤੋਂ
- ਮੌਸਮ ਦੇ ਹਿਸਾਬ ਨਾਲ ਆਪਣਾ ਮੌਇਸਚੁਰਾਈਜ਼ਰ ਬਦਲੋ। ਜੇਕਰ ਚਮੜੀ ਜ਼ਿਆਦਾ ਖੁਸ਼ਕ ਹੋ ਰਹੀ ਹੈ, ਤਾਂ ਆਇਲ-ਬੇਸਡ ਮੌਇਸਚੁਰਾਈਜ਼ਰ ਦੀ ਵਰਤੋਂ ਕਰੋ। ਨਹਾਉਣ ਤੋਂ ਤੁਰੰਤ ਬਾਅਦ ਮੌਇਸਚੁਰਾਈਜ਼ਰ ਲਗਾਉਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ।
ਸਨਸਕ੍ਰੀਨ ਨੂੰ ਨਾ ਭੁੱਲੋ
- ਅਕਸਰ ਲੋਕ ਸੋਚਦੇ ਹਨ ਕਿ ਧੁੱਪ ਤੇਜ਼ ਨਹੀਂ ਹੈ ਤਾਂ ਸਨਸਕ੍ਰੀਨ ਦੀ ਲੋੜ ਨਹੀਂ ਪਰ ਇਹ ਗਲਤ ਹੈ। ਬਦਲਦੇ ਮੌਸਮ ਦੀਆਂ UV ਕਿਰਨਾਂ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਜ਼ਰੂਰ ਲਗਾਓ।
ਕੁਦਰਤੀ ਫੇਸ ਪੈਕ
- ਰਸੋਈ 'ਚ ਮੌਜੂਦ ਚੀਜ਼ਾਂ ਜਿਵੇਂ ਸ਼ਹਿਦ, ਦਹੀਂ, ਬੇਸਣ ਅਤੇ ਐਲੋਵੇਰਾ ਸਕਿਨ ਲਈ ਵਰਦਾਨ ਹਨ। ਹਫ਼ਤੇ 'ਚ ਇਕ ਵਾਰ ਸ਼ਹਿਦ ਅਤੇ ਨਿੰਬੂ ਦਾ ਪੈਕ ਲਗਾਉਣ ਨਾਲ ਚਮੜੀ ਦੀ ਗੰਦਗੀ ਸਾਫ਼ ਹੁੰਦੀ ਹੈ ਅਤੇ ਨਰਮੀ ਬਣੀ ਰਹਿੰਦੀ ਹੈ।
ਸੰਤੁਲਿਤ ਖੁਰਾਕ
- ਚਮੜੀ ਦੀ ਚਮਕ ਲਈ ਵਿਟਾਮਿਨ-ਸੀ ਭਰਪੂਰ ਫਲ (ਜਿਵੇਂ ਸੰਤਰਾ, ਕੀਵੀ) ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਤਲੀਆਂ-ਭੁੰਨੀਆਂ ਚੀਜ਼ਾਂ ਤੋਂ ਪਰੇਜ਼ ਰੱਖੋ, ਕਿਉਂਕਿ ਇਹ ਮੁਹਾਸੇ ਪੈਦਾ ਕਰ ਸਕਦੀਆਂ ਹਨ।
