ਹੁਣ ਬਾਸੀ ਰੋਟੀ ਸੁੱਟਣ ਦੀ ਲੋੜ ਨਹੀਂ, ਮਿੰਟਾਂ 'ਚ ਤਿਆਰ ਕਰੋ ਬਾਜ਼ਾਰ ਵਰਗਾ 'ਰੋਟੀ ਚਾਊਮਿਨ'

Saturday, Feb 21, 2026 - 03:41 PM (IST)

ਹੁਣ ਬਾਸੀ ਰੋਟੀ ਸੁੱਟਣ ਦੀ ਲੋੜ ਨਹੀਂ, ਮਿੰਟਾਂ 'ਚ ਤਿਆਰ ਕਰੋ ਬਾਜ਼ਾਰ ਵਰਗਾ 'ਰੋਟੀ ਚਾਊਮਿਨ'

ਵੈੱਬ ਡੈਸਕ -  ਅਕਸਰ ਘਰਾਂ 'ਚ ਰਾਤ ਦੀਆਂ ਰੋਟੀਆਂ ਬਚ ਜਾਂਦੀਆਂ ਹਨ, ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਜਾਂ ਜਾਨਵਰਾਂ ਨੂੰ ਪਾ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਾਸੀ ਰੋਟੀ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਕ ਬੇਹੱਦ ਸੁਆਦੀ 'ਚੀਨੀ ਡਿਸ਼' ਦਾ ਰੂਪ ਵੀ ਲੈ ਸਕਦੀ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਵੇਂ ਤੁਸੀਂ ਬਚੀ ਹੋਈ ਰੋਟੀ ਤੋਂ 'ਰੋਟੀ ਚਾਊਮਿਨ' ਬਣਾ ਕੇ ਬੱਚਿਆਂ ਅਤੇ ਵੱਡਿਆਂ ਦਾ ਦਿਲ ਜਿੱਤ ਸਕਦੇ ਹੋ।

ਸਿਹਤ ਅਤੇ ਸਵਾਦ ਦਾ ਸੁਮੇਲ
- ਮਾਹਿਰਾਂ ਅਨੁਸਾਰ, ਮੈਦੇ ਨਾਲ ਬਣੇ ਬਾਜ਼ਾਰੀ ਨੂਡਲਜ਼ ਪੇਟ ਲਈ ਨੁਕਸਾਨਦੇਹ ਹੋ ਸਕਦੇ ਹਨ, ਜਦਕਿ ਕਣਕ ਦੀ ਰੋਟੀ ਫਾਈਬਰ ਨਾਲ ਭਰਪੂਰ ਹੁੰਦੀ ਹੈ। 'ਰੋਟੀ ਚਾਊਮਿਨ' ਨਾ ਸਿਰਫ਼ ਪਚਣ 'ਚ ਆਸਾਨ ਹੈ, ਸਗੋਂ ਇਸ 'ਚ ਪਾਈਆਂ ਜਾਣ ਵਾਲੀਆਂ ਤਾਜ਼ਾ ਸਬਜ਼ੀਆਂ ਇਸ ਨੂੰ ਹੋਰ ਵੀ ਪੌਸ਼ਟਿਕ ਬਣਾ ਦਿੰਦੀਆਂ ਹਨ।

ਕਿਵੇਂ ਬਣੇਗਾ ਇਹ ਖਾਸ ਚਾਊਮਿਨ?
- ਇਸ ਨੂੰ ਬਣਾਉਣ ਦੀ ਵਿਧੀ ਬਹੁਤ ਹੀ ਸਰਲ ਹੈ। ਸਭ ਤੋਂ ਪਹਿਲਾਂ ਬਾਸੀ ਰੋਟੀਆਂ ਨੂੰ ਰੋਲ ਕਰਕੇ ਨੂਡਲਜ਼ ਵਾਂਗ ਲੰਬੀਆਂ ਪੱਟੀਆਂ 'ਚ ਕੱਟ ਲਓ।

- ਇਕ ਕੜਾਹੀ 'ਚ ਤੇਲ ਗਰਮ ਕਰਕੇ ਅਦਰਕ, ਲਸਣ, ਪਿਆਜ਼, ਸ਼ਿਮਲਾ ਮਿਰਚ, ਗਾਜਰ ਅਤੇ ਬੰਦਗੋਭੀ ਨੂੰ ਤੇਜ਼ ਅੱਗ 'ਤੇ ਹਲਕਾ ਭੁੰਨੋ।
- ਸਵਾਦ ਅਨੁਸਾਰ ਸੋਇਆ ਸੌਸ, ਚਿੱਲੀ ਸੌਸ ਅਤੇ ਟਮਾਟਰ ਕੈਚਅੱਪ ਮਿਲਾ ਕੇ ਮਸਾਲੇ ਤਿਆਰ ਕਰੋ।
- ਕੱਟੀਆਂ ਹੋਈਆਂ ਰੋਟੀਆਂ ਨੂੰ ਇਸ ਮਿਸ਼ਰਣ 'ਚ ਮਿਲਾਓ ਅਤੇ ਕੁਝ ਮਿੰਟਾਂ ਲਈ ਪਕਾਓ। ਤੁਹਾਡਾ ਗਰਮਾ-ਗਰਮ ਅਤੇ ਹੈਲਦੀ ਰੋਟੀ ਚਾਊਮਿਨ ਤਿਆਰ ਹੈ।

ਘਰੇਲੂ ਸੁਝਾਅ 
- ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਚਾਊਮਿਨ ਬਿਲਕੁਲ ਬਾਜ਼ਾਰ ਵਾਂਗ 'ਕਰੰਚੀ' ਬਣੇ, ਤਾਂ ਰੋਟੀ ਦੀਆਂ ਪੱਟੀਆਂ ਨੂੰ ਸਬਜ਼ੀਆਂ 'ਚ ਪਾਉਣ ਤੋਂ ਪਹਿਲਾਂ ਤਵੇ 'ਤੇ ਹਲਕਾ ਜਿਹਾ ਸੇਕ ਲਓ। ਇਸ ਨਾਲ ਰੋਟੀ ਨਰਮ ਨਹੀਂ ਹੋਵੇਗੀ ਅਤੇ ਸਵਾਦ ਦੁੱਗਣਾ ਹੋ ਜਾਵੇਗਾ।
 


author

Sunaina

Content Editor

Related News