ਰੋਜ਼ਾਨਾਂ ਖਾਓ ਗੁਣਾਂ ਨਾਲ ਭਰਪੂਰ ‘ਸ਼ੱਕਰਕੰਦੀ’, ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੀ ਹੈ ਇਲਾਜ
Sunday, Jan 31, 2021 - 05:48 PM (IST)

ਜਲੰਧਰ (ਬਿਊਰੋ) : ਸ਼ੱਕਰਕੰਦੀ ਖਾਣੀ ਸਭ ਪਸੰਦ ਕਰਦੇ ਹਨ। ਸਰਦੀ ’ਚ ਗਰਮ-ਗਰਮ ਸ਼ੱਕਰਕੰਦੀ ਖਾਣ ਦਾ ਸਵਾਦ ਵੱਖਰਾ ਹੁੰਦਾ ਹੈ। ਸ਼ੱਕਰਕੰਦੀ ਨੂੰ ਅੰਗਰੇਜ਼ੀ ’ਚ ‘ਸਵੀਟ ਪੋਟੈਟੋ’ ਕਿਹਾ ਜਾਂਦਾ ਹੈ, ਜੋ ਖਾਣ ’ਚ ਬੇਹੱਦ ਸਵਾਦਿਸ਼ਟ ਹੁੰਦੀ ਹੈ। ਇਸ ’ਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸ਼ੱਕਰਕੰਦੀ ’ਚ ਭਰਪੂਰ ਮਾਤਰਾ ’ਚ ਮਿਨਰਲਜ਼, ਫਾਈਬਰਜ਼, ਵਿਟਾਮਿਨਜ਼ ਤੇ ਫਾਈਟੋਨਿਊਟ੍ਰਿਏਂਟਸ ਪਾਏ ਜਾਂਦੇ ਹਨ, ਜੋ ਸਰੀਰ ਤੇ ਦਿਮਾਗ ਦੋਵਾਂ ਲਈ ਜ਼ਰੂਰੀ ਹਨ। ਸ਼ੱਕਰਕੰਦੀ ਦੀ ਵਰਤੋਂ ਸਰਦੀਆਂ ’ਚ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਹ ਸਰੀਰ ਨੂੰ ਡਿਟਾਕਸੀਫਾਈ ਕਰਕੇ ਰੋਗਾਂ ਤੋਂ ਬਚਾਉਂਦੀ ਹੈ। ਇਹ ਇਮਿਊਨਿਟੀ ਵੀ ਵਧਾਉਂਦੀ ਹੈ ਅਤੇ ਫੇਫੜਿਆਂ ਦੀ ਸਿਹਤ ਦਾ ਖ਼ਿਆਲ ਰੱਖਦੀ ਹੈ। ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਆਓ ਜਾਣਦੇ ਹਾਂ ਕਿ ਸ਼ੱਕਰਕੰਦੀ ਖਾਣ ਨਾਲ ਹੋਰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਨੇ....
ਅੱਖਾਂ ਲਈ ਫ਼ਾਇਦੇਮੰਦ
ਸ਼ੱਕਰਕੰਦੀ ’ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬੇਹੱਦ ਜ਼ਰੂਰੀ ਹੈ। ਇਹ ਅੱਖਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਦ੍ਰਿਸ਼ਟੀ ਦੀ ਸਮਰੱਥਾ ਨੂੰ ਵੀ ਵਿਕਸਿਤ ਕਰਦੀ ਹੈ। ਵਿਟਾਮਿਨ-ਏ ਤੇ ਬੀਟਾ ਕੈਰੋਟੀਨ ਅੱਖਾਂ ਨੂੰ ਮੋਤਿਆਬਿੰਦ ਦੇ ਜੋਖ਼ਿਮ ਤੋਂ ਬਚਾਉਂਦੇ ਹਨ।
ਇਮਿਊਨਿਟੀ ਵਧਾਉਂਦੀ ਹੈ
ਕੋਰੋਨਾ ਕਾਲ ’ਚ ਸ਼ੱਕਰਕੰਦੀ ਬੇਹੱਦ ਲਾਹੇਵੰਦ ਹੈ। ਇਸ ’ਚ ਇਮਿਊਨ ਸੈੱਲਜ਼ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਮਿਊਨਿਟੀ ਨੂੰ ਵਧਾਉਣ ’ਚ ਸਰਗਰਮ ਗੁਣ ਪਾਏ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਬਲੱਡ ਪ੍ਰੈਸ਼ਰ ਨੂੰ ਕਰੇ ਕਾਬੂ
ਸ਼ੱਕਰਕੰਦੀ ਬਲੱਡ ਪ੍ਰੈਸ਼ਰ ਤੇ ਸਟਰੋਕ ਦੇ ਜੋਖ਼ਿਮ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਸ਼ੱਕਰਕੰਦੀ ’ਚ ਮੌਜੂਦ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ। ਸਟਰੋਕ ਦੇ ਖ਼ਤਰੇ ਤੋਂ ਬਚਾਉਂਦੀ ਹੈ। ਸ਼ੱਕਰਕੰਦੀ ਨਾਲ ਹੀ ਦਿਲ ਦੀ ਸਿਹਤ ਦਾ ਵੀ ਖ਼ਿਆਲ ਰੱਖਦੀ ਹੈ।
ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ
ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਜ਼ਰੂਰ ਕਰੋ। ਇਸ 'ਚ ਅਜਿਹੇ ਕਾਰਬੋਹਾਈਡ੍ਰੇਟਸ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਵਧਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਕਾਬੂ 'ਚ ਰੱਖਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਹਾਨੀਕਾਰਕ ਪਦਾਰਥਾਂ ਨੂੰ ਸਰੀਰ ’ਚੋਂ ਕੱਢੇ ਬਾਹਰ
ਸਰੀਰ ’ਚ ਕਈ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ, ਜਿਨ੍ਹਾਂ ਦਾ ਬਾਡੀ ’ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਸ਼ੱਕਰਕੰਦੀ ਇਨ੍ਹਾਂ ਪਦਾਰਥਾਂ ਨੂੰ ਬਾਹਰ ਕੱਢਦੀ ਹੈ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਤੇ ਤੁਹਾਡੇ ਬੱਚੇ ਵੀ ਦੇਰ ਰਾਤ ਤੱਕ ਕਰਦੇ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੋਜ ਨੂੰ ਘੱਟ ਕਰਦੀ ਹੈ
ਬਾਡੀ ’ਚ ਕਿਸੇ ਵੀ ਹਿੱਸੇ ’ਚ ਸੱਟ ਲੱਗਣ ਨਾਲ ਸੋਜ ਆ ਜਾਂਦੀ ਹੈ ਤਾਂ ਸ਼ੱਕਰਕੰਦੀ ਉਸ ਸੋਜ ਨੂੰ ਦੂਰ ਕਰਨ ’ਚ ਬੇਹੱਦ ਅਸਰਦਾਰ ਹੈ। ਇਸ ’ਚ ਇੰਫਲੇਮੇਂਟਰੀ ਗੁਣ ਪਾਏ ਜਾਂਦੇ ਹਨ, ਜੋ ਸੋਜ ਨੂੰ ਘੱਟ ਕਰਨ ਲਈ ਸਰਗਰਮ ਰੂਪ ਨਾਲ ਕਾਰਜ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ
ਅਸਥਮਾ ਦੇ ਰੋਗੀ
ਨੱਕ, ਸਾਹ ਲੈਣ ਵਾਲੀ ਨਾੜੀ ਅਤੇ ਫੇਫੜਿਆਂ 'ਚ ਕਫ ਜੰਮਣ ਨਾਲ ਅਸਥਮਾ ਰੋਗੀਆਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਰੋਜ਼ 1 ਸ਼ੱਕਰਕੰਦੀ ਉਬਾਲ ਕੇ ਖਾਣ ਨਾਲ ਕਫ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਅਸਥਮਾ ਦੇ ਰੋਗੀਆਂ ਨੂੰ ਆਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ