ਬੰਦੇ ਦੀ ਲਾਸ਼ ਖਾ ਗਏ ਚੂਹੇ! ਬਠਿੰਡਾ ਤੋਂ ਹੈਰਾਨ ਕਰਦੀ ਘਟਨਾ ਆਈ ਸਾਹਮਣੇ

Tuesday, Feb 24, 2026 - 04:15 PM (IST)

ਬੰਦੇ ਦੀ ਲਾਸ਼ ਖਾ ਗਏ ਚੂਹੇ! ਬਠਿੰਡਾ ਤੋਂ ਹੈਰਾਨ ਕਰਦੀ ਘਟਨਾ ਆਈ ਸਾਹਮਣੇ

ਬਠਿੰਡਾ (ਵਿਜੈ ਵਰਮਾ) : ਇੱਥੇ ਮਾਰਕੀਟ 'ਚ ਬੀਤੀ ਰਾਤ ਇੱਕ ਬੇਘਰ ਬੀਮਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਚੂਹਿਆਂ ਨੇ ਨੋਚ ਕੇ ਖਾ ਲਿਆ। ਮ੍ਰਿਤਕ ਦੀਆਂ ਅੱਖਾਂ ਅਤੇ ਚਿਹਰੇ ਦੇ ਕਈ ਹਿੱਸਿਆਂ ਨੂੰ ਚੂਹਿਆਂ ਨੇ ਕੱਟ ਲਿਆ। ਸਵੇਰੇ ਇਸ ਦੀ ਜਾਣਕਾਰੀ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਆਕਾਸ਼ ਗਰਗ ਅਤੇ ਸਕਸ਼ਮ ਮਹੇਸ਼ਵਰੀ ਮੌਕੇ ’ਤੇ ਪਹੁੰਚੇ ਅਤੇ ਥਾਣਾ ਕੋਤਵਾਲੀ ਪੁਲਸ ਨੂੰ ਘਟਨਾ ਦੀ ਸੂਚਨਾ ਦੇ ਕੇ ਮੌਕੇ ’ਤੇ ਬੁਲਾਇਆ।

ਇਹ ਵੀ ਪੜ੍ਹੋ : 'ਜਿਹੜਾ ਕੇਜਰੀਵਾਲ-ਸਿਸੋਦੀਆ ਦੇ ਪੈਰਾਂ 'ਚ ਡਿੱਗ ਜਾਵੇ...', ਮਜੀਠੀਆ ਦਾ CM ਮਾਨ 'ਤੇ ਤਿੱਖਾ ਤੰਜ
 ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦਿਹਾੜੀਦਾਰ ਮਜ਼ਦੂਰ ਸੀ ਅਤੇ ਪਟਾ ਮਾਰਕੀਟ 'ਚ ਹੀ ਸੌਂਦਾ ਸੀ। ਦੋ-ਤਿੰਨ ਦਿਨਾਂ ਤੋਂ ਉਸ ਦੀ ਸਿਹਤ ਠੀਕ ਨਹੀਂ ਸੀ। ਮ੍ਰਿਤਕ ਦੀ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ! ਬਾਰ ਐਸੋਸੀਏਸ਼ਨ ਨੇ ਦਿੱਤੀ ਸਖ਼ਤ ਚਿਤਾਵਨੀ

ਪੁਲਸ ਦੀ ਜਾਂਚ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾਇਆ ਹੈ ਅਤੇ ਮ੍ਰਿਤਕ ਦੀ ਪਛਾਣ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News