ਹੋਲੀ ਦੇ ਤਿਉਹਾਰ ਲਈ ਰੇਲਵੇ ਦਾ ਵੱਡਾ ਫ਼ੈਸਲਾ, ਇਨ੍ਹਾਂ ਸ਼ਹਿਰਾਂ ਤੋਂ ਚੱਲਣਗੀਆਂ ਸਪੈਸ਼ਲ ਰੇਲਗੱਡੀਆਂ

Sunday, Feb 22, 2026 - 03:56 PM (IST)

ਹੋਲੀ ਦੇ ਤਿਉਹਾਰ ਲਈ ਰੇਲਵੇ ਦਾ ਵੱਡਾ ਫ਼ੈਸਲਾ, ਇਨ੍ਹਾਂ ਸ਼ਹਿਰਾਂ ਤੋਂ ਚੱਲਣਗੀਆਂ ਸਪੈਸ਼ਲ ਰੇਲਗੱਡੀਆਂ

ਫਿਰੋਜ਼ਪੁਰ (ਪਰਮਜੀਤ ਸੋਢੀ, ਰਾਜੇਸ਼ ਢੰਡ, ਖੁੱਲਰ) : ਹੋਲੀ ਦੇ ਤਿਉਹਾਰ ਦੌਰਾਨ ਮੁਸਾਫ਼ਰਾਂ ਦੀ ਵੱਧਦੀ ਭੀੜ ਅਤੇ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਉੱਤਰ ਰੇਲਵੇ ਵੱਲੋਂ ਰੈਗੂਲਰ ਟਰੇਨਾਂ ਤੋਂ ਇਲਾਵਾ ‘ਫੈਸਟੀਵਲ ਸਪੈਸ਼ਲ’ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ, ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ ਤੋਂ ਚਾਰ, ਫਿਰੋਜ਼ਪੁਰ ਕੈਂਟ ਤੋਂ ਇਕ ਅਤੇ ਸ੍ਰੀ ਵੈਸ਼ਨੋ ਦੇਵੀ ਕਟੜਾ ਤੋਂ ਦੋ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ 'ਤੀ ਵੱਡੀ ਕਾਰਵਾਈ
ਵਿਸ਼ੇਸ਼ ਰੇਲਗੱਡੀਆਂ ਸੂਚੀ ਤੇ ਸਮਾਂ
ਗੱਡੀ ਨੰਬਰ 04610 ਅੰਮ੍ਰਿਤਸਰ–ਮਾਨਸੀ ਰਵਾਨਗੀ ਰਾਤ 20.10 ਵਜੇ, ਗੱਡੀ ਨੰਬਰ 04616 ਫਿਰੋਜ਼ਪੁਰ–ਦਾਨਾਪੁਰ ਰਵਾਨਗੀ ਦੁਪਹਿਰ 12 ਵਜੇ, ਗੱਡੀ ਨੰਬਰ 04614 ਅੰਮ੍ਰਿਤਸਰ–ਕਟਿਹਾਰ ਰਵਾਨਗੀ ਦੁਪਹਿਰ 14.15 ਵਜੇ, ਗੱਡੀ ਨੰਬਰ 05006 ਅੰਮ੍ਰਿਤਸਰ–ਬੜ੍ਹਨੀ ਰਵਾਨਗੀ ਦੁਪਹਿਰ 12.45 ਵਜੇ, ਗੱਡੀ ਨੰਬਰ 05735 ਅੰਮ੍ਰਿਤਸਰ–ਕਟਿਹਾਰ ਰਵਾਨਗੀ ਦੁਪਹਿਰ 13.25 ਵਜੇ, ਗੱਡੀ ਨੰਬਰ 04082 ਸ੍ਰੀ ਵੈਸ਼ਨੋ ਦੇਵੀ ਕਟੜਾ–ਨਵੀਂ ਦਿੱਲੀ ਰਵਾਨਗੀ ਰਾਤ 21.20 ਵਜੇ, ਗੱਡੀ ਨੰਬਰ 04604 ਸ੍ਰੀ ਵੈਸ਼ਨੋ ਦੇਵੀ ਕਟੜਾ–ਵਾਰਾਣਸੀ ਰਵਾਨਗੀ ਸ਼ਾਮ 18.15 ਵਜੇ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਜਦੋਂ ਘਰਵਾਲੀ ਕੋਲ ਪੁੱਜ ਗਈ ਬਾਹਰਵਾਲੀ ਤਾਂ ਪਿਆ ਗਾਹ, ਦੋਹਾਂ 'ਚ ਹੋਈ ਹੱਥੋਪਾਈ ਤੇ ਫਿਰ...
ਇਸ ਤੋਂ ਇਲਾਵਾ ਯਾਤਰੀਆਂ ਦੇ ਆਰਾਮਦਾਇਕ ਸਫ਼ਰ ਲਈ 04651/04652 ਅੰਮ੍ਰਿਤਸਰ-ਜੈਨਗਰ ਕਲੋਨ ਐਕਸਪ੍ਰੈਸ ਦੇ ਗੇੜਿਆਂ ਵਿਚ ਵੀ ਵਾਧਾ ਕੀਤਾ ਗਿਆ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਰ ਦੌਰਾਨ ਸੰਜਮ ਅਤੇ ਧੀਰਜ ਬਣਾਈ ਰੱਖਣ। ਉਨ੍ਹਾਂ ਭਰੋਸਾ ਦਿੱਤਾ ਕਿ ਰੇਲਵੇ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਸਟੇਸ਼ਨਾਂ ਦਾ ਨਿਰੀਖਣ ਕਰਕੇ ਸੁਰੱਖਿਆ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News