ਵੱਡੀ ਖ਼ਬਰ: ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਸ਼ੁਰੂ, ਕੀ ਤੁਸੀਂ ਇਨ੍ਹਾਂ 33 ਸਵਾਲਾਂ ਲਈ ਤਿਆਰ ਹੋ?
Saturday, Feb 21, 2026 - 09:54 AM (IST)
ਨੈਸ਼ਨਲ ਡੈਸਕ - ਦੇਸ਼ ਵਿੱਚ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ, 15 ਮਈ ਤੋਂ ਸ਼ਹਿਰਾਂ ਅਤੇ ਪਿੰਡਾਂ 'ਚ ਰਿਹਾਇਸ਼ੀ ਗਣਨਾ ਸ਼ੁਰੂ ਹੋਵੇਗੀ। ਇਸ ਦੌਰਾਨ ਸਰਕਾਰੀ ਕਰਮਚਾਰੀ ਤੁਹਾਡੇ ਘਰ ਆਉਣਗੇ ਅਤੇ ਕੁੱਲ 33 ਸਵਾਲ ਪੁੱਛਣਗੇ, ਜਿਸ ਰਾਹੀਂ ਪਰਿਵਾਰ ਦੇ ਜੀਵਨ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ।
ਕਿਹੜੇ ਮੁੱਖ ਸਵਾਲ ਪੁੱਛੇ ਜਾਣਗੇ?
ਸਰਵੇਖਣ ਦੌਰਾਨ ਮੁੱਖ ਤੌਰ 'ਤੇ ਇਹ ਪੁੱਛਿਆ ਜਾਵੇਗਾ ਕਿ ਤੁਹਾਡੇ ਮਕਾਨ ਦੀ ਸਥਿਤੀ ਕੀ ਹੈ ਅਤੇ ਛੱਤ, ਕੰਧਾਂ ਤੇ ਫਰਸ਼ ਲਈ ਕਿਸ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ :
- ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਮੁਖੀ ਦਾ ਵੇਰਵਾ।
- ਪੀਣ ਵਾਲੇ ਪਾਣੀ ਦਾ ਸਰੋਤ, ਬਿਜਲੀ ਦੀ ਉਪਲਬਧਤਾ ਅਤੇ ਪਖਾਨੇ ਦੀ ਸਹੂਲਤ।
- ਰਸੋਈ ਘਰ ਅਤੇ LPG/PNG ਕਨੈਕਸ਼ਨ ਦੀ ਸਥਿਤੀ।
- ਸੰਚਾਰ ਅਤੇ ਆਵਾਜਾਈ ਦੇ ਸਾਧਨ: ਰੇਡੀਓ, ਟੀਵੀ, ਸਮਾਰਟਫੋਨ. ਲੈਪਟਾਪ, ਸਾਈਕਲ, ਕਾਰ ਜਾਂ ਜੀਪ ਆਦਿ।
- ਇੱਥੋਂ ਤੱਕ ਕਿ ਇਹ ਵੀ ਪੁੱਛਿਆ ਜਾਵੇਗਾ ਕਿ ਪਰਿਵਾਰ ਮੁੱਖ ਤੌਰ 'ਤੇ ਕਿਹੜਾ ਅਨਾਜ ਖਾਂਦਾ ਹੈ।
ਇਸ ਦੌਰਾਨ ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਦੀ ਲਗਭਗ 93% ਆਬਾਦੀ ਰਹਿਣ ਯੋਗ ਘਰਾਂ 'ਚ ਸੀ, ਜਦੋਂ ਕਿ 7% ਘਰ ਕੱਚੇ ਜਾਂ ਖਸਤਾ ਹਾਲਤ 'ਚ ਸਨ। ਉਸ ਸਮੇਂ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਅਤੇ ਹੋਰ ਸਹੂਲਤਾਂ ਦੀ ਪਹੁੰਚ ਕਾਫੀ ਬਿਹਤਰ ਪਾਈ ਗਈ ਸੀ।
