Power Cut! ਇਨ੍ਹਾਂ ਸਬ-ਸਟੇਸ਼ਨਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ 5 ਵਜੇ ਤੱਕ ਰਹੇਗੀ ਬੰਦ
Thursday, Feb 19, 2026 - 06:10 AM (IST)
ਜਲਾਲਾਬਾਦ (ਆਦਰਸ਼, ਜਤਿੰਦਰ) : ਮੇਨ ਲਾਈਨ ਗੈਟਰੀ ਤੋਂ ਟਾਵਰ ਨੰਬਰ 1 ਤੱਕ ਜੰਪਰ ਰਿਪੇਅਰ/ਬਦਲੀਕਰਨ ਨੂੰ ਲੈ ਕੇ 19 ਫਰਵਰੀ ਨੂੰ ਵੱਖ-ਵੱਖ ਸਬ ਸਟੇਸ਼ਨਾਂ ਦੇ ਅਧੀਨ ਚੱਲਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ. ਐੱਸ. ਪੀ. ਸੀ. ਐੱਲ ਦੇ ਐੱਸ. ਡੀ. ਓ. ਨਵਜੋਤ ਸਿੰਘ ਨੇ ਦੱਸਿਆ ਕਿ ਮੇਨ ਲਾਈਨ ਗੈਟਰੀ ਤੋਂ ਟਾਵਰ ਨੰਬਰ 1 ਤੱਕ ਜੰਪਰ ਰਿਪੇਅਰ/ਬਦਲੀਕਰਨ ਨੂੰ ਲੈ ਕੇ 19 ਫਰਵਰੀ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ 66 ਕੇ.ਵੀ ਸਬ-ਸਟੇਸ਼ਨ ਢੰਡੀ ਕਦੀਮ, 66 ਕੇ.ਵੀ ਸਬ ਸਟੇਸ਼ਨ ਜੋਧਾ ਭੈਣੀ, 66 ਕੇ.ਵੀ ਸਬ ਸਟੇਸ਼ਨ ਜੀਵਾ ਅਰਾਈ, 66 ਕੇ.ਵੀ ਸਬ ਸਟੇਸ਼ਨ ਬਾਜੇ ਕੇ, 66 ਕੇ.ਵੀ ਸਬ ਸਟੇਸ਼ਨ ਨੂਰੇ ਕੇ, 66 ਕੇ.ਵੀ ਪੀਰਬਖਸ਼ ਚੌਹਾਨ ਅਤੇ 66 ਕੇ.ਵੀ ਸਬ-ਸਟੇਸ਼ਨ ਪੰਜੇ ਕੇ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਜ਼ਰੂਰੀ ਕੰਮਾਂ ਲਈ ਨਿਰਧਾਰਿਤ ਸਮੇਂ ਤੋਂ ਲੈ ਕੇ ਬੰਦ ਰੱਖੀ ਜਾਵੇਗੀ।
ਇਹ ਵੀ ਪੜ੍ਹੋ : 'ਬ੍ਰਾਂਡਡ' ਬੋਤਲਾਂ 'ਚ ਘਟੀਆ ਸ਼ਰਾਬ! ਨਾਮੀ ਹੋਟਲ ਦੀ ਪਾਰਕਿੰਗ 'ਚ ਫੜੀ ਗਈ ਰੀਫਿਲਿੰਗ ਫੈਕਟਰੀ, ਮੁਲਜ਼ਮ ਗ੍ਰਿਫ਼ਤਾਰ
ਐੱਸ. ਡੀ. ਓ. ਨਵਜੋਤ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਾਧਿਰਤ ਸਮੇਂ ਤੋਂ ਪਹਿਲਾ ਬਿਜਲੀ ਨਾਲ ਸਬੰਧਿਤ ਕੰਮ ਨਿਪਟਾ ਲੈਣ ਤਾਂ ਕਿ ਬਾਅਦ ’ਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
