ਇਲਾਜ ਲਈ ਬੈਂਗਲੁਰੂ ਪਹੁੰਚੇ CM ਮਾਨ! ਇਕ ਹਫ਼ਤਾ ਕੁਦਰਤੀ ਤਰੀਕੇ ਨਾਲ ਕਰਵਾਉਣਗੇ Treatment

Thursday, Feb 26, 2026 - 11:48 AM (IST)

ਇਲਾਜ ਲਈ ਬੈਂਗਲੁਰੂ ਪਹੁੰਚੇ CM ਮਾਨ! ਇਕ ਹਫ਼ਤਾ ਕੁਦਰਤੀ ਤਰੀਕੇ ਨਾਲ ਕਰਵਾਉਣਗੇ Treatment

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੈਂਗਲੁਰੂ ਚਲੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਉਹ ਕੁਦਰਤੀ ਤਰੀਕੇ ਨਾਲ ਇਲਾਜ ਕਰਵਾਉਣ ਲਈ ਗਏ ਹਨ। ਉਹ ਬੈਂਗਲੁਰੂ ਦੇ ਇਕ ਨਿੱਜੀ ਨੇਚਰ ਕੇਅਰ ਸੈਂਟਰ 'ਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਇਕ ਹਫ਼ਤੇ ਤਕ ਕੁਦਰਤੀ ਤਰੀਕੇ ਨਾਲ ਇਲਾਜ ਕਰਵਾਉਣਗੇ। 

ਦੱਸ ਦਈਏ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇੱਥੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਮੋਗਾ ਵਿਖੇ ਇਕ ਰੈਲੀ ਵਿਚ ਹਿੱਸਾ ਲਿਆ ਗਿਆ ਸੀ, ਪਰ ਇਕ ਵਾਰ ਫ਼ਿਰ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਹ ਫੋਰਟਿਸ ਹਸਪਤਾਲ ਦਾਖ਼ਲ ਹੋ ਗਏ ਸਨ। 

ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਨ੍ਹਾਂ ਵੱਲੋਂ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲਿਆ ਗਿਆ ਸੀ। ਬੀਤੇ ਕੱਲ੍ਹ ਵੀ ਉਨ੍ਹਾਂ ਨੇ ਜਲੰਧਰ ਤੇ ਫਿਰੋਜ਼ਪੁਰ ਵਿਚ ਕੁਝ ਸਮਾਗਮਾਂ ਵਿਚ ਹਿੱਸਾ ਲਿਆ ਸੀ। ਇਸ ਮਗਰੋਂ ਉਹ ਬੈਂਗਲੁਰੂ ਲਈ ਰਵਾਨਾ ਹੋ ਗਏ ਸਨ। 


author

Anmol Tagra

Content Editor

Related News