ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ

Thursday, Feb 19, 2026 - 11:13 AM (IST)

ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ

ਅੰਮ੍ਰਿਤਸਰ (ਜਸ਼ਨ)-ਆਗਾਮੀ ਤਿਉਹਾਰਾਂ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੇ ਸੁਵਿਧਾਜਨਕ ਆਉਣ-ਜਾਣ ਹੇਠ ਰੇਲਵੇ ਵੱਲੋਂ ਅੰਮ੍ਰਿਤਸਰ-ਕਟਿਹਾਰ ਤਿਉਹਾਰ ਸਪੈਸ਼ਲ ਆਰਕਸ਼ਿਤ (ਰਿਜ਼ਰਵ) ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ। ਇਸ ਸਪੈਸ਼ਲ ਟ੍ਰੇਨ ਨੂੰ 05735/05736 ਨੰਬਰ ਅਲਾਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਤਿਉਹਾਰ ਸਪੈਸ਼ਲ ਟ੍ਰੇਨ 05735 ਅੰਮ੍ਰਿਤਸਰ ਤੋਂ ਕਟਿਹਾਰ ਲਈ 27 ਫਰਵਰੀ ਤੋਂ 27 ਮਾਰਚ 2026 ਤੱਕ (05 ਟ੍ਰਿਪ) ਚਲਾਈ ਜਾਵੇਗੀ। ਇਹ ਟ੍ਰੇਨ ਹਰ ਸ਼ੁੱਕਰਵਾਰ ਨੂੰ ਚੱਲੇਗੀ। ਜਾਣਕਾਰੀ ਅਨੁਸਾਰ ਇਹ ਤਿਉਹਾਰ ਸਪੈਸ਼ਲ ਰੇਲ ਗੱਡੀ 05735 ਅੰਮ੍ਰਿਤਸਰ ਤੋਂ ਦੁਪਹਿਰ 13:25 ਵਜੇ ਰਵਾਨਾ ਹੋ ਕੇ ਲੱਗਭਗ 34 ਘੰਟੇ ਬਾਅਦ ਰਾਤ 23:45 ਵਜੇ ਕਟਿਹਾਰ ਪਹੁੰਚੇਗੀ।

ਇਹ ਵੀ ਪੜ੍ਹੋ-'ਜੇ ਰਾਹੁਲ ਗਾਂਧੀ ਕੋਲ ਸਾਡੇ ਲਈ ਟਾਈਮ ਨਹੀਂ, ਅਸੀਂ ਵੀ ਵਿਹਲੇ ਨਹੀਂ": ਨਵਜੋਤ ਕੌਰ ਸਿੱਧੂ

ਉਥੇ ਹੀ ਤਿਉਹਾਰ ਸਪੈਸ਼ਲ ਟ੍ਰੇਨ 05736 ਕਟਿਹਾਰ ਤੋਂ ਅੰਮ੍ਰਿਤਸਰ ਦੇ ਲਈ ਮਿਤੀ 25 ਫਰਵਰੀ ਤੋਂ 25 ਮਾਰਚ ਤੱਕ (05 ਟ੍ਰਿਪ) ਹਰ ਬੁੱਧਵਾਰ ਨੂੰ ਚੱਲੇਗੀ। ਇਹ ਤਿਉਹਾਰ ਸਪੈਸ਼ਲ ਰੇਲਗੱਡੀ 05736 ਕਟਿਹਾਰ ਤੋਂ ਰਾਤ ਨੂੰ 21:00 ਵਜੇ ਰਵਾਨਾ ਹੋ ਕੇ ਲੱਗਭਗ 36 ਘੰਟੇ ਬਾਅਦ ਸਵੇਰੇ 09:45 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ- ਮਾਨ ਸਰਕਾਰ ਦੇ '1000 ਰੁਪਏ' ਵਾਲੇ ਦਾਅਵੇ 'ਤੇ ਭੜਕੇ ਰਾਜਾ ਵੜਿੰਗ, ਰੈਲੀ 'ਚ ਸਰਕਾਰ ਨੂੰ ਦਿੱਤੀ ਸਿੱਧੀ ਚੁਣੌਤੀ!

ਇਸ ਰੇਲਗੱਡੀ ਨੂੰ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਲਕਸਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਕਪਤਾਨਗੰਜ, ਨਰਕਟੀਆਗੰਜ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਏਗੜ੍ਹ, ਰਾਘੋਪੁਰ, ਲਲਿਤਗ੍ਰਾਮ, ਫਾਰਬਿਸਗੰਜ, ਅਰਰੀਆ ਕੋਰਟ ਅਤੇ ਪੂਰਨੀਆ ਰੇਲਵੇ ਸਟੇਸ਼ਨਾਂ ’ਤੇ ਸਟੌਪੇਜ ਅਲਾਟ ਕੀਤੇ ਗਏ ਹਨ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ AI ਵੀਡੀਓ 'ਤੇ ਹੈੱਡ ਗ੍ਰੰਥੀ ਵੱਲੋਂ ਸਖ਼ਤ ਨਿੰਦਾ, ਕਿਹਾ- ਹੋਵੇ ਸਖ਼ਤ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News