ਫੋਨ-ਲੈਪਟਾਪ ਦੀ ਜ਼ਿਆਦਾ ਵਰਤੋਂ ਬਣੀ ਅੱਖਾਂ ਦੀ ਦੁਸ਼ਮਣ! ਨੌਜਵਾਨਾਂ ''ਚ ਵਧ ਰਹੀ ''Dry Eyes'' ਦੀ ਸਮੱਸਿਆ

Friday, Oct 31, 2025 - 04:51 PM (IST)

ਫੋਨ-ਲੈਪਟਾਪ ਦੀ ਜ਼ਿਆਦਾ ਵਰਤੋਂ ਬਣੀ ਅੱਖਾਂ ਦੀ ਦੁਸ਼ਮਣ! ਨੌਜਵਾਨਾਂ ''ਚ ਵਧ ਰਹੀ ''Dry Eyes'' ਦੀ ਸਮੱਸਿਆ

ਹੈਲਥ ਡੈਸਕ- ਅੱਜ ਦੇ ਡਿਜ਼ੀਟਲ ਯੁੱਗ 'ਚ ਜ਼ਿਆਦਾਤਰ ਲੋਕ ਨਜ਼ਰ ਦੇ ਚਸ਼ਮੇ ਦੀ ਵਰਤੋਂ ਕਰ ਰਹੇ ਹਨ। ਅੱਖਾਂ ਦਾ ਕਮਜ਼ੋਰ ਹੋਣਾ, ਪਾਣੀ ਆਉਣਾ ਅਤੇ ਜਲਣ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇ ਇਹ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਅੱਖਾਂ ਦੀ ਰੌਸ਼ਨੀ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਨੈਸ਼ਨਲ ਆਈ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ, ਲਗਾਤਾਰ ਮੋਬਾਈਲ, ਲੈਪਟਾਪ ਜਾਂ ਟੀਵੀ ਸਕਰੀਨ ਦੇਖਣ ਕਾਰਨ ਨੌਜਵਾਨਾਂ 'ਚ ਆਈ ਸਟ੍ਰੇਨ (Eye Strain) ਅਤੇ ਡ੍ਰਾਈ ਆਇਜ਼ (Dry Eyes) ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ।

ਅੱਖਾਂ ਦੀ ਸਿਹਤ ਖਰਾਬ ਕਰਨ ਵਾਲੀਆਂ 5 ਬੁਰੀਆਂ ਆਦਤਾਂ

1. ਲਗਾਤਾਰ ਸਕਰੀਨ ਦੇਖਣਾ

ਘੰਟਿਆਂ ਤੱਕ ਮੋਬਾਈਲ ਜਾਂ ਲੈਪਟਾਪ ’ਤੇ ਰਹਿਣ ਨਾਲ ਅੱਖਾਂ ’ਤੇ ਜ਼ਿਆਦਾ ਜ਼ੋਰ ਪੈਂਦਾ ਹੈ। ਇਸ ਦੌਰਾਨ ਪਲਕਾਂ ਝਪਕਾਉਣ ਦੀ ਗਿਣਤੀ ਘਟ ਜਾਂਦੀ ਹੈ, ਜਿਸ ਨਾਲ ਅੱਖਾਂ ਸੁੱਕ ਜਾਂਦੀਆਂ ਹਨ ਅਤੇ ਡ੍ਰਾਈ ਆਇਜ਼ ਦੀ ਸਮੱਸਿਆ ਵੱਧ ਜਾਂਦੀ ਹੈ।

2. ਨੀਂਦ ਦੀ ਘਾਟ

ਰਾਤਾਂ ਨੂੰ ਫ਼ੋਨ ਚਲਾਉਣਾ ਜਾਂ ਪੂਰੀ ਨੀਂਦ ਨਾ ਲੈਣਾ ਅੱਖਾਂ ਨੂੰ ਆਰਾਮ ਨਹੀਂ ਦਿੰਦਾ। ਇਸ ਨਾਲ ਧੁੰਦਲਾ ਦਿਸਣਾ (Blurred Vision) ਅਤੇ ਅੱਖਾਂ ਦੀ ਥਕਾਵਟ ਵਧਦੀ ਹੈ।

3. ਏਅਰ ਕੰਡੀਸ਼ਨਰ (AC) ਦੀ ਵੱਧ ਵਰਤੋਂ

ਬੰਦ ਕਮਰਿਆਂ 'ਚ ਲੰਬੇ ਸਮੇਂ ਤੱਕ ਏਸੀ ਚਲਾਉਣ ਨਾਲ ਹਵਾ ਦੀ ਨਮੀ ਖ਼ਤਮ ਹੋ ਜਾਂਦੀ ਹੈ, ਜੋ ਅੱਖਾਂ ਦੀ ਕੁਦਰਤੀ ਨਮੀ ਨੂੰ ਵੀ ਘਟਾ ਦਿੰਦੀ ਹੈ। ਰਿਪੋਰਟਾਂ ਮੁਤਾਬਕ, ਇਸ ਕਾਰਨ ਡ੍ਰਾਈ ਆਇਜ਼ ਦਾ ਖ਼ਤਰਾ 50 ਫੀਸਦੀ ਤੱਕ ਵੱਧ ਜਾਂਦਾ ਹੈ।

4. ਪੋਸ਼ਕ ਤੱਤਾਂ ਦੀ ਘਾਟ

ਭੋਜਨ 'ਚ ਓਮੇਗਾ-3 ਫੈਟੀ ਐਸਿਡਜ਼ ਅਤੇ ਵਿਟਾਮਿਨ A ਦੀ ਕਮੀ ਨਾਲ ਨਾ ਸਿਰਫ਼ ਅੱਖਾਂ ਸੁੱਕਦੀਆਂ ਹਨ, ਸਗੋਂ ਨਜ਼ਰ ਵੀ ਤੇਜ਼ੀ ਨਾਲ ਕਮਜ਼ੋਰ ਹੋ ਜਾਂਦੀ ਹੈ।

5. ਘੱਟ ਪਾਣੀ ਪੀਣਾ

ਪਾਣੀ ਦੀ ਕਮੀ (Dehydration) ਨਾਲ ਸਰੀਰ ਅਤੇ ਅੱਖਾਂ ਦੋਵੇਂ ਸੁੱਕ ਜਾਂਦੀਆਂ ਹਨ। ਨਤੀਜੇ ਵਜੋਂ ਅੱਖਾਂ 'ਚ ਜਲਣ ਤੇ ਪਾਣੀ ਆਉਣ ਦੀ ਸਮੱਸਿਆ ਵਧਦੀ ਹੈ।

ਮਾਹਿਰਾਂ ਦੀ ਸਲਾਹ

  • ਜੇਕਰ ਤੁਹਾਨੂੰ ਅੱਖਾਂ 'ਚ ਜਲਣ, ਧੁੰਦਲਾਪਣ ਜਾਂ ਪਾਣੀ ਆਉਣ ਦੀ ਸਮੱਸਿਆ ਰਹਿੰਦੀ ਹੈ, ਤਾਂ ਇਸ ਨੂੰ ਅਣਡਿੱਠਾ ਨਾ ਕਰੋ।
  • ਹਰ 20 ਮਿੰਟ ਬਾਅਦ ਸਕਰੀਨ ਤੋਂ ਨਜ਼ਰ ਹਟਾਓ।
  • ਸੰਤੁਲਿਤ ਭੋਜਨ ਖਾਓ, ਜਿਸ 'ਚ ਵਿਟਾਮਿਨ A ਅਤੇ ਓਮੇਗਾ-3 ਤੱਤ ਸ਼ਾਮਲ ਹੋਣ।
  • ਪੂਰੀ ਨੀਂਦ ਲਓ ਅਤੇ ਅੱਖਾਂ ਨੂੰ ਸਮੇਂ-ਸਮੇਂ ’ਤੇ ਆਰਾਮ ਦਿਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News