ਜ਼ਹਿਰੀਲੀ ਹਵਾ ਦਿਮਾਗ ਲਈ ਬਣੀ ਖ਼ਤਰਾ, ਡਾਕਟਰਾਂ ਨੇ ਜਾਰੀ ਕੀਤਾ Alert

Saturday, Nov 15, 2025 - 05:18 PM (IST)

ਜ਼ਹਿਰੀਲੀ ਹਵਾ ਦਿਮਾਗ ਲਈ ਬਣੀ ਖ਼ਤਰਾ, ਡਾਕਟਰਾਂ ਨੇ ਜਾਰੀ ਕੀਤਾ Alert

ਨੈਸ਼ਨਲ ਡੈਸਕ- ਦਿੱਲੀ-ਐੱਨਸੀਆਰ 'ਚ ਵਧ ਰਹੇ ਹਵਾ ਪ੍ਰਦੂਸ਼ਣ ਨੇ ਹੁਣ ਸਿਰਫ਼ ਸਾਹ ਲੈਣ ਦੀ ਸਮੱਸਿਆ ਨਹੀਂ, ਸਗੋਂ ਦਿਮਾਗ ਦੀ ਸਿਹਤ ਲਈ ਵੀ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਤਜਰਬੇਕਾਰ ਡਾਕਟਰਾਂ ਦਾ ਕਹਿਣਾ ਹੈ ਕਿ ਹਵਾ 'ਚ ਮੌਜੂਦ ਬਹੁਤ ਬਾਰੇ ਕਣ (PM2.5 ਅਤੇ PM10) ਫੇਫੜਿਆਂ ਰਾਹੀਂ ਖੂਨ 'ਚ ਮਿਲ ਕੇ ਸਿੱਧਾ ਦਿਮਾਗ ਤੱਕ ਪਹੁੰਚ ਜਾਂਦੇ ਹਨ। ਇਹ ਕਣ ਦਿਮਾਗ 'ਚ ਸੋਜ ਪੈਦਾ ਕਰਦੇ ਹਨ। ਜਿਸ ਨਾਲ ਯਾਦਦਾਸ਼ਤ ਤੇ ਮਾਨਸਿਕ ਸਿਹਤ ‘ਤੇ ਗੰਭੀਰ ਅਸਰ ਪੈਂਦਾ ਹੈ।

ਡਾਕਟਰਾਂ ਦੀ ਚਿਤਾਵਨੀ: ਦਿਮਾਗ 'ਚ ਸੋਜ ਅਤੇ ਸੈੱਲਜ਼ ਨੂੰ ਨੁਕਸਾਨ

ਐਕਸਪਰਟ ਦੱਸਦੇ ਹਨ ਕਿ ਪ੍ਰਦੂਸ਼ਿਤ ਹਵਾ ਦੇ ਛੋਟੇ ਕਣ ਫੇਫੜਿਆਂ 'ਚ ਪਹੁੰਚ ਕੇ ਖੂਨ 'ਚ ਘੁਲ ਜਾਂਦੇ ਹਨ। ਇਹ ਕਣ ਦਿਮਾਗ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ:-

  • ਸੋਚਣ ਅਤੇ ਸਮਝਣ ਦੀ ਸਮਰੱਥਾ ਘਟਾਉਂਦੇ ਹਨ
  • ਯਾਦਦਾਸ਼ਤ ਕਮਜ਼ੋਰ ਕਰਦੇ ਹਨ
  • ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ
  • ਬੱਚਿਆਂ ਅਤੇ ਬਜ਼ੁਰਗਾਂ 'ਚ ਪ੍ਰਭਾਵ ਸਭ ਤੋਂ ਵੱਧ ਦੇਖਿਆ ਜਾ ਰਿਹਾ ਹੈ

ਪ੍ਰਦੂਸ਼ਣ ਦਾ ਦਿਮਾਗ ‘ਤੇ ਕਿੰਨਾ ਸੀਰੀਅਸ ਅਸਰ?

ਮਾਹਿਰਾਂ ਮੁਤਾਬਕ, ਲੰਬੇ ਸਮੇਂ ਤੱਕ ਪ੍ਰਦੂਸ਼ਣ ਦੇ ਸੰਪਰਕ ਵਿਚ ਰਹਿਣ ਨਾਲ ਦਿਮਾਗ 'ਚ ਸੁਜਨ, ਨਸਾਂ ਦੀ ਕਮਜ਼ੋਰੀ, ਮਾਨਸਿਕ ਥਕਾਵਟ ਦੇ ਖਤਰੇ ਵੱਧ ਜਾਂਦੇ ਹਨ। ਇਸ ਨਾਲ ਭਵਿੱਖ 'ਚ ਅਲਜ਼ਾਈਮਰ, ਡਿਮੇਂਸ਼ੀਆ ਅਤੇ ਸਟ੍ਰੋਕ ਦਾ ਜ਼ੋਖਮ ਵੀ ਕਾਫ਼ੀ ਵੱਧ ਸਕਦਾ ਹੈ।

ਲੱਛਣ ਜਿਨ੍ਹਾਂ ਨਾਲ ਪਤਾ ਲੱਗ ਸਕਦਾ ਹੈ ਕਿ ਦਿਮਾਗ ‘ਤੇ ਪ੍ਰਦੂਸ਼ਣ ਦਾ ਅਸਰ ਹੈ

  • ਵਾਰ-ਵਾਰ ਚੀਜ਼ਾਂ ਭੁੱਲ ਜਾਣਾ
  • ਸਿਰ ਦਰਦ ਜਾਂ ਭਾਰੀਪਨ
  • ਨੀਂਦ ਨਾ ਆਉਣਾ
  • ਮਾਨਸਿਕ ਤਣਾਅ, ਚਿੜਚਿੜਾਪਣ
  • ਬੱਚਿਆਂ ਦਾ ਪੜ੍ਹਾਈ 'ਚ ਧਿਆਨ ਨਾ ਲੱਗਣਾ
  • ਲਗਾਤਾਰ ਥਕਾਵਟ
  • ਨਸਾਂ ਦੀਆਂ ਬੀਮਾਰੀਆਂ ਜਾਂ ਸਟ੍ਰੋਕ ਦਾ ਵੱਧਦਾ ਖਤਰਾ

ਦਿਮਾਗ ਨੂੰ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਾਈਏ? ਐਕਸਪਰਟ ਦੀਆਂ ਸਲਾਹਾਂ

  • N95 ਮਾਸਕ ਪਹਿਨੋ
  • ਸਧਾਰਣ ਮਾਸਕ ਸੂਖਮ ਕਣਾਂ ਨੂੰ ਨਹੀਂ ਰੋਕ ਸਕਦੇ, ਇਸ ਲਈ N95 ਮਾਸਕ ਲਾਜ਼ਮੀ ਹੈ।
  • ਘਰ ਦੀ ਹਵਾ ਸਾਫ਼ ਰੱਖੋ
  • ਏਅਰ ਪਿਊਰੀਫ਼ਾਇਰ ਵਰਤੋਂ
  • ਘਰ 'ਚ ਪਾਣੀ ਵਾਲੇ ਭਾਂਡੇ ਰੱਖੋ ਤਾਂਕਿ ਨਮੀ ਬਣੀ ਰਹੇ
  • ਸਨੇਕ ਪਲਾਂਟ, ਐਲੋਵੇਰਾ, ਪੀਸ ਲਿੱਲੀ ਵਰਗੇ ਹਵਾ ਸਾਫ਼ ਕਰਨ ਵਾਲੇ ਪੌਦੇ ਲਗਾਓ
  • ਸਰੀਰ ਨੂੰ ਐਕਟਿਵ ਰੱਖੋ
  • ਹਲਕੀ ਕਸਰਤ, ਯੋਗਾ ਅਤੇ ਪ੍ਰਾਣਾਯਾਮ ਨਾਲ ਫੇਫੜੇ ਅਤੇ ਦਿਮਾਗ ਦੋਵੇਂ ਮਜ਼ਬੂਤ ਰਹਿੰਦੇ ਹਨ।
  • ਪਾਣੀ ਜ਼ਿਆਦਾ ਪੀਓ
  • ਹਰ 1–2 ਘੰਟੇ ਬਾਅਦ ਪਾਣੀ ਪੀਣ ਨਾਲ ਸਰੀਰ 'ਚ ਜੰਮੇ ਪ੍ਰਦੂਸ਼ਕ ਕਣ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ।
  • ਘਰ ਆਉਣ ਨਾਲ ਹੀ ਮੂੰਹ–ਹੱਥ ਧੋਵੋ
  • ਬਾਹਰ ਦੀ ਧੂੜ–ਮਿੱਟੀ ਅਤੇ ਪ੍ਰਦੂਸ਼ਣ ਤੋਂ ਬਚਣ ਲਈ ਸਫ਼ਾਈ ਬਹੁਤ ਜ਼ਰੂਰੀ ਹੈ।

 

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News