ਫੈਸ਼ਨ ਦੀ ਦੁਨੀਆ ’ਚ ਸੀਕਵੈਂਸ ਵਰਕ ਡਰੈੱਸਾਂ ਦਾ ਕ੍ਰੇਜ਼
Saturday, Nov 22, 2025 - 10:00 AM (IST)
ਵੈੱਬ ਡੈਸਕ- ਅੱਜਕੱਲ੍ਹ ਫੈਸ਼ਨ ਦੀ ਦੁਨੀਆ ਵਿਚ ਸੀਕਵੈਂਸ ਵਰਕ ਡਰੈੱਸਾਂ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਭਾਵੇ ਇੰਡੀਅਨ ਲੁਕ ਹੋਵੇ ਜਾਂ ਵੈਸਟਰਨ, ਹਰ ਮੌਕੇ ’ਤੇ ਮੁਟਿਆਰਾਂ ਅਤੇ ਔਰਤਾਂ ਕੁਝ ਅਜਿਹਾ ਪਹਿਨਣਾ ਚਾਹੁੰਦੀਆਂ ਹਨ ਜੋ ਉਨ੍ਹਾਂ ਨੂੰ ਸਭ ਤੋਂ ਵੱਖਰਾ, ਸਟਾਈਲਿਸ਼ ਅਤੇ ਆਕਰਸ਼ਕ ਬਣਾਏ। ਇਸੇ ਚਾਹਤ ਨੇ ਡਿਜ਼ਾਈਨਰ ਡਰੈੱਸਾਂ ਨੂੰ ਖਾਸਾ ਲੋਕਪ੍ਰਿਯ ਬਣਾ ਦਿੱਤਾ ਹੈ ਜਿਸ ਵਿਚ ਸੀਕਵੈਂਸ ਵਰਕ ਸਭ ਤੋਂ ਅੱਗੇ ਹੈ। ਲੇਸ, ਮਿਰਰ, ਜਰੀ, ਸਟੋਨ, ਮੋਤੀ ਵਰਕ ਵਿਚਾਲੇ ਸੀਕਵੈਂਸ ਵਰਕ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ।
ਵਿਆਹ, ਮਹਿੰਦੀ, ਸੰਗੀਤ, ਰਿਸੈਪਸ਼ਨ, ਮੰਗਣੀ ਜਾਂ ਜਨਮਦਿਨ ਪਾਰਟੀ ਵਰਗੇ ਖਾਸ ਮੌਕਿਆਂ ’ਤੇ ਸੀਕਵੈਂਸ ਵਰਕ ਵਾਲੇ ਲਹਿੰਗਾ-ਚੋਲੀ, ਹੈਵੀ ਅਨਾਰਕਲੀ ਸੂਟ, ਸਾੜ੍ਹੀਆਂ ਅਤੇ ਗਾਊਨ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ ਦੀ ਚਮਕ ਹੈ। ਦਿਨ ਹੋਵੇ ਜਾਂ ਰਾਤ, ਲਾਈਟ ਪੈਂਦੇ ਹੀ ਸੀਕਵੈਂਸ ਦੀ ਚਮਕ ਚਾਰੇ ਪਾਸੇ ਫੈਲ ਜਾਂਦੀ ਹੈ ਅਤੇ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਰਾਇਲ ਪ੍ਰਿੰਸਿਜ ਵਰਗੀ ਲੁਕ ਦਿੰਦੀ ਹੈ। ਇਹੋ ਕਾਰਨ ਹੈ ਕਿ ਨਿਊ ਬ੍ਰਾਈਡਸ ਵੀ ਆਪਣੇ ਖਾਸ ਫੰਕਸ਼ਨਾਂ ਵਿਚ ਲਾਲ, ਮੈਰੂਨ, ਪਰਪਲ, ਚਾਕਲੇਟ ਅਤੇ ਰਾਇਲ ਬਲਿਊ ਵਰਗੇ ਡੀਪ ਰੰਗਾਂ ਵਿਚ ਸੀਕਵੈਂਸ ਵਰਕ ਵਾਲੇ ਲਹਿੰਗੇ ਅਤੇ ਗਾਊਨ ਚੁਣ ਰਹੀਆਂ ਹਨ। ਦੂਜੇ ਪਾਸੇ ਪਾਰਟੀ ਅਤੇ ਕੈਜੂਅਲ ਫੰਕਸ਼ਨਾਂ ਵਿਚ ਮੁਟਿਆਰਾਂ ਲਾਈਟ ਸ਼ੇਡਸ ਨੂੰ ਤਰਜੀਹ ਦੇ ਰਹੀਆਂ ਹਨ। ਬੇਬੀ ਪਿੰਕ, ਪੀਚ, ਨੇਵੀ, ਬਲਿਊ, ਵ੍ਹਾਈਟ ਅਤੇ ਲਾਈਟ ਬਲਿਊ ਕਲਰ ਦੇ ਸੀਕਵੈਂਸ ਗਾਊਨ ਇਸ ਸਮੇਂ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ।
ਸੀਕਵੈਂਸ ਵਰਕ ਦੀਆਂ ਸਾੜ੍ਹੀਆਂ ਵੀ ਔਰਤਾਂ ਦਾ ਦਿਲ ਜਿੱਤ ਰਹੀਆਂ ਹਨ। ਖਾਸ ਕਰ ਕੇ ਰਾਤ ਦੇ ਫੰਕਸ਼ਨਾਂ ਵਿਚ ਬਲੈਕ, ਐਮਰਾਲਡ, ਗ੍ਰੀਨ, ਵਾਈਨ ਤੇ ਗੋਲਡਨ ਸੀਕਵੈਂਸ ਸਾੜ੍ਹੀਆਂ ਕਲਾਸਿਕ ਅਤੇ ਐਲੀਗੈਂਟ ਲੁਕ ਦਿੰਦੀਆਂ ਹਨ। ਇਨ੍ਹਾਂ ਦੇ ਨਾਲ ਹੈਵੀ ਝੁਮਕੇ, ਚਾਂਦਬਾਲੀ ਜਾਂ ਡਾਇਮੰਡ ਸੈੱਟ ਪਹਿਨਕੇ ਮੁਟਿਆਰਾਂ ਅਤੇ ਔਰਤਾਂ ਆਪਣੀ ਲੁਕ ਨੂੰ ਹੋਰ ਨਿਖਾਰ ਰਹੀਆਂ ਹਨ। ਫੁੱਟਵੀਅਰ ਵਿਚ ਸਿਲਵਰ ਅਤੇ ਗੋਲਡਨ ਸਪਾਰਕਲ ਹੀਲਸ, ਸੈਂਡਲਾਂ ਜਾਂ ਬੈਲੀ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਹੈਂਡਬੈਗਸ ਵਿਚ ਪੋਟਲੀ ਬੈਗ ਅਤੇ ਐਂਬਲਿਸ਼ਡ ਕਲਚ ਦਾ ਰਿਵਾਜ਼ ਜ਼ੋਰਾਂ ’ਤੇ ਹੈ।
ਮੇਕਅਪ ਅਤੇ ਹੇਅਰ ਸਟਾਈਲ ਵੀ ਇਸ ਲੁਕ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜ਼ਿਆਦਾਤਰ ਮੁਟਿਆਰਾਂ ਐੱਚ. ਡੀ,. ਮੇਕਅਪ ਨਾਲ ਹਾਈਲਾਈਟਿਡ ਚੀਕਸ, ਸਮੋਕੀ ਜਾਂ ਹੈਲੀ ਆਈਜ ਅਤੇ ਨਿਊਡ ਜਾਂ ਮੈਟ ਲਿਪਸ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਸਾਫਟ ਕਲਰਸ ਨਾਲ ਓਪਨ ਹੇਅਰ, ਲੋਅ ਬਨ ਜਾਂ ਸਾਈਟ ਬ੍ਰੇਡ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਕੁਝ ਮੁਟਿਆਰਾਂ ਅਤੇ ਔਰਤਾਂ ਹੇਅਰ ਅਸੈੱਸਰੀਜ਼ ਵਰਗੇ ਕ੍ਰਿਸਟਲ ਪਿਨਸ ਜਾਂ ਫੁੱਲਾਂ ਦੀ ਜੂੜਾ ਅਕਸੈਸਰੀ ਵੀ ਇਸਤੇਮਾਰ ਕਰ ਰਹੀਆਂ ਹਨ। ਸੀਕਵੈਂਸ ਵਰਕ ਅੱਜ ਦੇ ਸਮੇਂ ਦਾ ਸਭ ਤੋਂ ਚਮਕਦਾਰ ਅਤੇ ਗਲੈਮਰਜ਼ ਟਰੈਂਡ ਬਣ ਚੁੱਕਾ ਹੈ। ਇਹ ਨਾਲ ਸਿਰਫ ਪਹਿਨਣ ਵਾਲੀ ਨੂੰ ਰਾਇਲ ਫੀਲ ਦਿੰਦਾ ਹੈ ਸਗੋਂ ਹਰ ਫੋਟੋ ਵਿਚ ਉਸ ਨੂੰ ਸਭ ਤੋਂ ਖੂਬਸੂਰਤ ਦਿੱਸਣ ਦਾ ਆਤਮਵਿਸ਼ਵਾਸ ਵੀ ਦਿੰਦਾ ਹੈ।
