ਸਰਦੀਆਂ ''ਚ ਬੇਹੱਦ ਪਸੰਦ ਕੀਤਾ ਜਾਂਦਾ ਹੈ ਗਾਜਰ-ਮੂਲੀ ਦਾ ਅਚਾਰ, ਜਾਣੋ ਬਣਾਉਣ ਦੀ ਵਿਧੀ
Sunday, Nov 23, 2025 - 10:29 AM (IST)
ਵੈੱਬ ਡੈਸਕ- ਗਾਜਰ-ਮੂਲੀ ਦਾ ਅਚਾਰ ਇਕ ਸਵਾਦਿਸ਼ਟ ਅਤੇ ਤਾਜ਼ਗੀ ਨਾਲ ਭਰਪੂਰ ਭਾਰਤੀ ਅਚਾਰ ਹੈ। ਇਹ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਰੋਟੀਆਂ, ਪਰੌਂਠਿਆਂ ਜਾਂ ਚੌਲਾਂ ਨਾਲ ਪਰੋਸਿਆ ਜਾ ਸਕਦਾ ਹੈ।
Servings - 6
ਸਮੱਗਰੀ
ਮੂਲੀ (ਜੁਲੀਏਨ 'ਚ ਕੱਟੀ ਹੋਈ)- 160 ਗ੍ਰਾਮ
ਗਾਜਰ (ਜੁਲੀਏਨ 'ਚ ਕੱਟੀ ਹੋਈ)- 130 ਗ੍ਰਾਮ
ਹਲਦੀ ਪਾਊਡਰ- 1/4 ਛੋਟਾ ਚਮਚ
ਲੂਣ- 1/2 ਛੋਟਾ ਚਮਚ
ਹਰੀ ਮਿਰਚ- 2 ਵੱਡੇ ਚਮਚ
ਅਦਰਕ (ਜੁਲੀਏਨ 'ਚ ਕੱਟੀ ਹੋਈ)- 2 ਵੱਡੇ ਚਮਚ
ਭੁੰਨੀ ਹੋਈ ਪੀਲੀ ਸਰ੍ਹੋਂ- 1 1/2 ਛੋਟਾ ਚਮਚ
ਭੁੰਨਿਆ ਹੋਇਆ ਸਰ੍ਹੋਂ ਪਾਊਡਰ- 1 1/2 ਛੋਟਾ ਚਮਚ
ਭੁੰਨਿਆ ਹੋਇਆ ਜੀਰਾ ਪਾਊਡਰ- 1 1/2 ਛੋਟਾ ਚਮਚ
ਕਾਲੀ ਮਿਰਚ (ਭੁੰਨੀ ਹੋਈ)- 1 ਛੋਟਾ ਚਮਚ
ਭੁੰਨਿਆ ਹੋਇਆ ਸੌਂਫ ਪਾਊਡਰ- 1 1/2 ਛੋਟਾ ਚਮਚ
ਲਾਲ ਮਿਰਚ ਪਾਊਡਰ- 1 ਛੋਟਾ ਚਮਚ
ਕਲੌਂਜੀ- 1/4 ਛੋਟਾ ਚਮਚ
ਗਰਮ ਸਰ੍ਹੋਂ ਦਾ ਤੇਲ- 60 ਮਿਲੀਲੀਟਰ
ਸਿਰਕਾ- 2 ਛੋਟੇ ਚਮਚ
ਵਿਧੀ
1- ਇਕ ਬਾਊਲ 'ਚ ਮੂਲੀ, ਗਾਜਰ, ਹਲਦੀ, ਲੂਣ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ 10 ਮਿੰਟਾਂ ਤੱਕ ਰੱਖ ਦਿਓ।
2- 10 ਮਿੰਟਾਂ ਬਾਅਦ ਮਿਸ਼ਰਨ 'ਚੋਂ ਵਾਧੂ ਪਾਣੀ ਨਿਚੋੜ ਲਵੋ ਅਤੇ ਇਕ ਵੱਖਰੇ ਬਾਊਲ 'ਚ ਰੱਖੋ।
3- ਹੁਣ ਇਸ 'ਚ ਹਰੀ ਮਿਰਚ, ਅਦਰਕ, ਭੁੰਨੀ ਹੋਈ ਪੀਲੀ ਸਰ੍ਹੋਂ, ਭੁੰਨਿਆ ਹੋਇਆ ਸਰ੍ਹੋਂ ਪਾਊਡਰ, ਭੁੰਨਿਆ ਜੀਰਾ ਪਾਊਡਰ, ਕਾਲੀ ਮਿਰਚ, ਭੁੰਨਿਆ ਸੌਂਫ ਪਾਊਡਰ, ਲਾਲ ਮਿਰਚ ਪਾਊਡਰ, ਕਲੌਂਜੀ ਅਤੇ ਗਰਮ ਤੇਲ ਪਾਓ। ਚੰਗੀ ਤਰ੍ਹਾਂ ਮਿਲਾਓ।
4- ਅੰਤ 'ਚ ਸਿਰਕਾ ਪਾਓ ਅਤੇ ਫਿਰ ਤੋਂ ਮਿਲਾਓ।
5- ਤੁਰੰਤ ਪਰੋਸੋ ਜਾਂ ਏਅਰਟਾਈਟ ਕੰਟੇਨਰ 'ਚ ਸਟੋਰ ਕਰੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
