ਖਾਂਦੇ ਵਕਤ ਵੀ ਦੇਖਦੇ ਹੋ ਮੋਬਾਈਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਕਿਤੇ ਭੁਗਤਣੇ ਨਾ ਪੈ ਜਾਣ ਗੰਭੀਰ ਨਤੀਜੇ

Wednesday, Aug 13, 2025 - 05:41 PM (IST)

ਖਾਂਦੇ ਵਕਤ ਵੀ ਦੇਖਦੇ ਹੋ ਮੋਬਾਈਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਕਿਤੇ ਭੁਗਤਣੇ ਨਾ ਪੈ ਜਾਣ ਗੰਭੀਰ ਨਤੀਜੇ

ਵੈੱਬ ਡੈਸਕ- ਅੱਜ-ਕੱਲ੍ਹ ਜ਼ਿੰਦਗੀ 'ਚ ਸਮਾਰਟਫੋਨ ਦਾ ਦਖ਼ਲ ਇੰਨਾ ਵੱਧ ਗਿਆ ਹੈ ਕਿ ਲੋਕ ਖਾਣਾ ਖਾਂਦੇ ਸਮੇਂ ਤੇ ਟਾਇਲਟ 'ਚ ਵੀ ਆਪਣਾ ਸਮਾਰਟਫੋਨ ਨਹੀਂ ਛੱਡਦੇ। ਖਾਣਾ ਖਾਂਦੇ ਸਮੇਂ ਸਮਾਰਟਫੋਨ ਦੀ ਵਰਤੋਂ ਕਰਨ ਦੀ ਆਦਤ ਸਿਹਤ ਲਈ ਬਹੁਤ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਆਦਤ ਕਾਰਨ ਲੋਕ ਆਪਣੇ ਖਾਣੇ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਲੋੜ ਤੋਂ ਵੱਧ ਖਾਣਾ ਚੰਗੀ ਤਰ੍ਹਾਂ ਚਬਾਏ ਬਿਨਾਂ ਖਾਣ ਵਰਗੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਇਸ ਆਦਤ ਨਾਲ ਕਿਹੜੇ ਰੋਗਾਂ ਦਾ ਖ਼ਤਰਾ ਵਧਦਾ ਹੈ।

ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price

ਖਾਣਾ ਖਾਂਦੇ ਸਮੇਂ ਸਮਾਰਟਫੋਨ ਦੀ ਵਰਤੋਂ ਕਰਨ ਦੇ ਖ਼ਤਰੇ

ਸ਼ੂਗਰ

ਖਾਂਦੇ ਸਮੇਂ ਸਮਾਰਟਫੋਨ ਦੀ ਵਰਤੋਂ ਕਰਨ ਦੀ ਆਦਤ ਸ਼ੂਗਰ ਦਾ ਖ਼ਤਰਾ ਵਧਾ ਸਕਦੀ ਹੈ। ਇਸ ਆਦਤ ਕਾਰਨ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਖਾਣਾ ਠੀਕ ਤਰ੍ਹਾਂ ਪ੍ਰੋਸੈੱਸ ਨਹੀਂ ਹੋ ਪਾਉਂਦਾ। ਜਿਸ ਕਾਰਨ ਭਾਰ ਵਧਣ ਲੱਗਦਾ ਹੈ। ਇਸ ਨਾਲ ਸ਼ੂਗਰ ਦਾ ਖ਼ਤਰਾ ਵਧ ਜਾਂਦਾ ਹੈ। 

ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ

ਮੋਟਾਪਾ

ਖਾਂਦੇ ਸਮੇਂ ਫੋਨ 'ਤੇ ਰੁੱਝੇ ਰਹਿਣ ਨਾਲ ਵੀ ਮੋਟਾਪੇ ਦਾ ਖ਼ਤਰਾ ਵਧ ਜਾਂਦਾ ਹੈ। ਫੋਨ 'ਤੇ ਰੁੱਝੇ ਰਹਿਣ ਨਾਲ ਅਕਸਰ ਲੋਕ ਲੋੜ ਤੋਂ ਵੱਧ ਖਾਂਦੇ ਹਨ। ਇਹ ਜ਼ਿਆਦਾ ਖਾਣਾ ਮੋਟਾਪੇ ਦੇ ਰੂਪ 'ਚ ਪ੍ਰਗਟ ਹੁੰਦਾ ਹੈ।

ਪਾਚਨ ਪ੍ਰਣਾਲੀ 'ਤੇ ਪ੍ਰਭਾਵ

ਖਾਂਦੇ ਸਮੇਂ ਫ਼ੋਨ ਦੀ ਵਰਤੋਂ ਕਰਨ ਕਾਰਨ, ਲੋਕ ਅਕਸਰ ਆਪਣਾ ਭੋਜਨ ਸਹੀ ਢੰਗ ਨਾਲ ਨਹੀਂ ਚਬਾ ਪਾਉਂਦੇ। ਭੋਜਨ ਠੀਕ ਤਰ੍ਹਾਂ ਨਾਲ ਪਚਣ ਕਾਰਨ ਪੇਟ ਦਰਦ, ਕਬਜ਼ ਅਤੇ ਹੋਰ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News