ਅੱਖਾਂ ਲਈ ਨਿਰ੍ਹਾ ਜ਼ਹਿਰ ਹਨ ਇਹ ਚੀਜ਼ਾਂ ! ਤੰਦਰੁਸਤ ਨਜ਼ਰ ਲਈ ਪੜ੍ਹੋ ਪੂਰੀ ਖ਼ਬਰ

Tuesday, Aug 19, 2025 - 02:33 PM (IST)

ਅੱਖਾਂ ਲਈ ਨਿਰ੍ਹਾ ਜ਼ਹਿਰ ਹਨ ਇਹ ਚੀਜ਼ਾਂ ! ਤੰਦਰੁਸਤ ਨਜ਼ਰ ਲਈ ਪੜ੍ਹੋ ਪੂਰੀ ਖ਼ਬਰ

ਹੈਲਥ ਡੈਸਕ- ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟਸ।

ਇਹ ਵੀ ਪੜ੍ਹੋ : ਖ਼ਰਾਬ ਹੋ ਗਿਆ ਹੈ ਪੇਟ, ਘਬਰਾਓ ਨਾ ਬਸ ਘਰ ਦੀ ਰਸੋਈ 'ਚੋਂ ਕਰੋ ਇਹ ਇਲਾਜ

ਜ਼ਿਆਦਾ ਮਿੱਠੀਆਂ ਚੀਜ਼ਾਂ

  • ਕੋਲਡ ਡ੍ਰਿੰਕ, ਕੇਕ, ਮਠਿਆਈਆਂ ਆਦਿ ਦਾ ਵੱਧ ਸੇਵਨ ਬਲੱਡ ਸ਼ੂਗਰ ਵਧਾਉਂਦਾ ਹੈ। ਇਸ ਨਾਲ ਰੇਟਿਨਾ ਨੂੰ ਨੁਕਸਾਨ, ਧੁੰਦਲਾ ਦਿੱਖਣਾ, ਡਾਇਬਿਟਿਕ ਰੈਟੀਨੋਪੈਥੀ ਅਤੇ ਸਮੇਂ ਤੋਂ ਪਹਿਲਾਂ ਮੋਤੀਆਬਿੰਦ ਦੀ ਸਮੱਸਿਆ ਹੋ ਸਕਦੀ ਹੈ।
  • ਡੀਪ-ਫਰਾਈਡ ਅਤੇ Oily foods
  • ਸਮੋਸੇ, ਪਕੌੜੇ, ਚਿਪਸ ਅਤੇ ਫਾਸਟ ਫੂਡ 'ਚ ਮੌਜੂਦ ਟ੍ਰਾਂਸ ਫੈਟ ਅੱਖਾਂ ਦੀਆਂ ਨਸਾਂ ਨੂੰ ਬੰਦ ਕਰ ਸਕਦੇ ਹਨ। ਇਸ ਨਾਲ ਡ੍ਰਾਈ ਆਈ ਦੀ ਸਮੱਸਿਆ ਅਤੇ ਗਲੂਕੋਮਾ (ਅੱਖਾਂ ਦਾ ਪ੍ਰੈਸ਼ਰ ਵਧਣਾ) ਦਾ ਖਤਰਾ ਹੁੰਦਾ ਹੈ।
  • ਜ਼ਿਆਦਾ ਲੂਣ ਵਾਲੇ ਖਾਣੇ
  • ਨਮਕੀਨ, ਅਚਾਰ ਅਤੇ ਪੈਕ ਕੀਤੇ ਸਨੈਕਸ ਹਾਈ ਸੋਡੀਅਮ ਦੇ ਕਾਰਨ ਬਲੱਡ ਪ੍ਰੈਸ਼ਰ ਵਧਾਉਂਦੇ ਹਨ। ਇਸ ਨਾਲ ਅੱਖਾਂ 'ਚ ਸੋਜ, ਪਫ਼ੀ ਆਈ ਅਤੇ ਰੇਟਿਨਾ ਡੈਮੇਜ ਹੋ ਸਕਦਾ ਹੈ।

ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ

ਪ੍ਰੋਸੈਸਡ ਫੂਡਸ

ਨੂਡਲਸ, ਪੀਜ਼ਾ, ਬਰਗਰ, ਪੈਕਟ ਸਨੈਕਸ 'ਚ ਪ੍ਰਿਜ਼ਰਵੇਟਿਵਜ਼ ਅਤੇ ਕੈਮੀਕਲ ਹੁੰਦੇ ਹਨ ਜੋ ਅੱਖਾਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਅੱਖਾਂ 'ਚ ਜਲਣ, ਲਾਲੀ ਅਤੇ ਨਜ਼ਰ ਕਮਜ਼ੋਰ ਹੋ ਸਕਦੀ ਹੈ।

ਕੈਫੀਨ ਅਤੇ ਅਲਕੋਹਲ

  • ਕੌਫੀ, ਸ਼ਰਾਬ ਅਤੇ ਐਨਰਜੀ ਡ੍ਰਿੰਕਸ ਸਰੀਰ ਨੂੰ ਡੀਹਾਈਡਰੇਟ ਕਰਦੇ ਹਨ। ਇਸ ਨਾਲ ਡ੍ਰਾਈ ਆਈ ਸਿੰਡਰੋਮ, ਅੱਖਾਂ ਦੀ ਥਕਾਵਟ ਅਤੇ ਡਾਰਕ ਸਰਕਲ ਹੋ ਸਕਦੇ ਹਨ।
  • ਅੱਖਾਂ ਦੀ ਸਿਹਤ ਲਈ ਕੀ ਖਾਣਾ ਚਾਹੀਦਾ ਹੈ?
  • ਹਰੀਆਂ ਸਬਜ਼ੀਆਂ (ਪਾਲਕ, ਮੇਥੀ, ਸਰ੍ਹੋਂ)
  • ਗਾਜਰ ਅਤੇ ਚੁਕੰਦਰ
  • ਅਖਰੋਟ ਅਤੇ ਬਾਦਾਮ
  • ਮੱਛੀ (ਓਮੇਗਾ-3 ਫੈਟੀ ਐਸਿਡ ਲਈ)
  • ਆਂਵਲਾ ਅਤੇ ਸੰਤਰਾ ਵਰਗੇ ਵਿਟਾਮਿਨ-C ਭਰਪੂਰ ਫਲ

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
 


author

DIsha

Content Editor

Related News