ਟੁੱਟਦੇ ਨਹੂੰਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਮਹਿੰਗਾ, ਸਰੀਰ ’ਚ ਹੋ ਸਕਦੀ ਹੈ ਇਨ੍ਹਾਂ ਚੀਜ਼ਾਂ ਦੀ ਕਮੀ

Wednesday, Nov 06, 2024 - 01:35 PM (IST)

ਟੁੱਟਦੇ ਨਹੂੰਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਮਹਿੰਗਾ, ਸਰੀਰ ’ਚ ਹੋ ਸਕਦੀ ਹੈ ਇਨ੍ਹਾਂ ਚੀਜ਼ਾਂ ਦੀ ਕਮੀ

ਹੈਲਥ ਡੈਸਕ - ਜੇਕਰ ਨਹੁੰ ਅਚਾਨਕ ਟੁੱਟਣ ਲੱਗ ਜਾਣ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਇਸ ਦਾ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਨਹੁੰ ਟੁੱਟਣਾ ਨਾਰਮਲ ਨਹੀਂ ਹੁੰਦਾ ਹੈ। ਚਮੜੀ ਦੇ ਮਾਹਿਰਾਂ ਦੇ ਅਨੁਸਾਰ, ਆਇਰਨ, ਜ਼ਿੰਕ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਨਹੁੰ ਟੁੱਟ ਸਕਦੇ ਹਨ। ਇਸ ਲਈ, ਸਹੀ ਖੁਰਾਕ ਅਤੇ ਨਿਯਮਤ ਦੇਖਭਾਲ ਨਾਲ ਤੁਸੀਂ ਨਹੁੰਆਂ ਨੂੰ ਟੁੱਟਣ ਤੋਂ ਰੋਕ ਸਕਦੇ ਹੋ। ਆਓ ਜਾਣਦੇ ਹਾਂ ਕਿਸ ਦੀ ਕਮੀ ਕਾਰਨ ਨਹੁੰ ਟੁੱਟਦੇ ਹਨ...

ਪੜ੍ਹੋ ਇਹ ਵੀ ਖਬਰ -40 ਰੁਪਏ ਪ੍ਰਤੀ ਕਿਲੋ 'ਚ ਮਿਲ ਰਿਹੈ ਦੁਨੀਆ ਦਾ ਸਭ ਤੋਂ ਤਾਕਤਵਰ ਫਲ, ਸਰੀਰ ਨੂੰ ਤਾਕਤ ਨਾਲ ਭਰ ਦੇਵੇਗੀ ਇਹ ਚੀਜ਼

ਇਨ੍ਹਾਂ ਚੀਜ਼ਾਂ ਦੀ ਕਮੀਂ ਨਾਲ ਟੁੱਟਦੇ ਨਹੂੰ 

ਵਿਟਾਮਿਨ B7, ਜਿਸ ਨੂੰ ਬਾਇਓਟਿਨ ਵੀ ਕਿਹਾ ਜਾਂਦਾ ਹੈ, ਨਹੁੰਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀ ਕਾਰਨ ਨਹੁੰ ਟੁੱਟਣ ਲੱਗ ਜਾਂਦੇ ਹਨ, ਉਨ੍ਹਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਉਹ ਠੀਕ ਤਰ੍ਹਾਂ ਵੱਧ ਨਹੀਂ ਪਾਉਂਦੇ। ਇਸ ਲਈ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਭੋਜਨ 'ਚ ਆਂਡਾ, ਦੁੱਧ, ਪਨੀਰ, ਮੀਟ, ਮੱਛੀ, ਸਾਬਤ ਅਨਾਜ, ਹਰੀਆਂ ਸਬਜ਼ੀਆਂ, ਮੇਵੇ ਅਤੇ ਬੀਜ ਸ਼ਾਮਲ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਸਰਦੀ ਅਤੇ ਖਾਂਸੀ ਤੋਂ ਹੋ ਪ੍ਰੇਸ਼ਾਨ ਤਾਂ ਖੁਰਾਕ ’ਚ ਸ਼ਾਮਲ ਕਰੋ ਇਹ ਫਲ, ਜਾਣ ਲਓ ਇਸ ਦੇ ਫਾਇਦੇ

PunjabKesari

ਵਿਟਾਮਿਨ ਈ ਦੀ ਕਮੀ

ਵਿਟਾਮਿਨ ਈ ਇਕ ਐਂਟੀਆਕਸੀਡੈਂਟ ਹੈ ਜੋ ਨਹੁੰਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀ ਨਾਲ ਨਹੁੰ ਟੁੱਟਣ, ਨਹੁੰਆਂ ਦੇ ਰੰਗ 'ਚ ਬਦਲਾਅ ਅਤੇ ਨਹੁੰਆਂ ਦਾ ਹੌਲੀ ਵਿਕਾਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਮੀ ਨੂੰ ਪੂਰਾ ਕਰਨ ਲਈ ਬਾਦਾਮ, ਅਖਰੋਟ, ਪਿਸਤਾ, ਸੂਰਜਮੁਖੀ ਦੇ ਬੀਜ, ਮੂੰਗਫਲੀ, ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਖੁਰਾਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ

ਆਇਰਨ ਦੀ ਕਮੀ

ਆਇਰਨ ਦੀ ਕਮੀ ਕਾਰਨ ਨਹੁੰ ਵੀ ਟੁੱਟਣ ਲੱਗ ਪੈਂਦੇ ਹਨ। ਇਸ ਕਾਰਨ ਨਹੁੰਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਨਹੁੰਆਂ ਵਧਣੋ ਹੱਟ ਜਾਂਦੇ ਹਨ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਰੈੱਡ ਮੀਟ, ਚਿਕਨ, ਮੱਛੀ, ਅੰਡਾ, ਦੁੱਧ, ਪਨੀਰ, ਸਾਬਤ ਅਨਾਜ, ਹਰੀਆਂ ਸਬਜ਼ੀਆਂ ਅਤੇ ਫਲ ਖਾ ਸਕਦੇ ਹਨ।

ਪੜ੍ਹੋ ਇਹ ਵੀ ਖਬਰ -ਝੜਦੇ ਵਾਲਾਂ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ, ਜਾਣੋ ਕਿਹੜੀ ਸਮੱਸਿਆ ਦੇ ਹਨ ਸ਼ੁਰੂਆਤੀ ਸੰਕੇਤ

ਨਹੁੰਆਂ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ :-

1. ਨਹੁੰਆਂ ਦੀ ਦੇਖਭਾਲ ਲਈ ਨਿਯਮਿਤ ਤੌਰ 'ਤੇ ਮੋਇਸਚਰਾਈਜ਼ ਕਰੋ।
2. ਯੋਗਾ ਅਤੇ ਕਸਰਤ ਕਰੋ।
3. ਨਿਯਮਿਤ ਤੌਰ 'ਤੇ ਨਹੁੰ ਕੱਟੋ ਅਤੇ ਫਾਈਲ ਕਰੋ।
4. ਤਾਜ਼ੇ ਸੰਤਰੇ ਦੇ ਛਿਲਕਿਆਂ 'ਚ ਛੇਦ ਕਰਕੇ ਨਹੁੰਆਂ 'ਤੇ ਰਗੜੋ।
5. ਇਕ ਕਟੋਰੀ 'ਚ ਇਕ ਕੱਪ ਗਰਮ ਦੁੱਧ ਲਓ ਅਤੇ ਨਹੁੰਆਂ ਨੂੰ 5 ਮਿੰਟ ਲਈ ਭਿਓ ਦਿਓ।
6. ਹੱਥਾਂ ਨੂੰ ਗਿੱਲੇ ਕਰਨ ਲਈ ਗਰਮ ਪਾਣੀ ਦੀ ਵਰਤੋਂ ਨਾ ਕਰੋ।

ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News