ਕੀ ਮੂਲੀ ਦੇ ਪਰੌਂਠਿਆਂ ਨਾਲ ਦਹੀਂ ਖਾਣਾ ਹੈ ਸਹੀ? ਜਾਣੋ ਮਾਹਿਰਾਂ ਦੀ ਰਾਏ

Saturday, Nov 22, 2025 - 03:33 PM (IST)

ਕੀ ਮੂਲੀ ਦੇ ਪਰੌਂਠਿਆਂ ਨਾਲ ਦਹੀਂ ਖਾਣਾ ਹੈ ਸਹੀ? ਜਾਣੋ ਮਾਹਿਰਾਂ ਦੀ ਰਾਏ

ਹੈਲਥ ਡੈਸਕ- ਸਰਦੀਆਂ 'ਚ ਮੂਲੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਲੋਕ ਇਸ ਨੂੰ ਅਚਾਰ, ਸਬਜ਼ੀ ਜਾਂ ਪਰੌਂਠੇ ਬਣਾ ਕੇ ਖਾਂਦੇ ਹਨ। ਜ਼ਿਆਦਾਤਰ ਲੋਕ ਮੂਲੀ ਦੇ ਪਰੌਂਠੇ ਦਹੀਂ, ਪਿਆਜ਼ ਜਾਂ ਬਟਰ ਨਾਲ ਖਾਣਾ ਪਸੰਦ ਕਰਦੇ ਹਨ। ਪਰ ਆਯੁਰਵੇਦ ਅਨੁਸਾਰ ਮੂਲੀ ਦੇ ਨਾਲ ਕੁਝ ਖਾਣ-ਪੀਣ ਦੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ, ਨਹੀਂ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ।

ਦਹੀਂ ਨਾਲ ਪਰਹੇਜ਼:

ਆਯੁਰਵੇਦਿਕ ਮਾਹਿਰਾਂ ਮੁਤਾਬਕ ਮੂਲੀ ਦੇ ਪਰੌਂਠਿਆਂ ਨਾਲ ਦਹੀਂ ਨਹੀਂ ਖਾਣਾ ਚਾਹੀਦਾ। ਦਹੀਂ-ਪਰੌਂਠੇ ਦਾ ਇਹ ਸਰਦੀਆਂ ਵਾਲਾ ਮਸ਼ਹੂਰ ਕੰਬੀਨੇਸ਼ਨ ਪੇਟ ਲਈ ਭਾਰੀ ਹੋ ਸਕਦਾ ਹੈ ਅਤੇ ਗੈਸ ਤੇ ਕਬਜ਼ ਦੀ ਸਮੱਸਿਆ ਪੈਦਾ ਕਰ ਸਕਦਾ ਹੈ।

ਦੁੱਧ, ਖੀਰਾ ਅਤੇ ਖੱਟੇ ਫਲ ਵੀ ਹਨ ਨੁਕਸਾਨਦਾਇਕ:

ਮੂਲੀ ਅਤੇ ਦੁੱਧ ਨੂੰ ਇਕੱਠੇ ਖਾਣ 'ਤੇ ਆਯੁਰਵੇਦ 'ਚ ਸਖ਼ਤ ਮਨਾਹੀ ਹੈ, ਕਿਉਂਕਿ ਇਸ ਨਾਲ ਸਕਿਨ ਪ੍ਰੋਬਲਮਜ਼ ਹੋ ਸਕਦੀਆਂ ਹਨ। ਮੂਲੀ ਦੇ ਨਾਲ ਖੀਰਾ ਵੀ ਨਹੀਂ ਖਾਣਾ ਚਾਹੀਦਾ, ਕਿਉਂਕਿ ਖੀਰੇ 'ਚ ਪਾਇਆ ਜਾਣ ਵਾਲਾ ਵਿਟਾਮਿਨ C, ਮੂਲੀ ਦੇ ਵਿਟਾਮਿਨ C ਨੂੰ ਨਸ਼ਟ ਕਰ ਦਿੰਦਾ ਹੈ। ਇਸ ਤੋਂ ਇਲਾਵਾ ਖੱਟੇ ਫਲ, ਖਾਸ ਕਰਕੇ ਸੰਤਰਾ, ਮੂਲੀ ਦੇ ਨਾਲ ਖਾਣ 'ਤੇ ਪੇਟ ਫੂਲਣਾ ਅਤੇ ਤਿੱਖਾਪਣ ਵਧ ਸਕਦਾ ਹੈ।

ਕਰੇਲੇ ਦੀ ਸਬਜ਼ੀ ਨਾਲ ਨਾ ਖਾਓ ਮੂਲੀ:

ਮੂਲੀ ਦੇ ਪਰੌਂਠੇ ਨਾਲ ਕਰੇਲੇ ਦੀ ਸਬਜ਼ੀ ਬਿਲਕੁਲ ਨਹੀਂ ਖਾਣੀ ਚਾਹੀਦੀ। ਆਯੁਰਵੇਦ ਇਸ ਕੰਬੀਨੇਸ਼ਨ ਨੂੰ ਬੇਹੱਦ ਨੁਕਸਾਨਦਾਇਕ ਮੰਨਦਾ ਹੈ, ਜੋ ਪੇਟ ਅਤੇ ਹਾਜ਼ਮੇ ਨਾਲ ਜੁੜੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਮੂਲੀ

ਆਯੁਰਵੇਦ ਅਨੁਸਾਰ ਕੁਝ ਬੀਮਾਰੀਆਂ ਵਾਲੇ ਲੋਕਾਂ ਨੂੰ ਮੂਲੀ ਨਹੀਂ ਖਾਣੀ ਚਾਹੀਦੀ, ਕਿਉਂਕਿ ਇਸ ਨਾਲ ਉਨ੍ਹਾਂ ਦੀ ਹਾਲਤ ਖਰਾਬ ਹੋ ਸਕਦੀ ਹੈ—

  • ਥਾਇਰਾਇਡ ਦੇ ਮਰੀਜ਼
  • ਜਿਨ੍ਹਾਂ ਨੂੰ ਗੈਸ ਜਾਂ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ
  • ਕਿਡਨੀ ਸਟੋਨ ਵਾਲੇ ਮਰੀਜ਼

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News