ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ Low BP, ਨਜ਼ਰਅੰਦਾਜ ਕਰਨਾ ਪੈ ਸਕਦੈ ਭਾਰੀ
Sunday, Nov 23, 2025 - 05:21 PM (IST)
ਹੈਲਥ ਡੈਸਕ- ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਅਤੇ ਗੈਰ-ਸਿਹਤਮੰਦ ਜੀਵਨਸ਼ੈਲੀ ਨੇ ਕਈ ਸਿਹਤ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਜਿੱਥੇ ਲੋਕ ਆਮ ਤੌਰ 'ਤੇ ਹਾਈ ਬਲੱਡ ਪ੍ਰੈਸ਼ਰ ਨੂੰ ਹੀ ਖਤਰਨਾਕ ਮੰਨਦੇ ਹਨ, ਉੱਥੇ ਡਾਕਟਰਾਂ ਦੇ ਮੁਤਾਬਕ ਲੋਅ ਬੀਪੀ ਵੀ ਬਰਾਬਰ ਹੀ ਖ਼ਤਰਾ ਪੈਦਾ ਕਰਦਾ ਹੈ। ਲੋਅ ਬਲੱਡ ਪ੍ਰੈਸ਼ਰ ਦੇ ਕਾਰਨ ਦਿਮਾਗ ਅਤੇ ਦਿਲ ਤੱਕ ਖ਼ੂਨ ਦੀ ਸਪਲਾਈ ਘੱਟ ਹੋ ਜਾਂਦੀ ਹੈ, ਜਿਸ ਨਾਲ ਚੱਕਰ ਆਉਣਾ, ਕਮਜ਼ੋਰੀ ਅਤੇ ਹੋਰ ਗੰਭੀਰ ਸਮੱਸਿਆਵਾਂ ਉੱਭਰ ਸਕਦੀਆਂ ਹਨ।
ਨੌਜਵਾਨਾਂ 'ਚ ਵੱਧ ਰਿਹਾ ਲੋਅ ਬੀਪੀ ਦਾ ਖਤਰਾ
ਜਿੱਥੇ ਕਦੇ ਲੋਅ ਬੀਪੀ ਨੂੰ ਬਜ਼ੁਰਗਾਂ ਦੀ ਸਮੱਸਿਆ ਮੰਨਿਆ ਜਾਂਦਾ ਸੀ, ਉੱਥੇ ਹੁਣ 20 ਤੋਂ 35 ਸਾਲ ਦੇ ਨੌਜਵਾਨ ਵੀ ਇਸ ਦੀ ਲਪੇਟ ‘ਚ ਆ ਰਹੇ ਹਨ। ਅਨਿਯਮਿਤ ਨੀਂਦ, ਪਾਣੀ ਘੱਟ ਪੀਣਾ, ਲੰਬੇ ਸਮੇਂ ਲਈ ਖਾਲੀ ਪੇਟ ਰਹਿਣਾ, ਸਟ੍ਰੈੱਸ, ਜ਼ਿਆਦਾ ਸਮੇਂ ਲਈ AC 'ਚ ਬੈਠਣਾ, ਥਾਇਰਾਇਡ ਅਤੇ ਹੋਰ ਹਾਰਮੋਨਲ ਗੜਬੜਾਂ — ਇਹ ਸਾਰੇ ਕਾਰਨ ਅਚਾਨਕ ਬਲੱਡ ਪ੍ਰੈਸ਼ਰ ਘੱਟ ਕਰ ਦਿੰਦੇ ਹਨ। ਇਸ ਨਾਲ ਚੱਕਰ, ਅੱਖਾਂ ਦੇ ਅੱਗੇ ਹਨੇਰਾ ਛਾ ਜਾਣਾ ਅਤੇ ਬਹੁਤ ਜ਼ਿਆਦਾ ਥਕਾਵਟ ਆਮ ਲੱਛਣ ਹਨ।
ਲੋਅ ਬੀਪੀ ਦੇ ਆਮ ਲੱਛਣ
ਲੋਅ ਬਲੱਡ ਪ੍ਰੈਸ਼ਰ ਹੋਣ 'ਤੇ ਸਰੀਰ ਤੁਰੰਤ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਆਮ ਲੱਛਣਾਂ ਵਿਚ ਚੱਕਰ ਆਉਣਾ, ਅੱਖਾਂ ਧੁੰਦਲੀਆਂ ਹੋਣਾ, ਕਮਜ਼ੋਰੀ, ਦਿਲ ਦੀ ਧੜਕਣ ਤੇਜ਼ ਹੋਣਾ, ਠੰਡਾ ਪਸੀਨਾ ਅਤੇ ਸੁਸਤੀ ਸ਼ਾਮਲ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੱਛਣਾਂ ਨੂੰ ਕਦੇ ਵੀ ਹਲਕੇ ‘ਚ ਨਹੀਂ ਲੈਣਾ ਚਾਹੀਦਾ।
ਤੁਰੰਤ ਰਾਹਤ ਦੇਣ ਵਾਲੇ ਘਰੇਲੂ ਨੁਸਖੇ
ਸੇਂਧਾ ਲੂਣ ਵਾਲਾ ਪਾਣੀ: ਇਕ ਗਲਾਸ ਪਾਣੀ 'ਚ ਚੁਟਕੀ ਭਰ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਤੁਰੰਤ ਰਾਹਤ ਮਿਲ ਸਕਦੀ ਹੈ।
ਦਾਲਚੀਨੀ ਅਤੇ ਅਦਰਕ: ਦੋਵੇਂ ਹੀ ਖੂਨ ਦਾ ਸਰਕੁਲੇਸ਼ਨ ਵਧਾਉਂਦੇ ਹਨ। ਉਨ੍ਹਾਂ ਦਾ ਕੋਸੇ ਪਾਣੀ ਨਾਲ ਸੇਵਨ ਲਾਭਕਾਰੀ ਹੈ।
ਤੁਲਸੀ ਅਤੇ ਸ਼ਹਿਦ: 5–7 ਤੁਲਸੀ ਦੇ ਪੱਤੇ ਚਬਾ ਕੇ ਉੱਪਰੋਂ ਇਕ ਚਮਚ ਸ਼ਹਿਦ ਲੈਣ ਨਾਲ ਬਲੱਡ ਪ੍ਰੈਸ਼ਰ ਸਥਿਰ ਹੁੰਦਾ ਹੈ, ਖ਼ਾਸਕਰ ਸਵੇਰੇ ਦੇ ਸਮੇਂ।
ਸਰਦੀਆਂ 'ਚ ਕਿਉਂ ਵੱਧਦਾ ਹੈ ਖਤਰਾ?
ਸਰਦ ਮੌਸਮ 'ਚ ਖੂਨ ਕੁਝ ਗਾੜ੍ਹਾ ਹੋ ਜਾਂਦਾ ਹੈ ਅਤੇ ਮੈਟਾਬੋਲਿਜ਼ਮ ਸੁਸਤ ਹੋ ਜਾਂਦਾ ਹੈ, ਜਿਸ ਨਾਲ ਲੋਅ ਬੀਪੀ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ। ਇਸ ਦੌਰਾਨ ਪਾਣੀ ਵੱਧ ਪੀਣ ਅਤੇ ਹਲਕੀ ਫੁਲਕੀ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕਦੋਂ ਕਰੀਏ ਡਾਕਟਰ ਨਾਲ ਸੰਪਰਕ
- ਵਾਰ-ਵਾਰ ਚੱਕਰ ਆਉਣ
- ਬੇਹੋਸ਼ੀ ਵਰਗੀ ਫੀਲਿੰਗ
- ਦਿਲ ਦੀ ਤੇਜ਼ ਧੜਕਣ
- ਛਾਤੀ 'ਚ ਦਰਦ
- ਬਹੁਤ ਜ਼ਿਆਦਾ ਕਮਜ਼ੋਰੀ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
