ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਡਾਈਟ ''ਚ ਸ਼ਾਮਲ ਕਰਨ ਇਹ ਸੁਪਰ ਫੂਡਜ਼, ਦਿਨਾਂ ''ਚ ਮਿਲੇਗਾ ਆਰਾਮ
Monday, Aug 25, 2025 - 04:18 PM (IST)

ਹੈਲਥ ਡੈਸਕ- ਅੱਜ ਦੇ ਸਮੇਂ 'ਚ ਹਾਈ ਬਲੱਡ ਪ੍ਰੈਸ਼ਰ (ਹਾਈ ਬੀਪੀ) ਦੀ ਸਮੱਸਿਆ ਆਮ ਹੋ ਚੁੱਕੀ ਹੈ। ਗਲਤ ਖਾਣ-ਪੀਣ ਅਤੇ ਅਣਹੈਲਦੀ ਜੀਵਨਸ਼ੈਲੀ ਕਾਰਨ ਬਹੁਤ ਸਾਰੇ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਮਾਹਿਰਾਂ ਅਨੁਸਾਰ 120/80 ਹਾਈ ਬਲੱਡ ਪ੍ਰੈਸ਼ਰ ਨਾਰਮਲ ਮੰਨਿਆ ਜਾਂਦਾ ਹੈ। ਜੇਕਰ ਇਹ ਇਸ ਤੋਂ ਵੱਧ ਹੋਵੇ ਤਾਂ ਇਸ ਨੂੰ ਹਾਈ ਬੀਪੀ ਕਿਹਾ ਜਾਂਦਾ ਹੈ ਜੋ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਹਾਈ ਬੀਪੀ ਦੇ ਲੱਛਣ
ਚੱਕਰ ਆਉਣਾ, ਥਕਾਵਟ ਮਹਿਸੂਸ ਹੋਣਾ, ਸਿਰ ਦਰਦ, ਧੁੰਦਲਾ ਦਿਖਣਾ ਅਤੇ ਸਾਹ ਲੈਣ 'ਚ ਦਿੱਕਤ ਆਉਣਾ ਇਸ ਦੇ ਮੁੱਖ ਲੱਛਣ ਹਨ। ਹਾਈ ਬੀਪੀ ਨੂੰ ਦਵਾਈ ਨਾਲ ਕਾਬੂ ਕੀਤਾ ਜਾ ਸਕਦਾ ਹੈ ਪਰ ਨਾਲ ਹੀ ਸਹੀ ਡਾਈਟ ਰੱਖਣ ਨਾਲ ਵੀ ਇਸ ਨੂੰ ਕਾਬੂ 'ਚ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ Internet ਕਰ ਸਕੋਗੇ WhatsApp Call, ਜਾਣੋ ਕਿਵੇਂ ਕਰੇਗਾ ਕੰਮ
ਖੁਰਾਕ 'ਚ ਕੀ ਸ਼ਾਮਲ ਕਰੀਏ?
ਕੇਲਾ : ਹਾਈ ਬੀਪੀ ਮਰੀਜ਼ ਨੂੰ ਰੋਜ਼ 1–2 ਕੇਲੇ ਜ਼ਰੂਰ ਖਾਣੇ ਚਾਹੀਦੇ ਹਨ। ਕੇਲੇ 'ਚ ਪੋਟੈਸ਼ੀਅਮ ਵੱਧ ਮਾਤਰਾ 'ਚ ਹੁੰਦਾ ਹੈ ਜੋ ਸਰੀਰ 'ਚੋਂ ਵੱਧ ਸੋਡੀਅਮ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਵੱਧ ਸੋਡੀਅਮ ਹਾਈ ਬੀਪੀ ਦਾ ਵੱਡਾ ਕਾਰਨ ਹੁੰਦਾ ਹੈ।
ਲਸਣ : ਲਸਣ 'ਚ ਐਲਿਸਿਨ ਤੱਤ ਹੁੰਦਾ ਹੈ ਜੋ ਖੂਨ ਦੇ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ। ਹਾਈ ਬੀਪੀ ਮਰੀਜ਼ਾਂ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ 2 ਲਸਣ ਦੀਆਂ ਕੱਲੀਆਂ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ।
ਚੁਕੰਦਰ : ਚੁਕੰਦਰ 'ਚ ਨਾਈਟਰੇਟਸ ਪਾਏ ਜਾਂਦੇ ਹਨ ਜੋ ਖੂਨ ਦੀਆਂ ਨਲੀਆਂ ਨੂੰ ਢਿੱਲ੍ਹਾ ਕਰਦੇ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਘਟਾਉਣ 'ਚ ਮਦਦਗਾਰ ਹੁੰਦੇ ਹਨ। ਡਾਈਟ 'ਚ ਚੁਕੰਦਰ ਸ਼ਾਮਲ ਕਰਨਾ ਹਾਈ ਬੀਪੀ ਮਰੀਜ਼ਾਂ ਲਈ ਫਾਇਦੇਮੰਦ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਬੀਪੀ ਵਾਲੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਸਹੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੁਦਰਤੀ ਤਰੀਕੇ ਨਾਲ ਕਾਬੂ 'ਚ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8