ਗੁਣਾਂ ਦੀ ਖ਼ਾਨ ਹੁੰਦੇ ਨੇ ਬਾਦਾਮ ! ਬਸ ਜਾਣ ਲਓ ਖਾਣ ਦਾ ਸਹੀ ਤਰੀਕਾ
Saturday, Aug 30, 2025 - 10:16 AM (IST)

ਹੈਲਥ ਡੈਸਕ- ਬਦਾਮ ਇਕ ਅਜਿਹਾ ਡ੍ਰਾਈ ਫਰੂਟ ਹੈ ਜੋ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਜੇਕਰ ਇਸ ਨੂੰ ਭਿਓਂ ਕੇ ਖਾਧਾ ਜਾਵੇ ਤਾਂ ਇਸ ਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ। ਵਿਗਿਆਨਕ ਅਧਿਐਨ ਅਨੁਸਾਰ ਸਿਰਫ਼ 5 ਭਿੱਜੇ ਹੋਏ ਬਦਾਮ ਰੋਜ਼ਾਨਾ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋ ਸਕਦੇ ਹਨ।
ਪਾਚਣ 'ਚ ਸੁਧਾਰ : ਭਿੱਜੇ ਹੋਏ ਬਦਾਮਾਂ ਨਾਲ ਟੈਨਿਨ ਤੇ ਫਾਈਟਿਕ ਐਸਿਡ ਨਿਕਲ ਜਾਂਦੇ ਹਨ, ਜਿਸ ਕਾਰਨ ਬਦਾਮ 'ਚ ਮੌਜੂਦ ਪ੍ਰੋਟੀਨ ਤੇ ਖਣਿਜ ਤੱਤ ਸਰੀਰ 'ਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ। ਇਸ ਨਾਲ ਪਾਚਣ ਦੀ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਊਰਜਾ ਬਣੀ ਰਹਿੰਦੀ ਹੈ : ਬਦਾਮਾਂ 'ਚ ਹੈਲਥੀ ਫੈਟ, ਪ੍ਰੋਟੀਨ ਅਤੇ ਫਾਈਬਰ ਹੁੰਦਾ ਹੈ ਜੋ ਹੌਲੀ-ਹੌਲੀ ਊਰਜਾ ਰਿਲੀਜ਼ ਕਰਦੇ ਹਨ। ਇਸ ਨਾਲ ਦਿਨ ਭਰ ਤਾਜ਼ਗੀ ਰਹਿੰਦੀ ਹੈ ਅਤੇ ਦੁਪਹਿਰ ਦੀ ਥਕਾਵਟ ਘੱਟ ਹੁੰਦੀ ਹੈ।
ਚਮਕਦਾਰ ਚਮੜੀ : ਬਦਾਮਾਂ 'ਚ ਮੌਜੂਦ ਵਿਟਾਮਿਨ E ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਚਮੜੀ ਨੂੰ ਪ੍ਰਦੂਸ਼ਣ, ਧੁੱਪ ਅਤੇ ਤਣਾਅ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਨਿਯਮਿਤ ਸੇਵਨ ਨਾਲ ਚਮੜੀ ਹੋਰ ਹਾਈਡਰੇਟਡ, ਨਰਮ ਅਤੇ ਚਮਕਦਾਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਦਿਮਾਗ ਦੀ ਤਾਕਤ : ਬਦਾਮਾਂ ਨੂੰ 'ਬ੍ਰੇਨ ਫੂਡ' ਵੀ ਕਿਹਾ ਜਾਂਦਾ ਹੈ। ਇਸ 'ਚ ਰਾਈਬੋਫਲੇਵਿਨ ਅਤੇ ਐਲ-ਕਾਰਨਿਟਾਈਨ ਹੁੰਦੇ ਹਨ, ਜੋ ਦਿਮਾਗ ਦੀਆਂ ਨਸਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਯਾਦਦਾਸ਼ਤ ਨੂੰ ਬਿਹਤਰ ਬਣਾਉਂਦੇ ਹਨ।
ਦਿਲ ਦੀ ਸਿਹਤ ਲਈ ਲਾਭਕਾਰੀ : ਨਿਯਮਿਤ ਬਦਾਮ ਖਾਣ ਨਾਲ 'ਖ਼ਰਾਬ' LDL ਕੋਲੇਸਟਰੋਲ ਘੱਟ ਹੁੰਦਾ ਹੈ ਅਤੇ 'ਚੰਗਾ' HDL ਕੋਲੇਸਟਰੋਲ ਵਧਦਾ ਹੈ। ਇਸ ਤੋਂ ਇਲਾਵਾ, ਇਸ 'ਚ ਮੈਗਨੀਸ਼ੀਅਮ ਅਤੇ ਪੋਟੈਸ਼ੀਅਮ ਵੀ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਕੰਟਰੋਲ ਰੱਖਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8