ਸਾਧਾਰਨ ਡਲਿਵਰੀ ਨਾਲ ਬੱਚੇ ਹੁੰਦੇ ਸਿਹਤਮੰਦ

Saturday, Jan 02, 2016 - 03:14 PM (IST)

 ਸਾਧਾਰਨ ਡਲਿਵਰੀ ਨਾਲ ਬੱਚੇ ਹੁੰਦੇ ਸਿਹਤਮੰਦ

ਨਿਊਯਾਰਕ-ਬੱਚੇ ਦਾ ਜਨਮ ਜੇਕਰ ਆਧੁਨਿਕ ਮੈਡੀਕਲ ਸਿਸਟਮ ਯਾਨੀ ਸੀ-ਸੈਕਸ਼ਨ ਦੇ ਸਥਾਨ ''ਤੇ ਸਾਧਾਰਨ ਤਰੀਕੇ ਨਾਲ ਹੋਵੇ, ਤਾਂ ਉਹ ਜ਼ਿਆਦਾ ਸਿਹਤਮੰਦ ਹੁੰਦਾ ਹੈ। ''ਬਰਥ ਡਿਫੇਕਟਸ ਰਿਸਰਚ'' ਨਾਮਕ ਰਸਾਲੇ ਵਿਚ ਛਪੇ ਇਕ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਅਧਿਐਨ ਮੁਤਾਬਕ ਗਰਭ ਅਵਸਥਾ ਅਤੇ ਡਲਿਵਰੀ ਦੌਰਾਨ ਮਾਈਕ੍ਰੋਬਾਇਓਮ ਵਾਤਾਵਰਣ ਵਿਚ ਗੜਬੜੀ, ਵਧਦੇ ਬੱਚਿਆਂ ਦੇ ਸ਼ੁਰੂਆਤੀ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸਦੇ ਕਾਰਨ ਬੱਚਿਆਂ ਨੂੰ ਭਵਿੱਖ ਵਿਚ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਸੀ-ਸੈਕਸ਼ਨ ਡਲਿਵਰੀ ਵਰਗੇ ਆਧੁਨਿਕ ਮੈਡੀਕਲ ਸਿਸਟਮ ਇਨ੍ਹਾਂ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬੱਚਿਆਂ ''ਤੇ ਕਈ ਤਰ੍ਹਾਂ ਨਾਲ ਅਸਰ ਪਾਉਂਦਾ ਹੈ।


Related News