ਲੁਧਿਆਣੇ ''ਚ 8 ਸਾਲਾ ਬੱਚੇ ਨਾਲ ਬਦਫ਼ੈਲੀ! ਮੁੰਡੇ ਨੇ ਪਤੰਗ ਦੇਣ ਦਾ ਲਾਲਚ ਦੇ ਕੇ...

Tuesday, Dec 16, 2025 - 03:15 PM (IST)

ਲੁਧਿਆਣੇ ''ਚ 8 ਸਾਲਾ ਬੱਚੇ ਨਾਲ ਬਦਫ਼ੈਲੀ! ਮੁੰਡੇ ਨੇ ਪਤੰਗ ਦੇਣ ਦਾ ਲਾਲਚ ਦੇ ਕੇ...

ਲੁਧਿਆਣਾ (ਗੌਤਮ): ਹੈਬੋਵਾਲ ਦੇ ਲਾਦੀਆਂ ਕਲਾਂ ਦੇ ਹੈਦਰ ਐਨਕਲੇਵ ’ਚ ਇਕ ਨੌਜਵਾਨ ਨੇ 8 ਸਾਲ ਦੇ ਬੱਚੇ ਨਾਲ ਬਦਫੈਲੀ ਕੀਤੀ ਅਤੇ ਮੌਕੇ ਤੋਂ ਭੱਜ ਗਿਆ। ਪਰਿਵਾਰ ਨੂੰ ਇਸ ਅਪਰਾਧ ਦਾ ਪਤਾ ਉਦੋਂ ਲੱਗਿਆ, ਜਦੋਂ ਬੱਚਾ ਘਰ ਵਾਪਸ ਆਇਆ। ਬੱਚੇ ਦੇ ਪਿਤਾ ਨੇ ਘਟਨਾ ਦੀ ਸੂਚਨਾ ਹੈਬੋਵਾਲ ਪੁਲਸ ਸਟੇਸ਼ਨ ਨੂੰ ਦਿੱਤੀ। ਜਾਂਚ ਤੋਂ ਬਾਅਦ, ਪੁਲਸ ਨੇ ਨੌਜਵਾਨ ਵਿਰੁੱਧ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।

ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਜੋਂ ਹੋਈ ਹੈ, ਜੋ ਫਿਲੌਰ ਦੇ ਰਾਮਗੜ੍ਹ ਪਿੰਡ ਦਾ ਰਹਿਣ ਵਾਲਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਦਾ 8 ਸਾਲ ਦਾ ਪੁੱਤਰ ਘਰ ਵਾਪਸ ਆਇਆ ਤਾਂ ਉਸ ਦੀ ਤਬੀਅਤ ਠੀਕ ਨਹੀਂ ਸੀ ਅਤੇ ਉਸ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸਨ। ਉਹ ਬਹੁਤ ਦਰਦ ਵਿਚ ਸੀ।

ਜਦੋਂ ਉਸ ਨੇ ਆਪਣੇ ਪੁੱਤਰ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਗਲੀ ਗਲੀ ਵਿਚ ਰਹਿਣ ਵਾਲੇ ਨੌਜਵਾਨ ਨੇ ਉਸ ਨੂੰ ਪਤੰਗ ਦੇਣ ਦੇ ਬਹਾਨੇ ਆਪਣੇ ਘਰ ਵਿਚ ਬੁਲਾਇਆ ਸੀ। ਮੁਲਜ਼ਮ ਉਸ ਨੂੰ ਘਰ ਦੀ ਉੱਪਰਲੀ ਮੰਜ਼ਿਲ ’ਤੇ ਇਕ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਕੁਕਰਮ ਕੀਤਾ। ਬਾਅਦ ਵਿਚ ਨੌਜਵਾਨ ਉਸ ਨੂੰ ਧਮਕੀਆਂ ਦੇਣ ਲੱਗ ਪਿਆ। ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਬੱਚੇ ਦਾ ਡਾਕਟਰੀ ਮੁਆਇਨਾ ਕਰਵਾ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Anmol Tagra

Content Editor

Related News