ਪੰਜਾਬ ''ਚ ਚੜ੍ਹਦੀ ਸਵੇਰ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਸੜਕ ''ਤੇ ਹੀ ਪੈ ਗਈਆਂ ਚੀਕਾਂ
Monday, Dec 15, 2025 - 10:26 AM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਮਹਾਰਾਜਾ ਅਗਰਸੇਨ ਚੌਂਕ ਨੇੜੇ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ, ਜਦੋਂ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਅਚਾਨਕ ਪਲਟ ਗਿਆ। ਇਸ ਘਟਨਾ ਦੌਰਾਨ ਡਰ ਦੇ ਮਾਰੇ ਬੱਚੇ ਚੀਕਾਂ ਮਾਰਨ ਲੱਗ ਗਏ। ਹਾਲਾਂਕਿ 2 ਬੱਚਿਆਂ ਨੂੰ ਹਾਦਸੇ ਦੌਰਾਨ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਇਕ ਨਿੱਜੀ ਸਕੂਲ ਦੇ 8-9 ਬੱਚੇ ਆਟੋ 'ਚ ਸਵਾਰ ਹੋ ਕੇ ਸਕੂਲ ਜਾ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ LPG ਸਿਲੰਡਰਾਂ ਨੂੰ ਲੈ ਕੇ ਵੱਡੀ ਖ਼ਬਰ! ਬੁਕਿੰਗ ਕਰਾਉਣ ਵਾਲੇ ਖ਼ਪਤਕਾਰਾਂ ਨੂੰ...
ਅਚਾਨਕ ਆਟੋ ਅੱਗੇ ਸਾਈਕਲ ਸਵਾਰ ਇਕ ਕੁੜੀ ਆ ਗਈ, ਜਿਸ ਨੂੰ ਬਚਾਉਣ ਦੇ ਚੱਕਰ 'ਚ ਆਟੋ ਚਾਲਕ ਨੇ ਕੱਟ ਮਾਰ ਦਿੱਤਾ ਅਤੇ ਮੌਕੇ 'ਤੇ ਹੀ ਆਟੋ ਪਲਟ ਗਿਆ। ਇਸ ਤੋਂ ਬਾਅਦ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੌਕੇ 'ਤੇ ਲੋਕਾਂ ਨੇ ਭੱਜ ਕੇ ਬੱਚਿਆਂ ਨੂੰ ਆਟੋ 'ਚੋਂ ਬਾਹਰ ਕੱਢਿਆ।
ਇਹ ਵੀ ਪੜ੍ਹੋ : ਖਰੜ ਦੇ ਪਿੰਡ ਮਲਕਪੁਰ 'ਚ ਵੋਟਾਂ ਲਈ 'ਆਪ' ਤੇ ਕਾਂਗਰਸ ਨੇ ਲਾਇਆ ਸਾਂਝਾ ਬੂਥ, ਲੋਕਾਂ ਨੇ ਦਿਖਾਈ ਏਕਤਾ
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ 2 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ, ਜਦੋਂ ਕਿ ਡਰਾਈਵਰ ਅਤੇ ਬਾਕੀ ਬੱਚਿਆਂ ਦਾ ਬਚਾਅ ਹੋ ਗਿਆ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਵੀ ਪੂਰੀ ਤਰ੍ਹਾਂ ਘਬਰਾਏ ਹੋਏ ਹਨ।
