ਪੰਜਾਬ 'ਚ ਤੇਜ਼ੀ ਨਾਲ ਡਿੱਗਿਆ ਤਾਪਮਾਨ, ਇਨ੍ਹਾਂ ਜ਼ਿਲ੍ਹਿਆਂ 'ਚ...
Saturday, Dec 06, 2025 - 11:39 AM (IST)
ਜਲੰਧਰ- ਪੰਜਾਬ ’ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਅਤੇ ਕਈ ਇਲਾਕਿਆਂ ’ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 5 ਦਿਨਾਂ ’ਚ ਧੁੰਦ ਵਿਚ ਹੋਰ ਵੀ ਵਾਧਾ ਹੋਵੇਗਾ ਅਤੇ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਨਜ਼ਰ ਆਈ ਹੈ। ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਘਟਿਆ ਹੈ, ਜੋ ਕਿ ਆਮ ਨਾਲੋਂ 1.6 ਡਿਗਰੀ ਘੱਟ ਹੈ।
ਇਹ ਵੀ ਪੜ੍ਹੋ- ਦੇਰ ਰਾਤ ਬਟਾਲਾ 'ਚ ਵੱਡੀ ਵਾਰਦਾਤ, 2 ਨੌਜਵਾਨਾਂ ਨੂੰ ਮਾਰ'ਤੀਆਂ ਗੋਲੀਆਂ
ਰਿਪੋਰਟ ਮੁਤਾਬਕ ਸੂਬੇ ਦੇ ਕੁਝ ਦੱਖਣ-ਪੱਛਮੀ ਜ਼ਿਲ੍ਹਿਆਂ 'ਚ ਕੋਲਡ ਵੇਵ ਦੇ ਹਾਲਾਤ ਬਣ ਸਕਦੇ ਹਨ। ਸੂਬੇ 'ਚ ਤਾਪਮਾਨ ਜਿਥੇ 20-22 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ, ਉਥੇ ਹੀ ਰਾਤ ਦਾ ਪਾਰਾ 6-7 ਡਿਗਰੀ ਤਕ ਲੁੜਕਣ ਦੀ ਸੰਭਾਵਨਾ ਹੈ। ਰਾਤ ਅਤੇ ਸਵੇਰੇ ਦੀ ਠੰਡਕ ਆਮ ਦਿਨਾਂ ਦੀ ਤੁਲਨਾ ਵਿਚ ਹੋਰ ਤੇਜ਼ ਮਹਿਸੂਸ ਹੋਵੇਗੀ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
ਮੌਸਮ ਵਿਭਾਗ ਨੇ ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਲਈ ਕੋਲਡ ਵੇਵ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਰਾਤ ਤੇ ਸਵੇਰੇ ਤਾਪਮਾਨ ਕਾਫੀ ਘਟ ਸਕਦਾ ਹੈ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਪੈ ਸਕਦੀ ਹੈ। ਇਸ ਤੋਂ ਬਾਅਦ 7 ਤੋਂ 9 ਦਸੰਬਰ ਨੂੰ ਮੌਸਮ ਸਾਫ਼ ਰਹੇਗਾ ਅਤੇ ਸੀਤ ਲਹਿਰ ਤੋਂ ਥੌੜੀ ਰਾਹਤ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
