ਮਾਨਸਾ ''ਚ ਸਕੂਲੀ ਬੱਚਿਆਂ ਨੇ ਤਿਆਰ ਕੀਤਾ ਰੋਬੋਟ, ''ਜਾਨੀਜ'' ਰੱਖਿਆ ਗਿਆ ਨਾਂ
Monday, Dec 08, 2025 - 12:26 PM (IST)
ਮਾਨਸਾ : ਇੱਥੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਵਲੋਂ ਸਿੱਖ ਰੋਬੋਟ ਤਿਆਰ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ ਰੋਬੋਟ ਬੰਬ ਡਿਫ਼ਿਊਜ਼ ਕਰ ਸਕਦਾ ਹੈ ਅਤੇ ਇਸ ਦੇ ਨਾਲ ਹੀ ਅੱਗ ਵੀ ਬੁਝਾ ਸਕਦਾ ਹੈ। ਇਸ ਰੋਬੋਟ ਦਾ ਨਾਂ ਜਾਨੀਜ ਰੱਖਿਆ ਗਿਆ ਹੈ। ਹਾਲਾਂਕਿ ਅਜੇ ਇਸ ਰੋਬੋਟ ਦੀ ਪਰਖ ਨਹੀਂ ਕੀਤੀ ਗਈ ਹੈ ਪਰ ਰੋਬੋਟ ਨੂੰ ਲੈ ਕੇ ਚਰਚਾਵਾਂ ਦਾ ਦੌਰ ਗਰਮ ਹੈ।
ਸਕੂਲ ਦੇ ਵਿਦਿਆਰਥੀਆਂ ਵਲੋਂ ਸੜਕਾਂ 'ਤੇ ਇਸ ਦਾ ਟ੍ਰਾਇਲ ਲਿਆ ਗਿਆ ਹੈ ਅਤੇ ਫਿਰ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀ ਗਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਰੋਬੋਟ ਹਰ ਵਿਅਕਤੀ ਦੀ ਗੱਲ ਸਮਝ ਕੇ ਉਸ ਦਾ ਜਵਾਬ ਵੀ ਦੇ ਸਕਦਾ ਹੈ। ਸੋਸ਼ਲ ਮੀਡੀਆ 'ਤੇ ਰੋਬੋਟ ਦੀ ਸਾਂਝੀ ਕੀਤੀ ਗਈ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਰੋਬੋਟ ਉੱਚੀ ਥਾਂ 'ਤੇ ਜਾ ਸਕਦਾ ਹੈ ਅਤੇ ਬੰਬ ਨੂੰ ਫਟਣ ਤੋਂ ਰੋਕ ਸਕਦਾ ਹੈ। ਇਸ ਦੇ ਨਾਲ ਹੀ ਅੱਗ ਵੀ ਬੁਝਾ ਸਕਦਾ ਹੈ।
