ਮੂਲੀ ਦੇ ਪਰਾਂਠੇ ਨਾਲ ਭੁੱਲ ਕੇ ਨਾ ਕਰੋ ਚਾਹ ਦਾ ਸੇਵਨ

Thursday, Dec 26, 2024 - 03:38 PM (IST)

ਮੂਲੀ ਦੇ ਪਰਾਂਠੇ ਨਾਲ ਭੁੱਲ ਕੇ ਨਾ ਕਰੋ ਚਾਹ ਦਾ ਸੇਵਨ

ਹੈਲਥ ਡੈਸਕ- ਸਰਦੀਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਖਾਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਪਰਾਂਠੇ ਲਗਭਗ ਸਾਰੇ ਘਰਾਂ ਵਿੱਚ ਬਣਾਏ ਜਾਂਦੇ ਹਨ। ਆਲੂ, ਪਨੀਰ ਜਾਂ ਮਿਕਸਡ ਵੈਜੀਟੇਬਲ ਪਰਾਂਠਾ ਹਰ ਮੌਸਮ ਵਿੱਚ ਲੋਕਾਂ ਦਾ ਪਸੰਦੀਦਾ ਨਾਸ਼ਤਾ ਹੁੰਦਾ ਹੈ। ਠੰਢ ਦਾ ਮੌਸਮ ਆਉਣ 'ਤੇ ਪਰਾਂਠੇ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਕਿਉਂਕਿ ਸਰਦੀਆਂ ਵਿੱਚ ਮਿੱਠੀ ਅਤੇ ਸਵਾਦਿਸ਼ਟ ਮੂਲੀ ਮਿਲਦੀ ਹੈ। ਇਸ ਦੇ ਪਰਾਂਠੇ ਲੋਕਾਂ ਦੇ ਪਸੰਦੀਦਾ ਹਨ। ਮੂਲੀ ਸਿਹਤ ਨੂੰ ਵੀ ਕਈ ਫਾਇਦੇ ਦਿੰਦੀ ਹੈ। ਸਿਹਤਮੰਦ ਹੋਣ ਦੇ ਨਾਲ-ਨਾਲ ਇਹ ਪਰਾਂਠੇ ਖਾਣ 'ਚ ਵੀ ਬਹੁਤ ਸਵਾਦਿਸ਼ਟ ਹੁੰਦੇ ਹਨ। ਜ਼ਿਆਦਾਤਰ ਲੋਕ ਮੂਲੀ ਦੇ ਪਰਾਂਠਾ ਨਾਲ ਚਾਹ ਵੀ ਪੀਂਦੇ ਹਨ।
ਇਹ ਸੁਆਦ ਤਾਂ ਚੰਗਾ ਹੋ ਸਕਦਾ ਹੈ, ਪਰ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ ਮੂਲੀ ਅਤੇ ਚਾਹ ਦਾ ਸੁਭਾਅ ਇੱਕ ਦੂਜੇ ਤੋਂ ਬਹੁਤ ਵੱਖਰਾ ਹੈ। ਮੂਲੀ ਦਾ ਸੁਭਾਅ ਠੰਢਾ ਹੁੰਦਾ ਹੈ ਜਦੋਂ ਕਿ ਚਾਹ ਦਾ ਸੁਭਾਅ ਗਰਮ ਹੁੰਦਾ ਹੈ। ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਵਿੱਚ ਅਸੰਤੁਲਨ ਪੈਦਾ ਹੋ ਸਕਦਾ ਹੈ, ਜਿਸ ਨਾਲ ਤੁਹਾਡੇ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਮੂਲੀ ਦਾ ਠੰਢਾ ਪ੍ਰਭਾਵ
ਮੂਲੀ ਇੱਕ ਠੰਢੇ ਸੁਭਾਅ ਵਾਲੀ ਸਬਜ਼ੀ ਹੈ। ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਠੰਢਕ ਮਿਲਦੀ ਹੈ। ਮੂਲੀ ਖਾਣ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮੂਲੀ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਸਾਡਾ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ।
ਚਾਹ ਦਾ ਗਰਮ ਪ੍ਰਭਾਵ
ਚਾਹ ਦਾ ਸੁਭਾਅ ਗਰਮ ਹੁੰਦਾ ਹੈ। ਇਸ 'ਚ ਕੈਫੀਨ ਅਤੇ ਟੈਨਿਨ ਮੌਜੂਦ ਹੁੰਦਾ ਹੈ। ਇਹ ਸਰੀਰ ਨੂੰ ਨਿੱਘ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਇਹ ਸਾਡੀ ਪਾਚਨ ਕਿਰਿਆ ਨੂੰ ਵੀ ਤੇਜ਼ ਕਰਦੀ ਹੈ। ਜੇਕਰ ਤੁਸੀਂ ਚਾਹ ਜ਼ਿਆਦਾ ਪੀਂਦੇ ਹੋ ਤਾਂ ਇਸ ਨਾਲ ਪੇਟ 'ਚ ਐਸੀਡਿਟੀ ਅਤੇ ਜਲਨ ਹੋ ਸਕਦੀ ਹੈ। ਤੁਹਾਨੂੰ ਜ਼ਿਆਦਾ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਮੂਲੀ ਅਤੇ ਚਾਹ ਦੇ ਸੇਵਨ ਦਾ ਸਿਹਤ 'ਤੇ ਅਸਰ
ਮੂਲੀ ਦੇ ਪਰਾਂਠੇ ਦੇ ਨਾਲ ਚਾਹ ਪੀਣ ਨਾਲ ਗੈਸ ਬਣ ਸਕਦੀ ਹੈ ਅਤੇ ਪੇਟ ਫੁੱਲ ਸਕਦਾ ਹੈ।
ਮੂਲੀ ਦਾ ਠੰਢਾ ਪ੍ਰਭਾਵ ਤੇ ਚਾਹ ਦਾ ਗਰਮ ਪ੍ਰਭਾਵ ਪਾਚਨ ਪ੍ਰਣਾਲੀ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਗੈਸ, ਐਸੀਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।
ਮੂਲੀ ਦੇ ਪਰਾਂਠੇ ਅਤੇ ਚਾਹ ਦਾ ਇਕੱਠੇ ਸੇਵਨ ਕਰਨ ਨਾਲ ਅੰਤੜੀਆਂ ਵਿਚ ਸੋਜ ਆ ਸਕਦੀ ਹੈ। ਇਸ ਨਾਲ ਜਲਣ ਦੀ ਸਮੱਸਿਆ ਵਧ ਸਕਦੀ ਹੈ।
ਠੰਢੇ ਤੇ ਗਰਮ ਪਦਾਰਥਾਂ ਦਾ ਇਕੱਠੇ ਸੇਵਨ ਸਰੀਰ ਦੇ ਤਾਪਮਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ 'ਚ ਜ਼ੁਕਾਮ ਤੇ ਪੇਟ 'ਚ ਕੜਵੱਲ ਵਰਗੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ।

ਇਹ ਵੀ ਪੜ੍ਹੋ-ਸੰਧਿਆ ਥੀਏਟਰ ਮਾਮਲੇ 'ਚ ਅੱਲੂ ਅਰਜੁਨ ਦਾ ਵੱਡਾ ਐਲਾਨ, ਦਿੱਤੀ ਜਾਵੇਗੀ ਕਰੋੜਾਂ ਦੀ ਵਿੱਤੀ ਸਹਾਇਤਾ 
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਮੂਲੀ ਦੇ ਪਰਾਂਠੇ ਖਾਣ ਅਤੇ ਚਾਹ ਪੀਣ ਵਿੱਚ ਘੱਟੋ-ਘੱਟ ਇੱਕ ਘੰਟੇ ਦਾ ਅੰਤਰ ਰੱਖੋ।
ਮੂਲੀ ਦੇ ਪਰਾਂਠੇ ਖਾਣ ਤੋਂ ਬਾਅਦ ਚਾਹ ਦੀ ਬਜਾਏ ਕੋਸਾ ਪਾਣੀ ਪੀ ਸਕਦੇ ਹੋ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਠੀਕ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News