ਸਵਾਦਿਸ਼ਟ ਤੇ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਟ੍ਰਾਈ ਕਰੋ Paneer Roti Seekh Kebab

Tuesday, Nov 11, 2025 - 05:14 PM (IST)

ਸਵਾਦਿਸ਼ਟ ਤੇ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਟ੍ਰਾਈ ਕਰੋ Paneer Roti Seekh Kebab

ਵੈੱਬ ਡੈਸਕ- ਜੇਕਰ ਤੁਸੀਂ ਸ਼ਾਕਾਹਾਰੀ ਹੋ ਅਤੇ ਕੁਝ ਨਵਾਂ, ਸਵਾਦਿਸ਼ਟ ਤੇ ਹੈਲਦੀ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਪਨੀਰ ਰੋਟ ਸੀਖ ਕਬਾਬ ਤੁਹਾਡੇ ਲਈ ਪਰਫੈਕਟ ਰੈਸਿਪੀ ਹੈ। ਇਹ ਡਿਸ਼ ਰਵਾਇਤੀ ਕਬਾਬ ਦੀ ਤਰ੍ਹਾਂ ਹੈ ਪਰ ਇਸ 'ਚ ਮਾਸ ਦੀ ਜਗ੍ਹਾ ਪਨੀਰ ਅਤੇ ਕਣਕ ਦੀਆਂ ਰੋਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਇਹ ਹੋਰ ਵੀ ਪੌਸ਼ਟਿਕ ਬਣ ਜਾਂਦੀ ਹੈ। 

Servings - 2
ਸਮੱਗਰੀ

ਕੱਦੂਕਸ ਕੀਤਾ ਹੋਇਆ ਪਨੀਰ- 100 ਗ੍ਰਾਮ
ਪਿਆਜ਼- 50 ਗ੍ਰਾਮ
ਸ਼ਿਮਲਾ ਮਿਰਚ- 40 ਗ੍ਰਾਮ
ਲਸਣ- 1 ਚਮਚ
ਹਰੀ ਮਿਰਚ- 40 ਗ੍ਰਾਮ
ਹਰਾ ਧਨੀਆ- 1 ਵੱਡਾ ਚਮਚ
ਲੂਣ-  ½ ਚਮਚ
ਹਲਦੀ- ¼ ਚਮਚ
ਧਨੀਆ ਪਾਊਡਰ- 1 ਚਮਚ
ਲਾਲ ਮਿਰਚ ਦਾ ਪਾਊਡਰ- ½ ਚਮਚ
ਗਰਮ ਮਸਾਲਾ- ¼ ਚਮਚ
ਦਹੀਂ- 50 ਗ੍ਰਾਮ
ਨਿੰਬੂ ਦਾ ਰਸ- 1 ਚਮਚ
ਕਣਕ ਦਾ ਆਟਾ (ਗੁੰਨਿਆ ਹੋਇਆ)- 300 ਗ੍ਰਾਮ
ਸੁੱਕਾ ਕਣਕ ਦਾ ਆਟਾ (ਵੇਲਣ ਲਈ)- 2 ਵੱਡੇ ਚਮਚ
ਚਿੱਲੀ ਬਟਰ- 2 ਵੱਡੇ ਚਮਚ

 

 
 
 
 
 
 
 
 
 
 
 
 
 
 
 
 

A post shared by Yum (@yum.recipe)

ਵਿਧੀ

1- ਇਕ ਬਾਊਲ 'ਚ ਕੱਦੂਕਸ ਕੀਤਾ ਹੋਇਆ ਪਨੀਰ, ਪਿਆਜ਼, ਸ਼ਿਮਲਾ ਮਿਰਚ, ਲਸਣ, ਹਰੀ ਮਿਰਚ, ਹਰਾ ਧਨੀਆ, ਲੂਣ, ਹਲਦੀ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਦਹੀਂ ਪਾਓ। ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਥੋੜ੍ਹੇ ਸਮੇਂ ਲਈ ਵੱਖ ਰੱਖ ਦਿਓ। 
2- ਆਟੇ ਦੀਆਂ ਛੋਟੀਆਂ-ਛੋਟੀਆਂ ਲੋਈਆਂ ਬਣਾਓ। ਹਰ ਲੋਈ ਨੂੰ ਸੁੱਕੇ ਆਟੇ 'ਚ ਲਪੇਟ ਕੇ ਵੇਲਣ ਨਾਲ ਪਤਲੀ ਰੋਟੀ ਬੇਲ ਲਵੋ।
3- ਤਵੇ 'ਤੇ ਰੋਟੀ ਨੂੰ ਹਲਕਾ-ਹਲਕਾ ਦੋਵੇਂ ਪਾਸਿਓਂ ਸੇਕ ਲਵੋ ਤਾਂ ਕਿ ਅੱਧੀ ਪੱਕ ਜਾਵੇ। ਸਾਰੀਆਂ ਰੋਟੀਆਂ ਇਸੇ ਤਰ੍ਹਾਂ ਤਿਆਰ ਕਰੋ ਅਤੇ ਫਿਰ ਵੱਖ ਰੱਖ ਦਿਓ। 
4- ਹੁਣ ਸਾਰੀਆਂ ਰੋਟੀਆਂ ਨੂੰ ਇਕੋ ਆਕਾਰ ਦੇਣ ਲਈ ਕਿਨਾਰੇ ਕੱਟ ਲਵੋ ਤਾਂ ਕਿ ਉਹ ਚੌਕੋਰ ਆਕਾਰ 'ਚ ਹੋ ਜਾਵੇ।
5- ਇਕ ਚੌਕੋਰ ਰੋਟੀ 'ਤੇ ਪਨੀਰ ਵਾਲਾ ਮਿਸ਼ਰਨ ਸਮਾਨ ਰੂਪ ਨਾਲ ਫੈਲਾਓ। ਉਸ ਦੇ ਉੱਪਰ ਦੂਜੀ ਰੋਟੀ ਰੱਖੋ ਅਤੇ ਫਿਰ ਉਹੀ ਪ੍ਰਕਿਰਿਆ ਦੋਹਰਾਓ। ਇਸ ਤਰ੍ਹਾਂ 5-7 ਪਰਤਾਂ ਤੱਕ ਰੋਟੀ ਅਤੇ ਪਨੀਰ ਦੀ ਲੇਅਰ ਬਣਾਓ। 
6- ਤਿਆਰ ਲੇਅਰ ਨੂੰ 3 ਬਰਾਬਰ ਸਟ੍ਰਿਪਸ 'ਚ ਕੱਟ ਲਵੋ। ਹੁਣ ਇਨ੍ਹਾਂ ਸਟ੍ਰਿਪਸ ਨੂੰ ਇਕ-ਦੂਜੇ ਦੇ ਉੱਪਰ ਰੱਖੋ, ਵਿਚ 'ਚ ਸੀਖ (skewer) ਪਾਓ ਅਤੇ ਫਿਰ 3 ਕਬਾਬ ਸਾਈਜ਼ ਦੇ ਟੁਕੜਿਆਂ 'ਚ ਕੱਟ ਲਵੋ। 
7- ਇਨ੍ਹਾਂ ਕਬਾਬ ਨੂੰ ਬੇਕਿੰਗ ਟ੍ਰੇ 'ਤੇ ਰੱਖੋ ਅਤੇ ਉੱਪਰੋਂ ਚੰਗੀ ਤਰ੍ਹਾਂ ਚਿੱਲੀ ਬਟਰ ਲਗਾਓ। 
8- ਓਵਨ ਨੂੰ 180°C (ਜਾਂ 356°F) 'ਤੇ ਪ੍ਰੀਹੀਟ ਕਰੋ ਅਤੇ ਕਬਾਬ ਨੂੰ 10-12 ਮਿੰਟਾਂ ਤੱਕ ਬੇਕ ਕਰੋ।
9- ਓਵਨ 'ਚੋਂ ਕੱਢੋ ਅਤੇ ਗਰਮਾਗਰਮ ਪਰੋਸੋ।

ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News