ਭਿਓਂ ਕੇ ਜਾਂ ਭੁੰਨ ਕੇ ਜਾਂ ਸੁੱਕੇ..., ਸਰਦੀਆਂ ''ਚ ਕਿਵੇਂ ਖਾਣੇ ਚਾਹੀਦੇ ਬਾਦਾਮ? ਜਾਣ ਲਓ ਸਹੀ ਤਰੀਕਾ

Wednesday, Nov 12, 2025 - 03:50 PM (IST)

ਭਿਓਂ ਕੇ ਜਾਂ ਭੁੰਨ ਕੇ ਜਾਂ ਸੁੱਕੇ..., ਸਰਦੀਆਂ ''ਚ ਕਿਵੇਂ ਖਾਣੇ ਚਾਹੀਦੇ ਬਾਦਾਮ? ਜਾਣ ਲਓ ਸਹੀ ਤਰੀਕਾ

ਵੈੱਬ ਡੈਸਕ : ਠੰਡ ਦੇ ਮਹੀਨਿਆਂ 'ਚ ਤੰਦਰੁਸਤ ਰਹਿਣ ਲਈ ਸਰੀਰ ਨੂੰ ਉਚਿਤ ਪੋਸ਼ਕ ਤੱਤਾਂ ਨਾਲ ਭਰਪੂਰ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਬਾਦਾਮ ਖਾਣਾ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਸਿਹਤ ਨੂੰ ਚੰਗਾ ਰੱਖਦੇ ਹਨ ਅਤੇ ਸਰੀਰ ਨੂੰ ਗਰਮ ਵੀ ਰੱਖਦੇ ਹਨ।

ਸਿਹਤ ਮਾਹਰ ਦੱਸਦੇ ਹਨ ਕਿ ਸਰਦੀਆਂ 'ਚ ਬਾਦਾਮ ਸਰੀਰ ਨੂੰ ਅੰਦਰੋਂ ਗਰਮਾਹਟ ਦੇਣ, ਮੈਟਾਬੋਲਿਜ਼ਮ ਬੂਸਟ ਕਰਨ ਅਤੇ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਪਰ ਇਨ੍ਹਾਂ ਦਾ ਪੂਰਾ ਫਾਇਦਾ ਲੈਣ ਲਈ ਇਨ੍ਹਾਂ ਨੂੰ ਸਹੀ ਤਰ੍ਹਾਂ ਖਾਣਾ ਜ਼ਰੂਰੀ ਹੈ।

ਬਾਦਾਮ ਖਾਣ ਦਾ ਸਹੀ ਤਰੀਕਾ
ਮਾਹਿਰਾਂ ਦੇ ਅਨੁਸਾਰ, ਕਈ ਲੋਕ ਬਾਦਾਮਾਂ ਨੂੰ ਬਿਨਾਂ ਭਿਓਂ ਕੇ ਜਾਂ ਭੁੰਨ ਕੇ ਖਾ ਲੈਂਦੇ ਹਨ, ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਾਦਾਮ ਦੇ ਛਿਲਕੇ ਵਿੱਚ ਟੈਨਿਨ (Tannin) ਨਾਮਕ ਤੱਤ ਮੌਜੂਦ ਹੁੰਦਾ ਹੈ। ਇਹ ਟੈਨਿਨ ਪੌਸ਼ਟਿਕ ਤੱਤਾਂ ਨੂੰ ਸਰੀਰ ਵਿੱਚ ਹਜ਼ਮ ਹੋਣ (absorption) ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ।

ਇਸ ਲਈ, ਸਹੀ ਤਰੀਕਾ ਇਹ ਹੈ ਕਿ ਬਾਦਾਮ ਨੂੰ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖੋ ਅਤੇ ਸਵੇਰੇ ਉਨ੍ਹਾਂ ਦਾ ਛਿਲਕਾ ਉਤਾਰ ਕੇ ਖਾ ਲਓ। ਛਿਲਕਾ ਕੱਢ ਕੇ ਖਾਣ ਨਾਲ ਵਿਟਾਮਿਨ ਈ, ਕੈਲਸ਼ੀਅਮ ਅਤੇ ਸਿਹਤਮੰਦ ਫੈਟ ਸਰੀਰ ਆਸਾਨੀ ਨਾਲ ਹਜ਼ਮ ਕਰ ਲੈਂਦਾ ਹੈ ਅਤੇ ਇਹ ਜਲਦੀ ਹਜ਼ਮ ਹੋ ਕੇ ਜ਼ਿਆਦਾ ਫਾਇਦਾ ਪਹੁੰਚਾਉਂਦੇ ਹਨ। ਤੁਸੀਂ ਛਿੱਲੇ ਹੋਏ ਬਾਦਾਮਾਂ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ।

ਕਿੰਨੀ ਮਾਤਰਾ ਜ਼ਰੂਰੀ?
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਪਹਿਲਾਂ ਤੋਂ ਹੀ ਬਾਦਾਮ ਖਾਂਦੇ ਆ ਰਹੇ ਹੋ ਤਾਂ ਤੁਸੀਂ ਰੋਜ਼ਾਨਾ 20-25 ਗ੍ਰਾਮ ਬਾਦਾਮ (ਲਗਭਗ ਇੱਕ ਮੁੱਠੀ 'ਚ ਜਿੰਨੇ ਆ ਜਾਣ) ਖਾ ਸਕਦੇ ਹੋ। ਪਰ ਜੇ ਤੁਸੀਂ ਹੁਣੇ ਸੇਵਨ ਸ਼ੁਰੂ ਕਰ ਰਹੇ ਹੋ, ਤਾਂ ਸਰਦੀਆਂ 'ਚ ਰੋਜ਼ਾਨਾ 6-10 ਬਾਦਾਮ ਖਾਣੇ ਕਾਫ਼ੀ ਹਨ। ਮਾਹਿਰਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਾਦਾਮ ਹਜ਼ਮ ਨਹੀਂ ਹੁੰਦੇ, ਉਨ੍ਹਾਂ ਨੂੰ ਇੱਕ ਵਾਰ ਕਿਸੇ ਮਾਹਿਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


author

Baljit Singh

Content Editor

Related News