ਸਰਦੀਆਂ ‘ਚ ਸ਼ਕਰਕੰਦੀ ਖਾਣ ਦੇ ਹੈਰਾਨੀਜਨਕ ਫਾਇਦੇ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
Wednesday, Nov 12, 2025 - 12:27 PM (IST)
ਹੈਲਥ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਸ਼ਕਰਕੰਦੀ (Sweet Potato) ਦੀ ਮੰਗ ਬਜ਼ਾਰਾਂ 'ਚ ਵਧ ਜਾਂਦੀ ਹੈ। ਸੁਆਦ ਨਾਲ ਭਰੀ ਇਹ ਸ਼ਕਰਕੰਦੀ ਸਿਹਤ ਨੂੰ ਵੀ ਲਾਭ ਪਹੁੰਚਾਉਂਦੀ ਹੈ। ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਕਰਕੰਦੀ ਖਾਣ ਦਾ ਸਹੀ ਤਰੀਕਾ ਕੀ ਹੈ ਅਤੇ ਕਦੋਂ ਤੇ ਕਿਵੇਂ ਖਾਣ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!
ਸ਼ਕਰਕੰਦੀ ਖਾਣ ਦਾ ਸਹੀ ਤਰੀਕਾ
ਹੈਲਥ ਮਾਹਿਰਾਂ ਅਨੁਸਾਰ ਸ਼ਕਰਕੰਦੀ ਨੂੰ ਭੁੰਨਣ ਦੀ ਬਜਾਏ ਉਬਾਲ ਕੇ ਖਾਣਾ ਚਾਹੀਦਾ ਹੈ। ਉਬਾਲਣ ਨਾਲ ਇਸ 'ਚ ਮੌਜੂਦ ਸ਼ੂਗਰ ਪਾਣੀ 'ਚ ਰਿਲੀਜ਼ ਹੋ ਜਾਂਦੀ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਘਟਦਾ ਹੈ, ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਉਬਲੀ ਹੋਈ ਸ਼ਕਰਕੰਦੀ ਨੂੰ ਠੰਡੀ ਹੋਣ ਦਿਓ, ਫਿਰ ਖਾਓ — ਇਸ ਤਰੀਕੇ ਨਾਲ ਇਸ 'ਚ ਰੈਜ਼ਿਸਟੈਂਟ ਸਟਾਰਚ ਬਣਦਾ ਹੈ ਜੋ ਫਾਈਬਰ ਵਾਂਗ ਕੰਮ ਕਰਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ।
ਛਿਲਕੇ ਸਮੇਤ ਖਾਓ
ਸ਼ਕਰਕੰਦੀ ਦਾ ਛਿਲਕਾ ਵੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਲਗਭਗ 30 ਫੀਸਦੀ ਵੱਧ ਫਾਈਬਰ ਅਤੇ ਦੁੱਗਣੇ ਐਂਟੀ-ਆਕਸੀਡੈਂਟ ਹੁੰਦੇ ਹਨ। ਛਿਲਕੇ ਸਮੇਤ ਸ਼ਕਰਕੰਦੀ ਖਾਣ ਨਾਲ ਸਰੀਰ ਦੀ ਸਫਾਈ ਹੁੰਦੀ ਹੈ ਅਤੇ ਪਾਚਨ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : ਜ਼ੁਕਾਮ ਹੈ ਜਾਂ 'ਹੇ ਫੀਵਰ', ਲੱਛਣਾਂ ਨੂੰ Ignore ਕਰਨਾ ਪੈ ਸਕਦੈ ਸਿਹਤ 'ਤੇ ਭਾਰੀ
ਸ਼ਕਰਕੰਦੀ ਦੇ ਮੁੱਖ ਫਾਇਦੇ
ਪੋਸ਼ਕ ਤੱਤਾਂ ਦਾ ਖਜ਼ਾਨਾ:
ਇਸ 'ਚ ਵਿਟਾਮਿਨ A, C, B6, ਪੋਟੈਸ਼ੀਅਮ, ਆਇਰਨ ਅਤੇ ਮੈਂਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ।
ਅੱਖਾਂ ਲਈ ਫਾਇਦੇਮੰਦ:
ਸ਼ਕਰਕੰਦੀ 'ਚ ਮੌਜੂਦ ਬੀਟਾ ਕੈਰੋਟੀਨ ਵਿਟਾਮਿਨ A 'ਚ ਬਦਲ ਜਾਂਦਾ ਹੈ, ਜੋ ਨਜ਼ਰ ਸੁਧਾਰਦਾ ਹੈ ਅਤੇ ਨਾਈਟ ਬਲਾਈਂਡਨੈੱਸ ਤੋਂ ਬਚਾਉਂਦਾ ਹੈ।
ਪਾਚਨ ਸੁਧਾਰਦਾ ਹੈ:
ਵੱਧ ਫਾਈਬਰ ਕਾਰਨ ਸ਼ਕਰਕੰਦੀ ਕਬਜ਼ ਦੂਰ ਕਰਦੀ ਹੈ, ਅੰਤੜੀਆਂ ਨੂੰ ਸਾਫ਼ ਰੱਖਦੀ ਹੈ ਅਤੇ ਪੇਟ ਹਲਕਾ ਮਹਿਸੂਸ ਹੁੰਦਾ ਹੈ।
ਦਿਲ ਲਈ ਲਾਭਕਾਰੀ:
ਇਸ 'ਚ ਪੋਟੈਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ।
ਐਂਟੀ-ਆਕਸੀਡੈਂਟ ਗੁਣ:
ਇਹ ਸਰੀਰ 'ਚੋਂ ਫ੍ਰੀ ਰੈਡਿਕਲਸ ਨੂੰ ਹਟਾਉਂਦੀ ਹੈ, ਜਿਸ ਨਾਲ ਬੁਢਾਪੇ ਦੇ ਅਸਰ ਘਟਦੇ ਹਨ ਅਤੇ ਬੀਮਾਰੀਆਂ ਤੋਂ ਸੁਰੱਖਿਆ ਮਿਲਦੀ ਹੈ।
ਸ਼ੂਗਰ ਤੇ ਭਾਰ ਕੰਟਰੋਲ:
ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਾਰਨ ਇਹ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਦੀ ਹੈ। ਨਾਲ ਹੀ, ਘੱਟ ਕੈਲੋਰੀ ਅਤੇ ਵੱਧ ਫਾਈਬਰ ਕਾਰਨ ਭਾਰ ਘਟਾਉਣ 'ਚ ਮਦਦਗਾਰ ਹੈ।
ਚਮੜੀ ਤੇ ਵਾਲਾਂ ਲਈ ਫਾਇਦੇਮੰਦ:
ਵਿਟਾਮਿਨ C ਅਤੇ ਐਂਟੀ-ਆਕਸੀਡੈਂਟ ਚਮੜੀ ਨੂੰ ਨਿਖਾਰਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
