ਅੱਖਾਂ ਵੀ ਦਿੰਦੀਆਂ ਹਨ Heart Attack ਦਾ ਸੰਕੇਤ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਇਗਨੋਰ
Friday, Nov 07, 2025 - 01:03 PM (IST)
ਹੈਲਥ ਡੈਸਕ- ਅੱਜਕੱਲ੍ਹ ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਗਲਤ ਜੀਵਨਸ਼ੈਲੀ ਕਾਰਨ ਦਿਲ ਸੰਬੰਧੀ ਬੀਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਜਿੱਥੇ ਪਹਿਲਾਂ ਇਹ ਸਮੱਸਿਆ ਬਜ਼ੁਰਗਾਂ ਤੱਕ ਸੀਮਿਤ ਰਹਿੰਦੀ ਸੀ, ਹੁਣ ਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਮਾਹਿਰਾਂ ਮੁਤਾਬਕ, ਹਾਈ ਬਲੱਡ ਪ੍ਰੈਸ਼ਰ, ਕੋਲੈਸਟਰੋਲ ਅਤੇ ਬਲੌਕੇਜ ਵਰਗੀਆਂ ਸਮੱਸਿਆਵਾਂ ਦਿਲ ’ਤੇ ਭਾਰ ਪਾਉਂਦੀਆਂ ਹਨ। ਪਰ ਦਿਲ ਦੀ ਬੀਮਾਰੀ ਤੋਂ ਪਹਿਲਾਂ ਸਰੀਰ ਕੁਝ ਇਸ਼ਾਰੇ ਦਿੰਦਾ ਹੈ — ਖ਼ਾਸ ਕਰਕੇ ਅੱਖਾਂ ਰਾਹੀਂ।
ਇਹ ਵੀ ਪੜ੍ਹੋ : ਮੂਲੀ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਲਈ ਬਣ ਸਕਦੀਆਂ ਹਨ ਜ਼ਹਿਰ!
ਅੱਖਾਂ 'ਚ ਨਜ਼ਰ ਆਉਣ ਵਾਲੇ ਹਾਰਟ ਅਟੈਕ ਦੇ ਚਿਤਾਵਨੀ ਸੰਕੇਤ
ਅੱਖਾਂ 'ਚ ਖੂਨ ਦੀ ਸਪਲਾਈ ਰੁਕਣਾ
ਦਿਲ 'ਤੇ ਬੋਝ ਵਧਣ ਨਾਲ ਕਈ ਵਾਰ ਅੱਖਾਂ 'ਚ ਖੂਨ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ। ਇਸ ਦੌਰਾਨ ਅਚਾਨਕ ਨਜ਼ਰ ਧੁੰਦਲੀ ਹੋ ਸਕਦੀ ਹੈ ਜਾਂ ਅੱਖਾਂ ਭਾਰੀ ਮਹਿਸੂਸ ਹੋ ਸਕਦੀਆਂ ਹਨ।
ਅੱਖਾਂ 'ਚ ਪੀਲਾਪਣ
ਹਾਰਟ ਦੀ ਸਮੱਸਿਆ ਆਉਣ ਤੋਂ ਪਹਿਲਾਂ ਅੱਖਾਂ 'ਚ ਪੀਲਾਪਣ ਵਧਣ ਲੱਗਦਾ ਹੈ। ਇਸ ਦੌਰਾਨ ਆਈਲਿਡਸ ਦੇ ਨੇੜੇ-ਤੇੜੇ ਪੀਲੇ ਰੰਗ ਦੀ ਪਲਾਕ ਵਧ ਜਾਂਦੀ ਹੈ।
ਅੱਖਾਂ ਦੇ ਵੈਸਲਜ਼ ਡੈਮੇਜ ਹੋਣਾ
ਅੱਖਾਂ ਦੀ ਬਲੱਡ ਵੈਸਲਜ਼ ਡੈਮੇਜ ਹੋਣਾ ਵੀ ਹਾਰਟ ਅਟੈਕ ਆਉਣ ਦਾ ਸੰਕੇਤ ਹੋ ਸਕਦਾ ਹੈ। ਇਸ ਦੌਰਾਨ ਤੁਹਾਨੂੰ ਕੋਈ ਅੱਖਾਂ ਸੰਬੰਧੀ ਬੀਮਾਰੀ ਹੋ ਸਕਦੀ ਹੈ।
ਰੇਟਿਨਾ 'ਚ ਬਲੌਕੇਜ
ਹਾਰਟ ਅਟੈਕ ਤੋਂ ਪਹਿਲਾਂ “ਰੇਟਿਨਲ ਆਰਟਰੀ ਆਕਲੂਜ਼ਨ” ਹੋ ਸਕਦੀ ਹੈ — ਜਿਸ ਨਾਲ ਰੇਟਿਨਾ ਤੱਕ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਅਤੇ ਨਜ਼ਰ ਪ੍ਰਭਾਵਿਤ ਹੋ ਸਕਦੀ ਹੈ।
ਅੱਖਾਂ 'ਚ ਤਣਾਅ ਜਾਂ ਦਰਦ
ਬਲੱਡ ਕਲੌਟਿੰਗ ਦੀ ਸਮੱਸਿਆ ਕਾਰਨ ਅੱਖਾਂ ਤੱਕ ਖੂਨ ਸਪਲਾਈ ਕਰਨ ਵਾਲੀਆਂ ਨਸਾਂ 'ਚ ਵੀ ਬਲਾਕੇਜ਼ ਆਉਂਦੀ ਹੈ, ਜਿਸ ਕਾਰਨ ਅੱਖਾਂ 'ਚ ਦਰਦ ਅਤੇ ਤੁਹਾਨੂੰ ਤਣਾਅ ਮਹਿਸੂਸ ਹੋ ਸਕਦਾ ਹੈ।
ਨੋਟ : ਜੇ ਤੁਹਾਨੂੰ ਅੱਖਾਂ 'ਚ ਪੀਲਾਪਣ, ਧੁੰਦਲਾ ਨਜ਼ਰ ਜਾਂ ਅਚਾਨਕ ਦਰਦ ਜਿਹੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰੀ ਸਲਾਹ ਲਓ। ਕਈ ਵਾਰ ਇਹ ਅੱਖਾਂ ਦੀ ਨਹੀਂ, ਸਗੋਂ ਦਿਲ ਦੀ ਸਮੱਸਿਆ ਦਾ ਪਹਿਲਾ ਸੰਕੇਤ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
