ਪ੍ਰਦੂਸ਼ਣ ਨਾਲ ਬੇਜਾਨ ਹੋ ਰਿਹਾ ਚਿਹਰਾ? ਫਟਕੜੀ ਬਣ ਸਕਦੀ ਹੈ ਸਭ ਤੋਂ ਸਸਤੀ ਦਵਾਈ, ਜਾਣੋ ਇਸ ਦੇ ਫ਼ਾਇਦੇ

Saturday, Nov 15, 2025 - 01:03 PM (IST)

ਪ੍ਰਦੂਸ਼ਣ ਨਾਲ ਬੇਜਾਨ ਹੋ ਰਿਹਾ ਚਿਹਰਾ? ਫਟਕੜੀ ਬਣ ਸਕਦੀ ਹੈ ਸਭ ਤੋਂ ਸਸਤੀ ਦਵਾਈ, ਜਾਣੋ ਇਸ ਦੇ ਫ਼ਾਇਦੇ

ਵੈੱਬ ਡੈਸਕ- ਸ਼ਹਿਰੀ ਪ੍ਰਦੂਸ਼ਣ, ਧੁੱਪ ਅਤੇ ਧੂੜ ਦੇ ਕਾਰਨ ਚਿਹਰੇ ਦੀ ਰੌਣਕ ਘਟਣੀ ਆਮ ਗੱਲ ਹੈ। ਬਹੁਤ ਸਾਰੀਆਂ ਕੁੜੀਆਂ ਦਾ ਚਿਹਰਾ ਲੱਖ ਸਾਵਧਾਨੀ ਦੇ ਬਾਵਜੂਦ ਵੀ ਸਾਂਵਲਾ ਤੇ ਬੇਜਾਨ ਹੋ ਜਾਂਦਾ ਹੈ। ਪਰ ਇਸ ਦਾ ਹੱਲ ਮਹਿੰਗੇ ਪਾਰਲਰ ਜਾਂ ਕਾਸਮੇਟਿਕਸ ਨਹੀਂ, ਸਗੋਂ ਘਰ 'ਚ ਮਿਲਣ ਵਾਲੀ ਸਧਾਰਨ ਫਿਟਕਰੀ (Potassium Aluminum Sulphate) ਵੀ ਹੋ ਸਕਦੀ ਹੈ। ਫਿਟਕਰੀ ਨਾ ਸਿਰਫ਼ ਚਮੜੀ ਨੂੰ ਸਾਫ਼ ਤੇ ਟਾਈਟ ਕਰਦੀ ਹੈ, ਸਗੋਂ ਕਈ ਬਿਊਟੀ ਪਰੇਸ਼ਾਨੀਆਂ ਨੂੰ ਕੁਝ ਹੀ ਦਿਨਾਂ 'ਚ ਦੂਰ ਕਰ ਸਕਦੀ ਹੈ।

ਚਿਹਰੇ ‘ਤੇ ਇਸ ਤਰ੍ਹਾਂ ਲਗਾਓ ਫਟਕੜੀ

  • ਜੇ ਚਿਹਰੇ ‘ਤੇ ਝੁਰੜੀਆਂ, ਡ੍ਰਾਈ ਸਕਿਨ ਜਾਂ ਬੇਜਾਨੀ ਹੈ, ਤਾਂ ਫਟਕੜੀ ਨੂੰ ਪਾਣੀ ਨਾਲ ਗੀਲਾ ਕਰਕੇ ਹੌਲੀ–ਹੌਲੀ ਗੋਲ ਗੋਲ ਘੁੰਮਾ ਕੇ ਚਿਹਰੇ ‘ਤੇ ਰਬ ਕਰੋ।
  • ਇਸ ਨੂੰ ਪੋਝਣਾ ਨਹੀਂ
  • ਪੂਰੀ ਤਰ੍ਹਾਂ ਸੁੱਕਣ ਦਿਓ
  • ਉਸ ਤੋਂ ਬਾਅਦ ਠੰਡੇ ਪਾਣੀ ਨਾਲ ਮੂੰਹ ਧੋਵੋ
  • ਕੁਝ ਦਿਨ 'ਚ ਚਿਹਰੇ ਦੀ ਟਾਈਟਨੈੱਸ ਅਤੇ ਗਲੋਅ ਵਾਪਸ ਆਉਣ ਲੱਗੇਗਾ।

ਬੰਦ ਪੋਰਸ ਨੂੰ ਖੋਲ੍ਹਦੀ ਹੈ ਫਟਕੜੀ

ਜੇ ਸਕਿਨ ਦੇ ਪੋਰਸ ਬੰਦ ਹਨ, ਮੈਲ ਜੰਮ ਰਹੀ ਹੈ ਜਾਂ ਨਮੀ ਘਟ ਰਹੀ ਹੈ, ਤਾਂ ਇਕ ਚਮਚ ਫਟਕੜੀ ਪਾਊਡਰ 'ਚ ਓਲਿਵ ਆਇਲ ਮਿਲਾ ਕੇ ਚਿਹਰੇ ‘ਤੇ ਹੌਲੀ ਮਸਾਜ ਕਰੋ। ਇਸ ਨਾਲ ਬੰਦ ਪੋਰਸ ਖੁੱਲਣ ਲੱਗਦੇ ਹਨ, ਸਕਿਨ ਦੀ ਨਮੀ ਬਰਕਰਾਰ ਰਹਿੰਦੀ ਹੈ।

ਪਸੀਨੇ ਦੀ ਬਦਬੂ ਕਰੇ ਦੂਰ

ਪਸੀਨੇ ਨਾਲ ਆਉਣ ਵਾਲੀ ਬਦਬੂ ਕਈ ਵਾਰ ਬਹੁਤ ਸ਼ਰਮਿੰਦੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਕ ਬਾਲਟੀ ਪਾਣੀ 'ਚ 2 ਚਮਚ ਫਟਕੜੀ ਪਾਊਡਰ ਮਿਲਾਓ। ਹਫ਼ਤੇ 'ਚ 1–2 ਵਾਰ ਇਸ ਪਾਣੀ ਨਾਲ ਨਹਾਓ। ਇਸ ਨਾਲ ਬਦਬੂ ਕਾਫ਼ੀ ਹੱਦ ਤੱਕ ਖਤਮ ਹੋ ਜਾਂਦੀ ਹੈ। 

ਵਾਲਾਂ ਦੀਆਂ ਜੜਾਂ ਵਿਚਲੀ ਗੰਦਗੀ ਕਰੇ ਠੀਕ

ਜਿਨ੍ਹਾਂ ਦੇ ਵਾਲ ਜਲਦੀ ਗੰਦੇ ਹੋ ਜਾਂਦੇ ਹਨ ਜਾਂ ਜੜਾਂ 'ਚ ਮੈਲ ਜੰਮ ਜਾਂਦੀ ਹੈ, ਉਹ ਫਟਕੜੀ ਪਾਣੀ 'ਚ ਘੋਲ ਕੇ ਇਸ ਨਾਲ ਵਾਲ ਧੋ ਸਕਦੇ ਹਨ। ਇਹ ਤਰੀਕਾ ਸਕੈਲਪ ਦੀ ਗੰਦਗੀ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News